ਨਸ਼ਾ ਵਿਰੋਧੀ ਦਿਵਸ ਮਨਾਇਆ

0 0
Read Time:1 Minute, 25 Second

 

ਤਰਨ ਤਾਰਨ ( ਲਖਬੀਰ ਸਿੰਘ ਸਿੱਧੂ ਭਿੱਖੀਵਿੰਡ ) ਤਰਨ ਤਾਰਨ ਅਧੀਨ ਆਉਂਦੇ ਥਾਣਾ ਕੱਚਾ ਪੱਕਾ ਦੀ ਪੁਲਿਸ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਐਸ ਐਚ ਓ ਸ੍ਰ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਗੁਰੂਦਵਾਰਾ ਬਾਬਾ ਰਾਮੂ ਜੀ ਪਿੰਡ ਦਿਆਲਪੁਰਾ ਵਿਖੇ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ ।
ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਹਰ ਸਾਲ 26 ਜੂਨ ਨੂੰ ਮਨਾਇਆ ਜਾਂਦਾ ਹੈ। ਨਸ਼ਿਆਂ ਦੀ ਸਮਸਿਆ ਨੇ ਪੂਰੇ ਵਿਸ਼ਵ ਨੂੰ ਅਪਣੀ ਜਕੜ ਵਿੱਚ ਲਿਆ ਹੋਇਆ ਹੈ। ਨਸ਼ਿਆਂ ਦੀ ਸਮਸਿਆ ਬਹੁਤ ਪੁਰਾਣੀ ਹੈ ਪਰ ਹੋਲੀ ਹੋਲੀ ਨਸ਼ਿਆਂ ਦਾ ਰੂਪ ਬਦਲਦਾ ਜਾ ਰਿਹਾ ਹੈ। ਨਸ਼ਿਆਂ ਦੀ ਵਧਦੀ ਵਰਤੋਂ ਅਤੇ ਸਮਾਜ ਤੇ ਪੈ ਰਹੇ ਕੁਪ੍ਰਭਾਵਾਂ ਨੂੰ ਵੇਖਦਿਆਂ ਹੀ ਸੰਯੁਕਤ ਰਾਸ਼ਟਰ ਸੰਘ ਵਲੋਂ ਸਾਲ 1987 ਵਿੱਚ ਨਸ਼ਾ ਵਿਰੋਧੀ ਦਿਵਸ ਹਰ ਸਾਲ 26 ਜੂਨ ਨੂੰ ਮਨਾਉਣ ਦਾ ਮਤਾ ਪਾਸ ਕੀਤਾ ਗਿਆ ਸੀ। ਹਰ ਸਾਲ ਇਸ ਦਿਨ ਲਈ ਵੱਖ ਵੱਖ ਵਿਸ਼ਿਆਂ ਦੀ ਚੋਣ ਕੀਤੀ ਜਾਂਦੀ ਹੈ।ਇਸ ਮੌਕੇ ਨਸ਼ੇ ਨੂੰ ਰੋਕਣ ਲਈ ਵੱਖ ਵੱਖ ਪੁਲਿਸ ਅਫਸਰਾਂ ਅਤੇ ਹੋਰ ਸੱਜਣਾ ਨੇ ਲੋਕਾਂ ਸੰਬੋਧਨ ਕੀਤਾ ਅਤੇ ਨਸ਼ੇ ਦੇ ਮਾਰੂ ਭਰਵਾਵਾਂ ਖਤਮ ਕਰਨ ਤੇ ਜੋਰ ਦਿੱਤਾ।
ਰਿਪੋਟ:- ਲਖਬੀਰ ਸਿੰਘ ਸਿੱਧੂ ਭਿੱਖੀਵਿੰਡ

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %