ਮਿਰਤਕ ਪਤੀ ਨੂੰ ਇਨਸਾਫ ਦਿਵਾਉਣ ਲਈ ਪਤਨੀ ਖਾ ਰਹੀ ਦਰ ਦਰ ਦੀਆਂ ਠੋਕਰਾਂ ਪਰ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਢਿੱਲੀ

1 0
Read Time:3 Minute, 53 Second

ਤਰਨ ਤਾਰਨ 3 ਜੁਲਾਈ ( ਲਖਬੀਰ ਸਿੰਘ ਸਿੱਧੂ  )- ਗੇਟ ਹਕੀਮਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਇਸ਼ੂ ਅਰੋੜਾ ਨੇ ਕਿ੍ਕਟ ਮੈਚ ਦੇ ਸੱਟੇਬਾਜ਼ੀ ‘ਚ 15 ਲੱਖ ਰੁਪਏ ਨਾਂ ਦਿੱਤੇ ਜਾਣ ਕਾਰਨ ਅਤੇ ਦੋਸ਼ੀਆਂ ਵੱਲੋਂ ਪ੍ਰਤੀ ਦਿਨ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀਆਂ ਤੋਂ ਤੰਗ ਆ ਕੇ ਤੇਜ਼ਾਬ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਜਦਕਿ ਥਾਣਾ ਡੀ ਡਵੀਜਨ  ਅੰਮ੍ਰਿਤਸਰ ਦੀ ਪੁਲਿਸ ਵੱਲੋਂ 25 ਮਾਰਚ 2020 ਨੂੰ ਦੋਸ਼ੀ ਵਿਪਨ ਕੁਮਾਰ , ਸੁਨੀਲ ਕੁਮਾਰ ਉਰਫ਼ ਕਾਕਾ ਅਤੇ ਅੰਕੁਰ ਵਾਸੀਆਨ ਅੰਮ੍ਰਿਤਸਰ ਦੇ ਖਿਲਾਫ ਧਾਰਾ 306 ਆਈਪੀਸੀ ਤਹਿਤ ਮਾਮਲਾ ਤਾਂ ਦਰਜ ਕਰ ਲਿਆ ਗਿਆ ਸੀ ਪਰ ਤਿੰਨ ਮਹੀਨੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਗ੍ਰਿਫਤਾਰੀ ਨਹੀਂ ਕੀਤੀ ਜਾ ਰਹੀ ਹੈ। ਜਦਕਿ ਪੀੜਤ ਪਰਿਵਾਰ ਨੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਉਕਤ ਤਿੰਨੇ ਦੋਸ਼ੀ ਸ਼ਰੇਆਮ ਬਾਜ਼ਾਰਾਂ ਵਿੱਚ ਘੁੰਮ ਰਹੇ ਹਨ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਤੇ ਰਾਜ਼ੀਨਾਵਾਂ ਕਰਨ ਦੀਆਂ ਧਮਕੀਆਂ ਵੀ ਦੇ ਰਹੇ ਹਨ ਪਰ ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਕੀਤੀ ਜਾ ਰਹੀ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਕਿਰਨ ਅਰੋੜਾ ਨੇ ਦੱਸਿਆ ਕਿ ਉਕਤ ਤਿੰਨੋਂ ਵਿਅਕਤੀ ਕ੍ਰਿਕਟ ਮੈਚ ਦੇ  ਸੱਟੇਬਾਜ਼ੀ ‘ਚ ਲਗਾਈ ਰਕਮ 15 ਲੱਖ ਰੁਪਏ ਉਸ ਦੇ ਪਤੀ ਪਾਸੋਂ ਹਰ ਰੋਜ਼ ਮੰਗਦੇ ਸਨ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਸੀ। ਪੀੜਤ ਮਹਿਲਾ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਕਤ ਤਿੰਨਾਂ ਵਿਅਕਤੀਆਂ ਨੇ ਉਸ ਦੀ ਦੁਕਾਨ ਦੀ ਰਜਿਸਟਰੀ ਵੀ ਲੈ ਲਈ ਸੀ ਅਤੇ ਖਾਲੀ ਅਸ਼ਟਾਮਾਂ ਤੇ ਜ਼ਬਰਦਸਤੀ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਸ ਦੇ ਪਤੀ ਕੋਲੋਂ ਅੰਗੂਠੇ ਵੀ ਲਗਵਾ ਲਏ ਸਨ ਜਿਸ ਕਾਰਨ ਉਸਦਾ ਪਤੀ ਬਹੁਤ ਪਰੇਸ਼ਾਨ ਰਹਿਣ ਲੱਗ ਪਿਆ ਸੀ ਅਤੇ ਉਕਤ ਵਿਅਕਤੀ ਉਸ ਦੇ ਪਤੀ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੇ ਸਨ ਜਿਨ੍ਹਾਂ ਦੀਆਂ ਧਮਕੀਆਂ ਤੋਂ ਤੰਗ ਆ ਕੇ ਬੀਤੀ 24 ਮਾਰਚ 2020 ਨੂੰ ਤਿੰਨਾਂ ਵਿਅਕਤੀਆਂ ਤੋਬ ਦੁਖੀ ਹੋ ਕੇ ਉਸਦੇ ਪਤੀ ਨੇ ਤੇਜ਼ਾਬ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਉਕਤ ਵਿਅਕਤੀ ਉਨ੍ਹਾਂ  ਦੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦੇ ਰਹੇ ਹਨ ਅਤੇ ਰਾਜੀਨਾਵਾਂ ਕਰਨ ਲਈ ਦਬਾਅ ਬਣਾ ਰਹੇ ਹਨ ਅਤੇ ਸ਼ਰੇਆਮ ਬਾਜ਼ਾਰਾਂ ਵਿੱਚ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੇ ਹਾਕਮ ਧਿਰ ਨਾਲ ਸੰਬੰਧ ਹਨ ਜਿਸ ਕਾਰਨ ਪੁਲਿਸ ਵੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ।ਪੀੜਤਾਂ ਨੇ  ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਪਾਸੋੰ ਮੰਗ ਕੀਤੀ ਹੈ ਕਿ ਉਕਤ ਵਿਅਕਤੀਆਂ ਨੂੰ ਜਲਦ ਗਿ੍ਫ਼ਤਾਰ ਕੀਤਾ ਜਾਵੇ ਕਿ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ।ਮ੍ਰਿਤਕ ਇਸੂ ਅਰੋੜਾ ਦੇ ਪਰਿਵਾਰ ਨੇ  ਕਿਹਾ ਕਿ ਜੇਕਰ ਭਵਿੱਖ ਵਿੱਚ ਉਹਨਾ ਦੇ ਪਰਿਵਾਰ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਅਤੇ ਉਕਤ ਵਿਅਕਤੀ ਹੋਣਗੇ। ਇਸ ਸਬੰਧੀ ਜਦੋ ਥਾਣਾ ਡੀ ਡਵੀਜ਼ਨ ਦੇ (ਐਸਐਚਓ) ਹਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ  ਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ।

Happy
Happy
100 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %