ਪੈਟਰੋਲ ਦੀਆਂ ਕੀਮਤਾਂ ਵਿਰੁੱਧ ਰੋਸ ਪ੍ਰਦਰਸ਼ਨ 

1 0
Read Time:2 Minute, 20 Second
ਨੂਰਮਹਿਲ 07 ਜੁਲਾਈ ( ਨਰਿੰਦਰ ਭੰਡਾਲ ) ਅੱਜ ਇੱਥੇ ਪੁਰਾਣਾ ਬੱਸ ਅੱਡਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨੂਰਮਹਿਲ ਬਲਾਕ ਦੇ ਸਮੂਹ ਅਕਾਲੀ ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਜਿਸ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਨਕੋਦਰ ਸ.ਗੁਰਪ੍ਰਤਾਪ ਸਿੰਘ ਵਡਾਲਾ  ਨੇ ਆਖਿਆ ਕੇ ਪੰਜਾਬ ਦੀ ਕਾਂਗਰਸ ਸਰਕਾਰ ਬਿਜਲੀ ਬਿੱਲ ਮੁਆਫ ਕਰਨ , ਗਰੀਬਾਂ ਨੂੰ ਸਰਕਾਰੀ ਰਾਸ਼ਨ ਵੰਡਣ , ਬੱਚਿਆਂ ਦੀਆਂ ਫੀਸਾਂ ਮੁਆਫ ਕਰਨ ਆਦਿ ਮੁਦਿਆਂ “ਚ ਫੇਲ ਰਹੀ ਹੈ ਅਤੇ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਨੂੰ ਰੋਕਣ ਵਿੱਚ ਵੀ ਅਸਫਲ ਰਹੀ ਹੈ। ਉਹਨਾਂ ਆਖਿਆ ਕਿ ਕਾਂਗਰਸ ਵਲੋਂ ਸ਼ਰਾਬ ਦੇ ਠੇਕੇਦਾਰਾਂ ਦੇ 864 ਕਰੋੜ ਰੁਪਏ ਮਾਫ ਕੀਤੇ। ਰੇਤ ਦੇ ਠੇਕੇਦਾਰਾਂ ਦੀ 25 ਕਰੋੜ ਰੁਪਏ ਮਹੀਨਾ ਕਿਸ਼ਤ ਬਣਦੀ ਸੀ ਉਸ ਨੂੰ ਘੱਟ ਕਰਕੇ ਸਿਰਫ 4 ਕਰੋੜ ਮਹੀਨਾ ਕਰ ਦਿੱਤਾ। ਸਰਕਾਰ ਦੀ ਨਲਾਇਕੀ ਕਾਰਨ ਸਕੂਲੀ ਬੱਚਿਆਂ ਦਾ ਕੇਸ ਹਾਈਕੋਟ “ਚ ਹਾਰ ਗਈ ਹੈ। ਸ੍ਰ ਵਡਾਲਾ ਨੇ ਅੱਗੇ ਕਿਹਾ ਕਿ ਸਕੂਲੀ ਬੱਚਿਆਂ ਦੀ ਆਨ ਲਾਈਨ ਪੜ੍ਹਾਈ ਕਈ ਸੂਬਿਆਂ ਨੇ ਬੰਦ ਕਰ ਦਿੱਤੀ ਕਿਉਂਕਿ ਉਹਨਾਂ ਦੇ ਮਾਪੇ ਉਹਨਾਂ ਨੂੰ ਨੈਟ ,ਮੋਬਾਈਲ ਤੇ ਲੈਪਟਾਪ ਦਾ ਖਰਚਾ ਨਹੀਂ ਦੇ ਸਕਦੇ । ਇਸ ਧਰਨੇ ਨੂੰ ਗੁਰਨਾਮ ਸਿੰਘ ਕੰਦੋਲਾ ਸਾਬਕਾ ਚੇਅਰਮੈਨ , ਅਵਤਾਰ ਸਿੰਘ ਲਾਲ ਕੋਠੀ , ਸੁਰਤੇਜ ਸਿੰਘ ਬਾਸੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੂਰਮਹਿਲ , ਲਖਵਿੰਦਰ ਸਿੰਘ ਹੋਠੀ , ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੰਜੂ ਸ਼ਰਮਾਂ , ਜਸਪ੍ਰੀਤ ਸਿੰਘ ਸੀਨੀਅਰ ਅਕਾਲੀ ਆਗੂ , ਰਾਜੂ ਉੱਪਲ , ਬਿੱਲਾ ਕੋਟ ਬਾਦਲ ਖਾਂ , ਬਲਵੀਰ ਚੰਦ ਕੌਲਧਾਰ ਸਾਬਕਾ ਕੌਂਸਲਰ , ਤਰਲੋਕ ਸਿੰਘ ਬਾਸੀ , ਵਿੱਕੀ ਕੋਛੜ , ਸ਼ਿਵਾ ਕੋਹਲੀ , ਸੁਖਦੇਵ ਸਿੰਘ ਗਹੀਰ ਆਦਿ ਸ਼ਹਿਰ ਤੇ ਪਿੰਡ ਵਾਸੀ ਹਾਜ਼ਰ ਸਨ।
ਕੈਪਸ਼ਨ – ਨੂਰਮਹਿਲ ਵਿਖੇ ਸ.ਗੁਰਪ੍ਰਤਾਪ ਸਿੰਘ ਵਡਾਲਾ ਹਲਕਾ ਵਿਧਾਇਕ ਨਕੋਦਰ ਅਕਾਲੀ ਵਰਕਰਾਂ ਨਾਲ ਰੋਸ਼ ਪ੍ਰਦਰਸ਼ਨ ਕਰਦੇ ਹੋਏ -ਫੋਟੋ – ਭੰਡਾਲ ਨੂਰਮਹਿਲ
Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %