ਨਰਿੰਦਰ ਭੰਡਾਲ ਬਸਪਾ ਦੇ ਬਲਾਕ ਨੂਰਮਹਿਲ ਦੇ ਪ੍ਰੈੱਸ ਸਕੱਤਰ ਨਿਯੁਕਤ

2 0
Read Time:1 Minute, 39 Second


ਨੂਰਮਹਿਲ 27 ਜੂਨ ( ਪ.ਪ ) ਹਲਕਾ ਨਕੋਦਰ ਬਲਾਕ ਨੂਰਮਹਿਲ ਵਿਖੇ ਬਸਪਾ ਦੇ ਆਗੂਆਂ ਵਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਪੰਜਾਬ ਦੇ ਜਨਰਲ ਸਕੱਤਰ ਗੁਰਮੇਲ ਚੁੰਬਰ ਨੇ ਕੀਤੀ ਗਈ। ਇਸ ਮੌਕੇ ਬਸਪਾ ਦੇ ਆਗੂਆਂ ਦੀ ਸਹਿਮਤੀ ਨਾਲ ਸਰਬਸੰਮਤੀ ਨਾਲ ਬਲਾਕ ਨੂਰਮਹਿਲ ਤੋਂ ਬਸਪਾ ਦਾ ਨਰਿੰਦਰ ਭੰਡਾਲ ਨੂੰ ਪ੍ਰੈਸ ਸਕੱਤਰ ਲਗਾਇਆ ਗਿਆ। ਇਸ ਮੌਕੇ ਤੇ ਨਰਿੰਦਰ ਭੰਡਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਬਸਪਾ ਦੇ ਸੀਨੀਅਰ ਆਗੂਆਂ ਅਤੇ ਅਹੁਦੇਦਾਰਾਂ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ,ਦੇਵ ਰਾਜ ਸੁਮਨ ਪ੍ਰਧਾਨ ਵਿਧਾਨ ਸਭਾ ਹਲਕਾ ਇੰਚਾਰਜ ਨਕੋਦਰ , ਅਮਿਤ ਭੋਸਲੇ ਪ੍ਰਧਾਨ ਬਸਪਾ ਦਿਹਾਤੀ ਜਿਲਾ ਜਲੰਧਰ , ਬਲਵਿੰਦਰ ਕੁਮਾਰ ਜਰਨਲ ਸਕੱਤਰ ਬਸਪਾ ਪੰਜਾਬ , ਜਗਦੀਸ਼ ਸ਼ੇਰਪੁਰੀ ਬਲਾਕ ਸੰਮਤੀ ਮੈਂਬਰ ਅਤੇ ਹਲਕਾ ਇੰਚਾਰਜ ਨਕੋਦਰ ,ਹੰਸ ਰਾਜ ਸਿੱਧੂ ਕੈਸ਼ੀਅਰ ਅਤੇ ਸਾਬਕਾ ਨਗਰ ਕੌਸ਼ਲ ਪ੍ਰਧਾਨ ਨੂਰਮਹਿਲ , ਮਲਕੀਤ ਚੁੰਬਰ ਸਾਬਕਾ ਪ੍ਰਧਾਨ ਵਿਧਾਨ ਸਭਾ ਹਲਕਾ ਨਕੋਦਰ , ਦੀਪਾ ਮਡਾਰ ਸਹਿਰੀ ਪ੍ਰਧਾਨ , ਜਰਨੈਲ ਸਿੰਘ ਇੰਚਾਰਜ ਬਲਾਕ ਨੂਰਮਹਿਲ , ਬਸਪਾ ਵਰਕਰ ਪ੍ਰਸੋਤਮ ਲਾਲ ਕੋਟਲਾ , ਰਾਮ ਮੂਰਤੀ ਆਦਿ ਵਰਕਰਾਂ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਮੈਨੂੰ ਬਲਾਕ ਨੂਰਮਹਿਲ ਤੋਂ ਬਸਪਾ ਦਾ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ ਹੈ। ਮੈ ਆਪਣੀ ਡਿਊਟੀ ਤਨ ਦੇਹੀ ਨਾਲ ਨਿਭਾਵਾਂਗਾ।

Happy
Happy
0 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %