Read Time:3 Minute, 17 Second

ਨੂਰਮਹਿਲ ( ਨਰਿੰਦਰ ਭੰਡਾਲ ) ਅੱਜ ਨੂਰਮਹਿਲ ਵਿਖੇ ਹਰਪ੍ਰੀਤ ਕੌਰ ਪਤਨੀ ਹਰਨੇਕ ਸਿੰਘ ਪਿੰਡ ਉੱਪਲ ਭੂਪਾ ਥਾਣਾ ਬਿਲਗਾ ਤਹਿ ਫਿਲੌਰ ਜ਼ਿਲ੍ਹਾ ਜਲੰਧਰ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਹੈ ਕਿ ਮੇਰੇ ਪਤੀ ਨੇ ਲੱਗ – ਭੱਗ 17 ਏਕੜ ਜਮੀਨ ਪਿੰਡ ਦੇ ਵਸਨੀਕ ਸੰਤੋਖ ਸਿੰਘ ਪੁੱਤਰ ਜਗਤ ਸਿੰਘ , ਜਰਨੈਲ ਸਿੰਘ ਪੁੱਤਰ ਜਗਤ ਸਿੰਘ ਪਾਸੋ 13 ਸਾਲਾਂ ਤੋਂ ਪਟੇ ਤੇ ਲਈ ਸੀ ਅਤੇ ਮੇਰੇ ਪਤੀ ਹਰਨੇਕ ਸਿੰਘ ਦੀ 2018 ਵਿੱਚ ਮੌਤ ਹੋ ਗਈ। ਉਨ੍ਹਾਂ ਦੀ ਮੌਤ ਹੋਣ ਤੋਂ ਬਾਅਦ ਸੰਤੋਖ ਸਿੰਘ ਅਤੇ ਜਰਨੈਲ ਸਿੰਘ ਇਸ ਜਮੀਨ ਉੱਪਰ ਕਬਜ਼ਾ ਕਰਨ ਲਈ ਮੇਰੇ ਨਾਲ ਲੜਾਈ ਝਗੜਾ ਕਰਨ ਲਗ ਪਏ ਅਤੇ ਜਮੀਨ ਉੱਪਰ ਧੱਕੇ ਨਾਲ ਕਬਜ਼ਾ ਕਰਨ ਦੀਆਂ ਚਾਲਾਂ ਚੱਲਣ ਲਗ ਪਏ। ਇਨਾਂ ਨੇ ਮੇਰੇ ਤੇ ਮੇਰੇ ਲੜਕੇ ਗੁਰਪ੍ਰੀਤ ਸਿੰਘ ਉਮਰ 15 ਸਾਲ , ਅਤੇ ਲੜਕੀ ਰਾਜਵਿੰਦਰ ਕੌਰ ਉਮਰ 18 ਸਾਲ ਤੇ ਲੱਗ – ਭੱਗ 4 ਕੇਸ ਵੱਖ – ਵੱਖ ਧਰਾਵਾਂ ਅਧੀਨ ਥਾਣਾ ਬਿਲਗਾ ਵਿੱਚ ਦਰਜ਼ ਕਰਵਾਏ। ਇੱਥੇ ਮੈ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਪੁਲਿਸ ਅਤੇ ਪ੍ਰਸਾਸ਼ਨ ਵੀ ਇਹਨਾਂ ਨਾਲ ਮਿਲੀ ਭੁਗਤ ਹੈ ਉਹ ਇਸ ਜਮੀਨ ਦਾ ਕੇਸ ਸੰਤੋਖ ਸਿੰਘ ਅਤੇ ਜਰਨੈਲ ਇੰਘ ਦੇ ਹੱਕ ਵਿੱਚ ਹੋਇਆ ਦੱਸਦੀ ਹੈ ਜਦਕਿ ਇਸ ਪਟੇਨਾਮੇ ਦੀ ਤਾਰੀਖ 2023 ਤੱਕ ਹੈ ਅਤੇ ਇਹ ਕੇਸ ਕੋਰਟ ਵਿੱਚ ਚੱਲ ਰਿਹਾ ਹੈ। ਇਹਨਾਂ ਨੇ ਮੇਰੀ ਗੈਰ ਹਾਜਰੀ ਵਿੱਚ ਮੇਰੇ ਬੱਚਿਆਂ ਨਾਲ ਕੁੱਟ ਮਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੇਰੇ “ਤੇ ਜਾਨਲੇਵਾ ਹਮਲਾ ਕੀਤਾ ਅਤੇ ਬੀਤੇ ਸਮੇਂ ਵਿੱਚ ਇੱਕ ਨਿੱਜੀ ਚੈਨਲ ਤੇ ਮੇਰੇ ਕੈਰੀਅਰ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਅਤੇ ਇਸ ਚੈਨਲ ਨੇ ਮੇਰਾ ਕੋਈ ਪੱਖ ਨਹੀਂ ਲਿਆ। ਇੱਥੇ ਇਹ ਵੀ ਜਿਕਰਯੋਗ ਹੈ ਕਿ ਥਾਣਾ ਬਿਲਗਾ ਦਾ ਐਸ.ਐਚ.ਓ ਸੁਰਜੀਤ ਸਿੰਘ ਪੁਡਾ ਵੀ ਵਿਰੋਧੀ ਧਿਰ ਨਾਲ ਰਲਿਆ ਹੋਇਆ ਹੈ ਅਤੇ ਉਹਨਾਂ ਦੀ ਮੱਦਦ ਕਰ ਰਿਹਾ ਹੈ। ਮੇਰੀ ਪ੍ਰਸਾਸ਼ਨ ਨੂੰ ਬੇਨਤੀ ਹੈ ਕਿ ਮੇਨੂੰ ਪੂਰਾ ਇਨਸਾਫ ਦੁਆਇਆ ਜਾਵੇ। ਅਤੇ ਮੈ ਕਾਨੂੰਨ ਦੀ ਪਾਲਣਾ ਕਰਦੀ ਹੋਈ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਾਂਗੀ। ਪਿੰਡ ਦੀ ਪੰਚਾਇਤ ਵੀ ਮੇਰੇ ਹੱਕ ਵਿੱਚ ਹੈ।
ਜਦੋਂ ਇਸ ਸੰਬੰਧੀ ਐਸ ਐਚ ਓ ਬਿਲਗਾ ਸੁਰਜੀਤ ਸਿੰਘ ਪੱਡਾ ਨਾਲ ਮੋਬਾਈਲ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਧਿਰਾਂ ਨੇ ਮਾਣਯੋਗ ਐਸ.ਡੀ.ਐਮ ਫਿਲੌਰ ਵਲੋਂ ਲਗਾਈ ਗਈ 145 ਧਾਰਾ ਦੀ ਉਲੰਘਣਾ ਕੀਤੀ ਗਈ ਤਾਂ ਹੀ ਪੁਲਿਸ ਨੇ ਦਾਖਲ ਅੰਦਾਜ਼ੀ ਕੀਤੀ ਤਾਂ ਕੇ ਕਿਸੇ ਧਿਰ ਦਾ ਜਾਨੀ ਜਾਂ ਮਾਲੀ ਨੁਕਸਾਨ ਨਾਂ ਨੁਕਸਾਨ ਨਾਂ ਹੋ ਸਕੇ। ਹਰ ਹਰਪ੍ਰੀਤ ਕੌਰ ਲਗਾਏ ਗਏ ਦੋਸ਼ ਬੇਬੁਨਿਆਦ ਹਨ।
ਕੈਪਸ਼ਨ – ਨੂਰਮਹਿਲ ਵਿਖੇ ਹਰਪ੍ਰੀਤ ਕੌਰ ਆਪਣੇ ਬੱਚਿਆਂ ਨਾਲ ਪ੍ਰੈਸ ਕਾਨਫਰੰਸ ਦੌਰਾਨ – ਫੋਟੋ ਤੇ ਵੇਰਵਾ – ਭੰਡਾਲ ਨੂਰਮਹਿਲ
Happy
0
0 %
Sad
0
0 %
Excited
0
0 %
Sleepy
0
0 %
Angry
0
0 %
Surprise
0
0 %