ਕਿਰਤੀ ਕਿਸਾਨ ਯੂਨੀਅਨ ਵਲੋਂ ਕੀਤੀ ਮੀਟਿੰਗ  ਦਿੱਲੀ ਜਾਣ ਦੀਆਂ ਤਿਆਰੀਆਂ ਮੁਕੰਮਲ – ਕਿਸਾਨ ਆਗੂ 

0 0
Read Time:1 Minute, 36 Second
 ਕਿਰਤੀ ਕਿਸਾਨ ਯੂਨੀਅਨ ਵਲੋਂ ਕੀਤੀ ਮੀਟਿੰਗ
ਦਿੱਲੀ ਜਾਣ ਦੀਆਂ ਤਿਆਰੀਆਂ ਮੁਕੰਮਲ – ਕਿਸਾਨ ਆਗੂ
ਨੂਰਮਹਿਲ 24 ਨਵੰਬਰ ( ਨਰਿੰਦਰ ਭੰਡਾਲ ) ਦਿੱਲੀ ਜਾਣ ਦੀਆ ਤਿਆਰੀਆਂ ਲਈ ਕਿਰਤੀ ਕਿਸਾਨ ਯੂਨੀਅਨ ਅਤੇ ਯੂਥ ਵਿੰਗ , ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ। ਜਿਸ ਵਿੱਚ ਲਗ-ਭਗ 35-40 ਪਿੰਡਾਂ ਤੋਂ ਕਿਸਾਨ ਆਗੂਆਂ ਨੇ ਸਮੂਲੀਅਤ ਕੀਤੀ। ਤਿਆਰੀ ਵਿਚ 60-70 ਟਰਾਲੀਆਂ ਅਤੇ ਸੈਕੜੇ ਕਿਸਾਨ ਅਤੇ ਨੌਜਵਾਨ ਦਿੱਲੀ ਮੋਰਚੇ ਲਈ ਹੋਣਗੇ ਰਵਾਨਾਂ। ਨਰੇਂਦਰ ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ ਕਿਸਾਨ ਰੋਹ ਨਾਲ ਭਰੇ ਹੋਏ ਹਨ। ਜਦੋਂ ਤੱਕ ਖੇਤੀ ਵਿਰੋਧੀ ਕਾਨੂੰਨ ਵਾਪਸ ਨਹੀਂ ਹੁੰਦੇ ਉਹਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਆਗੂਆਂ ਨੇ ਦੱਸਿਆ ਹੈ ਕਿ ਪਿੰਡਾਂ ਕਿਸਾਨਾਂ ਨੇ ਦਿੱਲੀ ਜਾਣ ਲਈ ਟਰਾਲੀਆਂ ਤਿਆਰ ਕਰ ਲਈਆਂ ਹਨ। ਟਰਾਲੀਆਂ ਵਿਚ ਗੱਦੇ , ਕੰਬਲ , ਸਬਜ਼ੀਆਂ , ਰਾਸ਼ਨ , ਦੁੱਧ , ਬਾਲਣ , ਆਟਾ ਆਦਿ ਇਕੱਤਰ ਕਰਕੇ ਤਿਆਰੀਆਂ ਕਰ ਚੁੱਕੇ ਹਨ। ਇਸ ਮੀਟਿੰਗ ਦੀ ਪ੍ਰਧਾਨਗੀ ਸੰਤੋਖ ਸਿੰਘ ਸੰਧੂ ਨੇ ਕੀਤੀ ਅਤੇ ਇਸ ਮੌਕੇ ਜਿਲਾ ਸਕੱਤਰ ਮੱਖਣ ਸਿੰਘ ਕੰਦੋਲਾ , ਯੂਥ ਵਿੰਗ ਦੇ ਜਿਲਾ ਕਨਵੀਨਰ ਬੂਟਾ ਸਿੰਘ ਸ਼ਾਦੀਪੁਰ , ਰਸ਼ਪਾਲ ਸਿੰਘ ਸ਼ਾਦੀਪੁਰ , ਕੁਲਵਿੰਦਰ ਬਸਰਾ , ਰਸ਼ਪਾਲ ਸਿੰਘ ਜੋਹਲ ਆਦਿ ਨੇ ਹਿੱਸਾ ਲਿਆ।
Happy
Happy
0 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %

ਠੰਢ ਨਾਲ ਠਰੂ ਠਰੂ ਕਰ ਰਿਹਾ ਸੀ ਭਿਖਾਰੀ ,DSP ਨੇ ਗੱਡੀ ਰੋਕੀ ਤਾਂ ਭਿਖਾਰੀ ਜੋ ਨਿਕਲਿਆ ਦੇਖ ਉਡੇ ਸਭ ਦੇ ਹੋਸ਼

0 0
Read Time:2 Minute, 41 Second

ਬੀਤੇੇ ਦਿਨ (ਗੁਰਪ੍ਰੀਤ ਸਿੰਘ ਉਪੱਲ) ਸਮਾਂ ਬਹੁਤ ਬਲਵਾਨ ਹੁੰਦਾ ਹੈ ਜੋ ਇਨਸਾਨ ਦੇ ਆਉਣ ਵਾਲੇ ਸਮੇਂ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ। ਇਹ ਮਾੜੇ ਤੋਂ ਮਾੜੇ ਇਨਸਾਨ ਨੂੰ ਉਚਾਈਆਂ ਤੱਕ ਪਹੁੰਚਾ ਦਿੰਦਾ ਹੈ ਅਤੇ ਉਚਾਈਆਂ ‘ਤੇ ਬੈਠੇ ਇਨਸਾਨ ਨੂੰ ਜ਼ਮੀਨ ‘ਤੇ ਵੀ ਲਿਆ ਸੁੱਟਦਾ ਹੈ ਅਜਿਹੇ ਵਿੱਚ ਇਸ ਦਾ ਕਾਰਨ ਭਾਵੇਂ ਕੁੱਝ ਵੀ ਹੋਵੇ। ਮੱਧ ਪ੍ਰਦੇਸ਼ ਵਿੱਚ ਇੱਕ ਅਜ਼ੀਬੋ-ਗਰੀਬ ਘਟਨਾ ਸਾਹਮਣੇ ਆਈ ਹੈ ਜਿੱਥੇ ਠੰਡ ਨਾਲ ਕੰਬ ਰਹੇ ਭਿਖਾਰੀ ਨੂੰ ਆਪਣੀ ਜੈਕਟ ਦੇਣ ਉੱਤਰੇ ਡੀਐਸਪੀ ਉਸ ਨੂੰ ਦੇਖ ਕੇ ਹੈਰਾਨ ਰਹਿ ਗਏ।
ਕਿਸੇ ਸਮੇਂ ਇੱਕ ਉੱਚਾ ਰੁਤਬਾ ਰੱਖਣ ਵਾਲਾ ਇਹ ਸ਼ਖਸ ਅੱਜ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰ ਰਿਹਾ ਹੈ। ਇਹ ਵਾਕਿਆ ਅੱਜ ਤੋਂ ਚਾਰ ਦਿਨ ਪਹਿਲਾਂ ਨੂੰ ਹੋਇਆ ਜਦੋਂ ਮੱਧ ਪ੍ਰਦੇਸ਼ ਦੀਆ 28 ਵਿਧਾਨ ਸਭਾ ਸੀਟਾਂ ‘ਤੇ ਉੱਪ ਚੋਣਾਂ ਗਿਣੀਆਂ ਗਈਆਂ ਸਨ। ਇਸ ਦੌਰਾਨ ਆਪਣੀ ਡਿਊਟੀ ਨਿਭਾਉਣ ਤੋਂ ਬਾਅਦ ਡੀਐੱਸਪੀ ਰਤਨੇਸ਼ ਸਿੰਘ ਤੋਮਰ ਅਤੇ ਵਿਜੇ ਸਿੰਘ ਭਾਦੋਰੀਆ ਝਾਂਸੀ ਰੋਡ ਉਪਰ ਨਿਕਲੇ। ਰਸਤੇ ਦੌਰਾਨ ਉਨ੍ਹਾਂ ਨੇ ਬੰਧਨ ਵਾਟੀਕਾ ਨਜ਼ਦੀਕ ਫੁਟਪਾਥ ਉਪਰ ਇੱਕ ਭਿਖਾਰੀ ਨੂੰ ਦੇਖਿਆ ਜੋ ਠੰਢ ਦੇ ਨਾਲ ਬੁਰੀ ਤਰ੍ਹਾਂ ਕੰਬ ਰਿਹਾ ਸੀ। ਮਨੁੱਖਤਾ ਦੀ ਮਿਸਾਲ ਪੇਸ਼ ਕਰਦੇ ਹੋਏ ਡੀਐਸਪੀ ਨੇ ਗੱਡੀ ਰੋਕੀ ਅਤੇ ਉਸ ਦੀ ਮਦਦ ਕਰਨ ਲਈ ਉਸ ਦੇ ਕੋਲ ਗਏ। ਜਿੱਥੇ ਉਨ੍ਹਾਂ ਨੇ ਉਸ ਭਿਖਾਰੀ ਨੂੰ ਠੰਡ ਤੋਂ ਬਚਣ ਲਈ ਆਪਣੀ ਜੁੱਤੀ ਅਤੇ ਜੈਕਟ ਦਿੱਤੀ। ਉਸ ਨਾਲ ਗੱਲ ਬਾਤ ਕਰਨ ਤੋਂ ਬਾਅਦ ਡੀਐਸਪੀ ਨੂੰ ਪਤਾ ਲੱਗਾ ਕਿ ਇਹ ਵਿਅਕਤੀ ਕੋਈ ਹੋਰ ਨਹੀਂ ਸਗੋਂ ਉਨ੍ਹਾਂ ਦੇ ਹੀ ਬੈਚ ਦਾ ਇੱਕ ਪੁਲਿਸ ਅਧਿਕਾਰੀ ਸੀ।ਜੋ ਪਿਛਲੇ 10 ਸਾਲਾਂ ਤੋਂ ਲਾਵਾਰਿਸ ਘੁੰਮ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ। ਇਸ ਭਿਖਾਰੀ ਬਾਰੇ ਮੀਡੀਆ ਖਬਰਾਂ ਵਿੱਚ ਕੀਤੇ ਗਏ ਖੁਲਾਸੇ ਤੋਂ ਇਹ ਜਾਣਕਾਰੀ ਮਿਲੀ ਕਿ ਇਹ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਮਨੀਸ਼ ਮਿਸ਼ਰਾ ਹੈ ਜੋ ਸਾਲ 1999 ਵਿੱਚ ਮੱਧ ਪ੍ਰਦੇਸ਼ ਪੁਲਿਸ ਵਿੱਚ ਸਬ ਇੰਸਪੈਕਟਰ ਦੇ ਅਹੁਦੇ ‘ਤੇ ਭਰਤੀ ਹੋਇਆ ਸੀ। ਇਸ ਦੌਰਾਨ ਮਨੀਸ਼ ਕਈ ਥਾਣਿਆਂ ਵਿੱਚ ਐਸਐਚਓ ਵੀ ਰਿਹਾ। ਉਸ ਦੇ ਸਾਥੀ ਰਤਨੇਸ਼ ਅਤੇ ਵਿਜੈ ਤਰੱਕੀ ਹਾਸਲ ਕਰਕੇ ਡੀਐਸਪੀ ਬਣ ਗਏ ਅਤੇ ਮਨੀਸ਼ ਮਾਨਸਿਕ ਹਾਲਤ ਖ਼ਰਾਬ ਹੋਣ ਕਰਕੇ ਭਿਖਾਰੀ ਬਣ ਗਿਆ। ਦੀ

Happy
Happy
0 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %

ਪੰਚਾੲਿਤੀ ਰਾਜ ਪੈਨਸ਼ਨਰਾਂ ਵੱਲੋਂ ਅਾਪਣੀਅਾਂ ਹੱਕੀ ਮੰਗਾਂ ਸਬੰਧੀ ਰੋਸ ਧਰਨਾ 12 ਨਵੰਬਰ ਨੂੰ ਮੋਹਾਲੀ ਵਿਖੇ

0 0
Read Time:1 Minute, 26 Second

ਪੰਚਾੲਿਤੀ ਰਾਜ ਪੈਨਸ਼ਨਰਾਂ ਵੱਲੋਂ ਅਾਪਣੀਅਾਂ ਹੱਕੀ ਮੰਗਾਂ ਸਬੰਧੀ ਰੋਸ ਧਰਨਾ 12 ਨਵੰਬਰ ਨੂੰ ਮੋਹਾਲੀ ਵਿਖੇ

ਫਗਵਾੜਾ (ਮੋਹਿਤ ਸ਼ਰਮਾ )
ਪੰਚਾਇਤੀ ਰਾਜ ਦੇ ਪੈਨਸ਼ਨਰਾਂ ਨੂੰ ਕਰੀਬ 5 ਮਹੀਨਿਆਂ ਤੋਂ ਪੈਨਸ਼ਨ ਨਾ ਮਿਲਣ ਕਾਰਨ ਪੈਨਸ਼ਨਰਾ ਵਿੱਚ ਭਾਰੀ ਰੋਸ ਪਾੲਿਅਾ ਜਾ ਰਿਹਾ ਹੈ । ਜਿਸ ਦੇ ਚਲਦਿਆਂ ਪੈਨਸ਼ਨਰਾਂ ਵੱਲੋਂ 12 ਨਵੰਬਰ ਨੂੰ ਵਿਕਾਸ ਭਵਨ ਮੋਹਾਲੀ ਵਿਖੇ ਰੋਸ ਧਰਨਾ ਲਗਾਇਆ ਜਾ ਰਿਹਾ ਹੈ । ਪ੍ਰੈਸ ਨੂੰ ਜਾਰੀ ਦਿੰਦਿਅਾਂ ਸੂਬਾੲੀ ਅਾਗੂ ਅਮਰੀਕ ਸਿੰਘ ਡੋਡ ਜਲਵੇਹੜਾ ਨੇ ਦੱਸਿਅਾ ਕਿ ੳੁਕਤ ਰੋਸ ਧਰਨਾ ਯੂਨੀਅਨ ਦੇ ਸੂਬਾ ਪਰਧਾਨ ਨਿਰਮਲ ਸਿੰਘ ਲੋਧੀਮਾਜਰਾ ਦੀ ਅਗਵਾੲੀ ਵਿੱਚ ਲਗਾੲਿਅਾ ਜਾਵੇਗਾ ।ੳੁਹਨਾਂ ਦੱਸਿਆ ਕਿ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਤੋਂ ਸੇਵਾਂ ਮੁਕਤ ਪੰਚਾਇਤੀ ਰਾਜ ਪੈਨਸ਼ਨਰਾਂ ਨੂੰ ਜੁਲਾਈ ਮਹੀਨੇ ਤੋਂ ਲੈ ਕੇ ਅੱਜ ਤੱਕ ਪੈਨਸ਼ਨ ਜਾਰੀ ਨਹੀਂ ਕੀਤੀ ਗਈ, ਜਿਸ ਕਾਰਨ ਪੈਨਸ਼ਨਰ ਬਹੁਤ ਪ੍ਰੇਸ਼ਾਨ ਹਨ ।ੲਿਸ ਮੌਕੇ ਰਾਮ ਸਰਨਨ,ਸੱਤਪਾਲ ਫਗਵਾੜਾ,ਰਮੇਸ ਚੰਦਰ ਫਗਵਾੜਾ,ਜੀਤ ਸਿੰਘ,ਤਰਸੇਮ ਲਾਲ ,ਚਰਨਜੀਤ ਸ਼ਰਮਾ,ਰਾਮ ਅਾਸਰਾ,ਰਜਿੰਦਰ ਸਿੰਘ,ਅਤੇ ਬਲਦੇਵ ਸਿੰਘ ਅਾਦਿ ਵੀ ਹਾਜਰ ਸਨ।

Happy
Happy
0 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %

ਫਗਵਾੜਾ ਰੋਸ ਰੈਲੀ ਨੂੰ ਸਫਲ ਬਨਾਉਣ ਲਈ ਬਲਵੀਰ ਬਿੱਟੂ ਖਲਵਾੜਾ ਨੇ ਕੀਤਾ ਵਰਕਰਾਂ ਦਾ ਧੰਨਵਾਦ

0 0
Read Time:1 Minute, 46 Second

ਫਗਵਾੜਾ ਰੋਸ ਰੈਲੀ ਨੂੰ ਸਫਲ ਬਨਾਉਣ ਲਈ ਬਲਵੀਰ ਬਿੱਟੂ ਖਲਵਾੜਾ ਨੇ ਕੀਤਾ ਵਰਕਰਾਂ ਦਾ ਧੰਨਵਾਦ (more…)

Happy
Happy
0 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %

ਪੰਜਾਬ ਦੀ ਉੱਭਰਦੀ ਹੋਈ ਕਲਾਕਾਰ

0 0
Read Time:47 Second

{ ਗੋਲਡਨ ਗਰਲ }
ਪੰਜਾਬ ਦੀ ਉੱਭਰਦੀ ਹੋਈ ਕਲਾਕਾਰ
ਚੰਡੀਗੜ੍ਹ ( ਪੰਜਾਬ ਮੈਰਿਜ ਬਿਊਰੋ )ਥੋੜ੍ਹੇ ਦਿਨ ਪਹਿਲਾ ਹੀ ਬੜਾ ਹੀ ਪਿਆਰਾਂ ਜਿਹਾ ਗੀਤ ਪਹਿਲੀ ਮੁਲਾਕਾਤ ਰਿਲੀਜ ਹੋਇਆਂ ਸੀ । ਕੰਪਨੀ ਜਸ ਰਿਕੳਡ ਵਲੋ ਸ੍ਰੋਤਿਆਂ ਵੱਲੋਂ ਇਸ ਗੀਤ ਨੂੰ ਬੜਾ ਪਿਆਰ ਮਿਲਿਆਂ । ਜਿਸ ਗੀਤ ਦਾ ਵੀਡੀੳ ਗੱਗੂ ਨੇ ਕੀਤਾ ਲਿਖਿਆਂ ਬਿਕਾ 62 ਨੇ । ਮਿੳੂਜਕ ਕੀਤਾ ਗਿਅਾ (ਮਿੳੂਜਕ ਕੋਪਸ ) ਵਲੋ ੲਿਸ ਗਾਣੇ ਦੀ ਪਰੋਡਿੳੁਸਰ ਗੋਲਡਨ ਅਾਪ ਸੀ
ਆਉਣ ਵਾਲੇ ਸਮੇਂ ਚ ਗੋਲਡਨ ਗਰਲ ਹੋਰ ਵੀ ਪਿਆਰੇ ਪਿਆਰੇ ਗੀਤਾ ਨਾਲ ਦਰਸ਼ਕਾਂ ਦੀ ਕਚਿਹਰੀ ਵਿਚ ਜਲਦੀ ਪੇਸ ਹੋਵੇਗੀ ।

Happy
Happy
0 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %

*ਡੀ.ਟੀ.ਐੱਫ ਵੱਲੋਂ ਮੋਹਾਲੀ ਰੋਸ ਰੈਲੀ ਦੀਆਂ ਤਿਆਰੀਆਂ ਜ਼ੋਰਾਂ ਤੇ*

0 0
Read Time:3 Minute, 0 Second

*ਡੀ.ਟੀ.ਐੱਫ ਵੱਲੋਂ ਮੋਹਾਲੀ ਰੋਸ ਰੈਲੀ ਦੀਆਂ ਤਿਆਰੀਆਂ ਜ਼ੋਰਾਂ ਤੇ*

ਫਗਵਾੜਾ (ਮੋਹਿਤ ਸ਼ਰਮਾ ) ਅਧਿਆਪਕਾਂ ਦੀ ਸਰਗਰਮ ਜਥੇਬੰਦੀ ਡੇਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਫਗਵਾੜਾ ਇਕਾਈ ਦੀ ਇੱਕ ਅਹਿਮ ਮੀਟੰਗ ਫਗਵਾੜਾ ਵਿਖੇ ਹੋਈ। ਮੀਟਿੰਗ ਵਿੱਚ ਸ਼ਾਮਿਲ ਆਗੂਆਂ ਨੇ 18 ਨਵੰਬਰ ਨੂੰ ਸਿੱਖਿਆ ਸਕੱਤਰ ਦੇ ਦਫਤਰ ਮੂਹਰੇ ਕੀਤੇ ਜਾਣ ਵਾਲੇ ਪ੍ਰਦਰਸ਼ਨ ਦੀਆਂ ਤਿਆਰੀਆਂ ਤੇਜ਼ ਕਰਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਜਥੇਬੰਦੀ ਦੇ ਆਗੂਆਂ ਗੁਰਮੁਖ ਲੋਕਪ੍ਰੇਮੀ, ਮਨਜੀਤ ਲਾਲ ਘੇੜਾ,ਨਵਕਿਰਨ ਪਾਂਸ਼ਟ,ਸੁਖਦੇਵ ਸਿੰਘ ਸੁਖ ਅਤੇ ਸਤਨਾਮ ਸਿੰਘ ਪਰਮਾਰ ਨੇ ਜਾਣਕਾਰੀ ਦਿੱਤੀ ਕਿ ਸਿੱਖਿਆ ਸਕੱਤਰ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਦਾ ਤਾਣਾ ਬਾਣਾ ਉਲਝ ਰਿਹਾ ਹੈ।ਅਧਿਆਪਕਾਂ ਨੂੰ ਮਾਨਸਿਕ ਬੋਝ ਨਾਲ਼ ਲੱਦਿਆ ਜਾ ਰਿਹਾ ਹੈ। ਆਨਲਾਈਨ ਸਿੱਖਿਆ ਨੂੰ ਜਮਾਤ ਦੀ ਸਿੱਖਿਆ ਦੇ ਬਦਲ ਵਜੋਂ ਝੂਠੇ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਬੇਲੋੜੇ ਅੰਕੜੇ ਜਾਣ ਬੁੱਝ ਪੇਚੀਦਾ ਅਤੇ ਬਰੀਕੀ ਢੰਗ ਨਾਲ਼ ਨਿੱਤ ਮੰਗੇ ਜਾ ਰਹੇ ਹਨ।ਸਕੂਲ ਦੀ ਨਿੱਕੀ ਨਿੱਕੀ ਜਾਣਕਾਰੀ ਆਨਲਾਈਨ ਕਰਨ ਲਈ ਅਧਿਆਪਕਾ ਤੇ ਲੋਹੜੇ ਦਾ ਦਬਾਅ ਬਣਾਇਆ ਜਾ ਰਿਹਾ ਹੈ। ਪੀ ਏ ਐੱਸ ਦੇ ਟੈਸਟ ਦੁਬਾਰਾ ਦੁਬਾਰਾ 100%ਭਾਗੀਦਾਰੀ ਅਤੇ ਨੰਬਰ ਪ੍ਰਾਪਤੀ ਨਾਲ਼ ਕਰਵਾਉਣ ਲਈ ਅਧਿਆਪਕਾਂ ਨੂੰ ਨਿੱਤ ਦਬਕਾਇਆ ਜਾ ਰਿਹਾ ਹੈ।ਜੋ ਕਿ ਗੈਰ ਵਿਗਿਆਨਕ ਅਤੇ ਅਮਲ ਤੋਂ ਕੋਹਾਂ ਦੂਰ ਹੈ। ਜਦਕਿ ਕਰਨ ਵਾਲੇ ਕੰਮ ਜਿਵੇਂ ਅਧਿਆਪਕਾਂ ਦੀ ਨਵੀਂ ਭਰਤੀ,ਸਮੇ ਸਿਰ ਕਿਤਾਬਾਂ ਵਰਦੀਆਂ ਦੀ ਪਹੁੰਚ ਯੋਗ ਵਜ਼ੀਫਿਆਂ ਦਾ ਸਮੇ ਤੇ ਭੁਗਤਾਨ ਆਧੁਨਿਕ ਸਹੂਲਤਾਂ ਨਾਲ ਲੈਸ ਸਕੂਲ ਅਤੇ ਖੇਡ ਮੈਦਾਨ ਬਣਾਉਣਾ ਆਦਿ ਹਨ।ਅੱਪਰ ਪ੍ਰਾਇਮਰੀ ਲਈ ਹਰ ਵਿਸ਼ੇ ਦਾ ਅਧਿਆਪਕ ਅਤੇ ਪ੍ਰਾਇਮਰੀ ਲਈ ਹਰ ਜਮਾਤ ਲਈ ਵੱਖਰਾ ਅਧਿਆਪਕ ਲਾਜ਼ਮੀ ਹੈ। ਹਰ ਸਕੂਲ ਲਈ ਕਲਰਕ,ਚੌਂਕੀਦਾਰ ਅਤੇ ਮਾਲੀ ਲੋੜੀਂਦਾ ਹੈ।ਪਰ ਇਹਨਾਂ ਲੋੜਾਂ ਵੱਲ ਕਿਸੇ ਮੰਤਰੀ ਜਾਂ ਸਕੱਤਰ ਦਾ ਭੋਰਾ ਧਿਆਨ ਨਹੀਂ ਹੈ। ਆਗੂਆਂ ਨੇ ਦੱਸਿਆ ਕਿ ਜਨਤਕ ਸਿੱਖਿਆ ਨੂੰ ਜਾਣ ਬੁੱਝ ਕੇ ਨਾਕਾਮ ਅਤੇ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਅਤੇ ਨਿੱਜੀਕਰਨ ਦੀਆਂ ਨੀਤੀਆਂ ਵਿਰੁੱਧ 18 ਨਵੰਬਰ ਨੂੰ ਡੀ ਟੀ ਐੱਫ ਮੋਹਾਲੀ ਵਿੱਚ ਆਵਾਜ਼ ਬੁਲੰਦ ਕਰੇਗੀ।ਓਹਨਾ ਸਮੂਹ ਸੁਹਿਰਦ,ਜਾਗਰੂਕ ਅਤੇ ਅਣਖ ਵਾਲੇ ਅਧਿਆਪਕਾਂ ਨੂੰ 18 ਨੂੰ ਮੋਹਾਲੀ ਇਕੱਤਰ ਹੋਣ ਦਾ ਸੱਦਾ ਵੀ ਦਿੱਤਾ।ਆਗੂਆਂ ਨੇ ਕਿਹਾ ਕਿ ਲੋਕਾਂ ਦੀ ਇੱਕਜੁੱਟਤਾ ਅਤੇ ਸੰਘਰਸ਼ ਹੀ ਜਨਤਕ ਸਿੱਖਿਆ ਨੂੰ ਬਚਾ ਸਕਦੇ ਹਨ।ਇਸ ਮੌਕੇ ਮੈਡਮ ਅਕਵਿੰਦਰ ਕੌਰ,ਸਨੇਹ ਲਤਾ ,ਹਰਜਿੰਦਰ ਨਿਆਣਾ ਆਦਿ ਅਧਿਆਪਕ ਆਗੂ ਵੀ ਹਾਜ਼ਰ ਸਨ।

Happy
Happy
0 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %

कपूरथला में सर्व शक्ति सेना का गठन,दिनेश बांसल बने जिला अध्यक्ष -20 स्टेटो में युनिट काम कर रहे,राष्ट्रीय अध्यक्ष नीरज सेठी दिल्ली का पंजाब दौरा शीघ्र- दिनेश बांसल

0 0
Read Time:3 Minute, 34 Second

कपूरथला में सर्व शक्ति सेना का गठन,दिनेश बांसल बने जिला अध्यक्ष
-20 स्टेटो में युनिट काम कर रहे,राष्ट्रीय अध्यक्ष नीरज सेठी दिल्ली का पंजाब दौरा शीघ्र- दिनेश बांसल
फगवाड़ा (मोहित शर्मा ) राष्ट्रीय स्तर पर कार्यरत समाज सेवी संगठन सर्व शक्ति सेना का कपूरथला जिला में युनिट स्थापित कर दिया गया है। जिस संबंधी एक बैठक में बाबा गद्यिा शिव पार्क में संपन्न हुई जिसमें विचार विर्मश के बाद दिनेश बांसल के जिला अध्यक्ष नियुक्त किया गया। जिला अध्यक्ष ने सभी उपस्थितों तथा राष्ट्रीय अध्यक्ष नीरज सेठी का अपनी नियुक्ति के लिए अभार जताते कहा कि वो पूरी तनदेही के साथ टीम के साथ मिल कर काम करेंगे। उन्होंने टीम की घोषणा करते बताया कि सुनील जलोटा व लक्ष्मण सुमन के जिला वरिष्ठ उपाध्यक्ष, दीन बंधु पांडे को जिला यूथ अध्यक्ष, वलायती राम सहूका को सिटी अध्यक्ष, राज कुमार राजू, राकेश वर्मा,अमन काला को सिटी उपाध्यक्ष, संजीव गुप्ता शंटू को सिटी व्यापार सैल प्रभारी बनाया गया है। श्री बांसल ने बताया कि राजेश शर्मा, राजिंदर शर्मा, कुलदीप दानी, नरिंदर निंदी,गोपाल चोपड़ा बब्बू,अवतार पम्मा,चरणजीत चन्नी,राजिंदर करवल को सीनीयर सदस्य बनाया गया है जिनकी नियुक्ति आने वाले दिनों में राष्ट्रीय अध्यक्ष नीरज सेठी द्वारा राष्ट्रीय व प्रांतीय कार्यकारिणी में की जाएगी। अन्य नवनियुक्त पदाधिकारियों ने जिला अध्यक्ष दिनेश बांसल का धन्यावाद किया व कहा कि वे हाईकमान के दिशा निर्देशों पर संगठन में रहते हुए समाज भलाई कामों के पूरी तनदेही करेंगे। इस मौके दिनेश बांसल ने कहा कि संगठन के राष्ट्रीय अध्यक्ष नीरज सेठी दिल्ली शीघ्र पंजाब का दौरा करेंगे तथा पंजाब युनिट का गठन करेंगे। यह संगठन पहले ही 20 राज्यों में काम कर रहा है। पंजाब में इसको काम में तेजी लाई जाएगी। उन्होंने कहा संगठन सदैव समाज भलाई कार्यों के लिए प्रशासन को सहयोग देगा तथा प्रशासन से सहयोग की मांग करेगा। बंासल ने कहा समाज के किसी भी वर्ग का कोई भी व्यक्ति इसका सदस्य बन सकता है। उन्होंने कहा कि शीघ्र सदस्यता अभियान शुरु किया जाएगा। बैठक में जिम्मी करवल, विनय कौशल, अतुल शर्मा, विजय कुमार, मिथलेश यादव, गौरव कंडा,मनीष कुमार, सतिंदर,रोहित राजपूत,चंचल, दीपू,सूरज,बब्बू,अमित,सुमन आदि मौजूद थे।

Happy
Happy
0 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %

110वें सालाना श्री विश्वकर्मा पूजा महोत्सव की तैयारियों संबंधी बैठक आयोजित * 15/16 नवंबर को श्रद्धा पूर्वक होगा वार्षिक महोत्सव : बलवंत राय

0 0
Read Time:2 Minute, 38 Second

110वें सालाना श्री विश्वकर्मा पूजा महोत्सव की तैयारियों संबंधी बैठक आयोजित
* 15/16 नवंबर को श्रद्धा पूर्वक होगा वार्षिक महोत्सव : बलवंत राय
फगवाड़ा (मोहित शर्मा ) स्थानीय बंगा रोड स्थित शिरोमणी श्री विश्वकर्मा मंदिर में 110वें सालाना श्री विश्वकर्मा पूजा महोत्सव की तैयारियों संबंधी बैठक श्री विश्वकर्मा धीमान सभा के प्रधान श्री बलवंत राय धीमान की अध्यक्षता में आयोजित हुई। बैठक के पश्चात जानकारी देते हुए बलवंत राय धीमान ने बताया कि हर वर्ष की तरह दीवाली की अगली सुबह 15 नवंबर को वार्षिक महोत्व का शुभारंभ श्री विश्वकर्मा महापुराण के पाठ का भोग डाल कर होगा। इस बार कोरोना महामारी की वजह से प्रशासन द्वारा जारी दिशा-निर्देशों का विशेष ध्यान रखा जाएगा। उन्होंने समूह श्रद्धालु संगत से पुरजोर अपील कर कहा कि पूजा महोत्सव के दौरान मंदिर में नतसमस्तक होने के लिये मास्क लगा कर ही पहुंचे तथा शरीरिक दूरी का विशेष ध्यान रखा जाए। धीमान ने यह भी बताया कि श्री विश्वकर्मा चैरीटेबल ट्रस्ट अस्पताल में पहली मंजिल पर एमरजेंसी वार्ड शुरु किया जा रहा है जहां 24 घण्टे स्वास्थ्य सुविधाएं उपलब्ध रहेंगी। बैठक में सभा के वरिष्ठ उप प्रधान सुरिन्द्र पाल धीमान, गुरनाम सिंह जूतला, बख्शीश राम धीमान, रमेश, जसपाल सिंह लाल, अरुण रूपराय, गुरमुख सिंह नामधारी, वरिन्द्र सिंह रियैत, भुपिन्द्र सिंह जंडू, अशोक धीमान, नरिन्द्र सिंह भच्चू, हरजीत सिंह भमरा, सुभाष धीमान, नरिन्द्र सिंह टट्टर, इन्द्रजीत मठारू, सुरिन्द्र सिंह कलसी, नछत्तर सिंह लाल, धीरज धीमान, बलविन्द्र सिंह रत्न आफिस इंचार्ज आदि उपस्थित थे।

Happy
Happy
0 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %

ਕਾਂਗਰਸ ਨੇ ਹਮੇਸ਼ਾ ਦਲਿਤਾਂ ਦੇ ਹੱਕ ਦੀ ਦਲੀਲ ‘ਤੇ ਡਾ. ਅੰਬੇਡਕਰ ਦਾ ਵਿਰੋਧ ਕੀਤਾ – ਗੜ੍ਹੀ * ਸੂਬਾ ਜਨਰਲ ਸਕੱਤਰ ਰਮੇਸ਼ ਕੌਲ ਦੇ ਗ੍ਰਹਿ ਪੁੱਜੇ ਬਸਪਾ ਪੰਜਾਬ ਦੇ ਪ੍ਰਧਾਨ

0 0
Read Time:3 Minute, 8 Second

ਕਾਂਗਰਸ ਨੇ ਹਮੇਸ਼ਾ ਦਲਿਤਾਂ ਦੇ ਹੱਕ ਦੀ ਦਲੀਲ ‘ਤੇ ਡਾ. ਅੰਬੇਡਕਰ ਦਾ ਵਿਰੋਧ ਕੀਤਾ – ਗੜ੍ਹੀ
* ਸੂਬਾ ਜਨਰਲ ਸਕੱਤਰ ਰਮੇਸ਼ ਕੌਲ ਦੇ ਗ੍ਰਹਿ ਪੁੱਜੇ ਬਸਪਾ ਪੰਜਾਬ ਦੇ ਪ੍ਰਧਾਨ
ਫਗਵਾੜਾ (ਮੋਹਿਤ ਸ਼ਰਮਾ ) ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਤੋਂ ਹੀ ਦਲਿਤਾਂ, ਸਿੱਖਾਂ, ਪਿਛੜਿਆਂ ਅਤੇ ਕਿਸਾਨਾ ਦੀ ਦੁਸ਼ਮਨ ਰਹੀ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਵੀ ਦਲਿਤਾਂ ਦੇ ਹੱਕ ਦੀ ਗੱਲ ਆਈ ਤਾਂ ਕਾਂਗਰਸ ਪਾਰਟੀ ਨੇ ਬਾਬਾ ਸਾਹਿਬ ਡਾ. ਅੰਬੇਡਕਰ ਦਾ ਵਿਰੋਧ ਕੀਤਾ। ਅਜਿਹੀ ਪਾਰਟੀ ਦਲਿਤ ਵਿਦਿਆਰਥੀਆਂ ਦੀ ਵਜੀਫਾ ਸਕੀਮ ਵਿਚ ਕਰੋੜਾਂ ਰੁਪਏ ਦਾ ਘੋਟਾਲਾ ਕਰਨ ਵਾਲੇ ਪੰਜਾਬ ਦੇ ਮੰਤਰੀ ਅਤੇ ਅਧਿਕਾਰੀਆਂ ਖਿਲਾਫ ਕਾਰਵਾਈ ਨਹੀਂ ਕਰ ਸਕਦੀ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ ਜੋ ਘੋਟਾਲਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਫਗਵਾੜਾ ਦੇ ਮੌਜੂਦਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਮਿਲੀਭੁਗਤ ਨਾਲ ਹੋਇਆ ਹੈ, ਉਸ ਦੀ ਜਾਂਚ ਕੇਂਦਰੀ ਏਜੰਸੀ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਕੈਪਟਨ ਸਰਕਾਰ ਤੋਂ ਨਿਆ ਦੀ ਕੋਈ ਉਮੀਦ ਨਹੀਂ ਹੈ। ਉਹਨਾਂ ਪੰਜਾਬ ਸਰਕਾਰ ਵਲੋਂ ਲਾਗੂ ਕੀਤੀ ਵਜੀਫਾ ਸਕੀਮ ਨੂੰ ਵੀ ਸਿਰੇ ਤੋਂ ਨੱਕਾਰਦੇ ਹੋਏ ਮੰਗ ਕੀਤੀ ਕਿ ਪੁਰਾਣੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਹੀ ਲਾਗੂ ਕੀਤੀ ਜਾਵੇ ਅਤੇ ਸਕੀਮ ਵਿਚ ਘੋਟਾਲਾ ਕਰਨ ਵਾਲੇ ਮੰਤਰੀ ਧਰਮਸੋਤ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ। ਇਸ ਮੌਕੇ ਉਹਨਾਂ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਨਵੇਂ ਖੇਤੀ ਕਾਨੂੰਨਾ ਦਾ ਵਿਰੋਧ ਕਰ ਰਹੇ ਕਿਸਾਨਾ ਦੀ ਹਮਾਇਤ ਕੀਤੀ ਉੱਥੇ ਹੀ ਕਿਹਾ ਕਿ ਕੈਪਟਨ ਸਰਕਾਰ ਨੇ ਕੇਂਦਰ ਦੇ ਆਰਡੀਨੈਂਸਾਂ ਦਾ ਜੇਕਰ ਸਮਾਂ ਰਹਿੰਦੇ ਵਿਰੋਧ ਕੀਤਾ ਹੁੰਦਾ ਅਤੇ ਕਿਸਾਨਾ ਦੇ ਖਦਸ਼ੇ ਦੂਰ ਕਰਵਾਏ ਹੁੰਦੇ ਤਾਂ ਅੱਜ ਕਿਸਾਨਾ ਨੂੰ ਰੇਲਵੇ ਟਰੈਕਾਂ ਜਾਂ ਸੜਕਾਂ ਉਪਰ ਧਰਨੇ ਲਾਉਣ ਲਈ ਮਜਬੂਰ ਨਾ ਹੋਣਾ ਪੈਂਦਾ। ਸੂਬਾ ਬਸਪਾ ਪ੍ਰਧਾਨ ਨੇ ਦਾਅਵਾ ਕੀਤਾ ਕਿ 2022 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਤੋਂ ਬਾਅਦ ਪੰਜਾਬ ਦੀ ਸੱਤਾ ਵਿਚ ਬਸਪਾ ਅਹਿਮ ਰੋਲ ਨਿਭਾਏਗੀ ਕਿਉਂਕਿ ਦਲਿਤ ਸਮਾਜ ਬਸਪਾ ਦੇ ਝੰਡੇ ਹੇਠਾਂ ਇਕਜੁਟ ਹੈ ਅਤੇ ਦਲਿਤਾਂ ਨੂੰ ਅੱਖੋਂ-ਪਰੋਖੇ ਕਰਕੇ ਕੋਈ ਵੀ ਪਾਰਟੀ ਸੂਬੇ ਦੀ ਸੱਤਾ ‘ਤੇ ਕਾਬਿਜ ਨਹੀਂ ਹੋ ਸਕਦੀ। ਇਸ ਮੌਕੇ ਸੂਬਾ ਜਨਰਲ ਸਕੱਤਰ ਰਮੇਸ਼ ਕੌਲ, ਸੀਨੀਅਰ ਆਗੂ ਮਾਸਟਰ ਹਰਭਜਨ ਸਿੰਘ ਬਲਾਲੋਂ, ਜੋਨ ਇੰਚਾਰਜ ਲੇਖਰਾਜ ਜਮਾਲਪੁਰੀ, ਹਲਕਾ ਪ੍ਰਧਾਨ ਚਿਰੰਜੀ ਲਾਲ ਕਾਲਾ, ਹਲਕਾ ਇੰਚਾਰਜ ਮਨੋਹਰ ਲਾਲ ਜੱਖੂ, ਇੰਜੀਨੀਅਰ ਪ੍ਰਦੀਪ ਮੱਲ, ਬਲਵਿੰਦਰ ਬੋਧ, ਗੁਰਾਂਦਿੱਤਾ ਬੰਗੜ, ਪਰਮਜੀਤ ਖਲਵਾੜਾ ਅਤੇ ਹੈੱਪੀ ਕਾਂਸ਼ੀ ਨਗਰ ਆਦਿ ਹਾਜਰ ਸਨ।

Happy
Happy
0 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %

ਪਿੰਡ ਭੁੱਲਾਰਾਈ ਵਿਖੇ ਲੋਕਾਂ ਨੂੰ ਟਰਾਂਸ-ਫੈਟ ਮੁਕਤ ਦੀਵਾਲੀ ਮਨਾਉਣ ਲਈ ਕੀਤਾ ਪ੍ਰੇਰਿਤ * ਟਰਾਂਸ-ਫੈਟ ਨਾਲ ਵੱਧਦਾ ਹੈ ਦਿਲ ਦੇ ਰੋਗਾਂ ਦਾ ਖਤਰਾ – ਡਾ. ਹਰਵਿੰਦਰ ਕੌਰ

0 0
Read Time:1 Minute, 39 Second

ਪਿੰਡ ਭੁੱਲਾਰਾਈ ਵਿਖੇ ਲੋਕਾਂ ਨੂੰ ਟਰਾਂਸ-ਫੈਟ ਮੁਕਤ ਦੀਵਾਲੀ ਮਨਾਉਣ ਲਈ ਕੀਤਾ ਪ੍ਰੇਰਿਤ
* ਟਰਾਂਸ-ਫੈਟ ਨਾਲ ਵੱਧਦਾ ਹੈ ਦਿਲ ਦੇ ਰੋਗਾਂ ਦਾ ਖਤਰਾ – ਡਾ. ਹਰਵਿੰਦਰ ਕੌਰ
ਫਗਵਾੜਾ (ਮੋਹਿਤ ਸ਼ਰਮਾ ) ਸਿਵਲ ਸਰਜਨ ਕਪੂਰਥਲਾ ਡਾ. ਸੁਰਿੰਦਰ ਕੁਮਾਰ ਅਤੇ ਡੀ.ਐਫ.ਓ. ਰਾਜ ਰਾਣੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਸ.ਐਮ.ਓ. ਪਾਂਸ਼ਟਾ ਡਾ. ਕਾਂਤਾ ਦੇਵੀ ਦੀ ਨਿਗਰਾਣੀ ਹੇਠ ਐਚ.ਡਬਲਯੂ.ਸੀ. ਭੁੱਲਾਰਾਈ ਵਿਖੇ ਸੀ.ਐਚ.ਓ. ਹਰਵਿੰਦਰ ਕੌਰ ਭੁੱਲਾਰਾਈ ਨੇ ਲੋਕਾਂ ਨੂੰ ਟਰਾਂਸ-ਫੈਟ ਮੁਕਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਦਿਆਂ ਸੋਂਹ ਚੁਕਾਈ ਗਈ। ਇਸ ਮੌਕੇ ਉਹਨਾਂ ਦੱਸਿਆ ਕਿ ਟਰਾਂਸ-ਫੈਟ ਦੋ ਤਰਾਂ ਦਾ ਹੁੰਦਾ ਹੈ। ਪਹਿਲਾ ਕੁਦਰਤੀ ਅਤੇ ਦੂਸਰਾ ਉਦਯੋਗਿਕ। ਕੁਦਰਤੀ ਟਰਾਂਸ—ਫੈਟ ਜੁਗਾਲੀ ਕਰਨ ਵਾਲੇ ਪਸ਼ੂਆਂ ਜਿਵੇਂ ਗਾਂ ਅਤੇ ਭੇਡ ਦੇ ਮੀਟ ਅਤੇ ਦੁੱਧ ਤੋਂ ਬਣਦਾ ਹੈ ਜਦਕਿ ਉਦਯੋਗਿਕ ਟਰਾਂਸ-ਫੈਟ ਬਨਾਉਣ ਲਈ ਵੈਜੀਟੇਬਲ ਤੇਲ ਵਿਚ ਹਾਈਡ੍ਰੋਜਨ ਮਿਲਾਇਆ ਜਾਂਦਾ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧਦਾ ਹੈ। ਉਹਨਾਂ ਹਾਜਰੀਨ ਨੂੰ ਪੌਸ਼ਟਿਕ ਅਹਾਰ, ਦੇਸੀ ਘਿਓ ਅਤੇ ਘਰ ਦੇ ਬਣੇ ਭੋਜਨ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਵੀ ਪ੍ਰੇਰਿਆ। ਇਸ ਮੌਕੇ ਫਲ-ਫਰੂਟ ਵੀ ਵੰਡੇ ਗਏ। ਇਸ ਮੌਕੇ ਐਲ.ਐਚ.ਵੀ. ਪਰਮਜੀਤ ਕੌਰ, ਡਾ. ਅਮਰਜੀਤ ਆਰ.ਐਮ.ਓ., ਏ.ਐਨ.ਐਮ. ਕੁਲਵਿੰਦਰ ਕੌਰ, ਮਨਜੀਤ ਸਿੰਘ ਫਰਮਾਸਿਸਟ ਆਦਿ ਹਾਜਰ ਸਨ।

Happy
Happy
0 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %