ਥਾਣਾ ਨੂਰਮਹਿਲ ਵਲੋਂ 50 ਚਲਾਨ ਤੇ 4 ਮੁਕੱਦਮੇ ਦਰਜ਼ 

0 0
Read Time:1 Minute, 24 Second
ਨੂਰਮਹਿਲ 21 ਮਈ ( ਨਰਿੰਦਰ ਭੰਡਾਲ ) ਨੂਰਮਹਿਲ ਪੁਲਿਸ ਵਲੋਂ ਬਿਨਾ ਮਾਸਕ ਦੇ ਆਉਣ ਜਾਣ ਵਾਲਿਆਂ ਦੇ 50 ਚਲਾਨ ਕੱਟੇ ਹਨ ਅਤੇ ਜਿਨ੍ਹਾਂ ਵਿਅਕਤੀਆਂ ਨੇ ਨਿਯਤ  ਸਮੇਂ ਤੋਂ ਬਾਅਦ ਵਿੱਚ ਦੁਕਾਨਾਂ ਖੋਹਲ ਰੱਖੀਆਂ ਸਨ। ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਗਈ। ਥਾਣਾ ਮੁੱਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਜਸਕਰਨ ਸਿੰਘ  ਪੁੱਤਰ ਜਸਪਾਲ ਸਿੰਘ ਪਿੰਡ ਨਵਾਂ ਪਿੰਡ ਅਰਾਈਆਂ  ਥਾਣਾ ਨਕੋਦਰ , ਕਰਨਵੀਰ ਸਿੰਘ ਪੁੱਤਰ ਕੁਲਵੀਰ ਸਿੰਘ , ਉਂਕਾਰ ਸਿੰਘ ਪੁੱਤਰ ਮਲਕੀਤ ਸਿੰਘ , ਦੋਨੋ ਨਵਾਂ ਪਿੰਡ ਅਰਾਈਆਂ , ਅਮਰੀਕ ਸਿੰਘ ਪੁੱਤਰ ਸੰਤੋਖ ਸਿੰਘ ਪਿੰਡ ਡੱਲਾ ਥਾਣਾ ਨੂਰਮਹਿਲ , ਅਨਿਲ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ ਮੁਹੱਲਾ ਸੂਦਾਂ ਨੂਰਮਹਿਲ ਵਿਰੁੱਧ ਆਈ,ਪੀ,ਸੀ ,ਧਾਰਾ 188 , 290 ਤਹਿਤ ਮੁਕੱਦਮਾ ਦਰਜ਼ ਕੀਤਾ। ਥਾਣਾ ਮੁੱਖੀ ਨੇ ਇੱਕ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਜਲੰਧਰ ਦੇ ਦਿਸ਼ਾ ਨਿਰਦੇਸਾਂ ਤਹਿਤ ਜੇ ਕੋਈ ਆਪਣੀ ਦੁਕਾਨ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੋਂ ਬਾਅਦ ਖੋਹਲ੍ਹਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ  ਤੇ ਬਿਨ੍ਹਾਂ ਮਾਸਕ ਦੇ ਚਲਾਨ ਕੱਟੇ ਜਾਣਗੇ।
Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %