ਸਮਾਜ ਸੇਵਕਾਂ ਨੇ ਫੜੀ ਲੋੜਵੰਦਾਂ ਦੀ ਬਾਂਹ

4 0
Read Time:3 Minute, 11 Second
ਨੂਰਮਹਿਲ 08 ਜੁਲਾਈ ( ਨਰਿੰਦਰ ਭੰਡਾਲ ) ਨਰ ਸੇਵਾ ਨਰਇਣ ਪੂਜਾ ਦੇ ਸਿਧਾਤ ਨੂੰ ਸਾਰਥਿਕ ਕਰਦਿਆਂ ਸਤਗੁਰੁ ਮਾਤਾ ਸੁਦੀਕਸ਼ਾ ਜੀ ਦੀ ਅਧਾਰ ਕਿਰਪਾ ਸਦਕਾ ਸੰਤ ਨਿਰੰਕਾਰੀ ਮੰਡਲ ਬ੍ਰਾਂਚ ਨੂਰਮਹਿਲ ਵਲੋਂ ਮਹਾਂਮਾਰੀ ਦੇ ਦੌਰਾਨ ਭਾਈ ਮਨਜੀਤ ਸਿੰਘ ਦੀ ਅਗਵਾਈ ਵਿੱਚ ਪਿਹਲੇ ਪੜਾਅ ਵਿੱਚ 60 ਦੇ ਕਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ। ਦੂਸਰੇ ਪੜਾਅ ਵਿੱਚ ਮਾਨਵ ਏਕਤਾ ਦਿਵਸ 24 ਅਪ੍ਰੈਲ 2020ਨੂੰ 100 ਪਰਿਵਾਰਾਂ ਨੂੰ ਰਾਸ਼ਨ ਵੰਡਿਆ। ਨੂਰਮਹਿਲ , ਕੋਟ ਬਾਦਲ ਖਾਂ , ਮਿੱਠੜਾ , ਸਾਗਰਪੁਰ , ਚੀਮਾ ਕਲਾਂ , ਤਲਵਣ , ਚੂਹੇਕੀ , ਸੈਦੋਵਾਲ ਆਦਿ ਪਿੰਡਾਂ ਵਿੱਚ ਲੱਗਾ – ਭੱਗ 380 ਪਰਿਵਾਰਾਂ ਨੂੰ ਸੁੱਕਾ ਰਾਸ਼ਨ ਅਤੇ 70 ਪੇਟੀਆ ਦੁੱਧ ਦੀਆਂ ਵੰਡੀਆਂ ।
ਪਿੰਡ ਭਾਰੁਵਾਲ ਦੇ ਵਸਨੀਕ ਸੁਖਵੀਰ ਲਾਲਸਰਪੰਚ ਉਰਫ ਨਿੱਕਾ ਭਾਰੁਵਾਲ  , ਜੀਵਾ ਲਾਲ ਇਟਲੀ , ਅਮਰਜੀਤ ਇਟਲੀ ਨੇ ਕੋਰੋਨਾ ਮਹਾਂਮਾਰੀ ਦੌਰਾਨ ਲੱਗੇ ਲੌਕ ਡਾਊਨ ਦੌਰਾਨ ਲਗਾਤਾਰ 2 ਮਹੀਨਿਆਂ ਵਿੱਚ ਤਕਰੀਬਨ 8 ਲੱਖ ਰੁਪਏ ਦਾ ਹਰ ਪ੍ਰਕਾਰ ਦਾ ਰਾਸ਼ਨ ਵੰਡ ਕੇ ਇਕ ਵੱਡਾ ਪਰਉਪਕਾਰ ਖੱਟਿਆ। ਸਰਪੰਚ ਸੁਖਵੀਰ ਲਾਲ ਨੇ ਦੱਸਿਆ ਕਿ ਉਹਨਾਂ ਲੱਗ – ਭੱਗ 15 ਪਿੰਡਾਂ ਅਤੇ ਚਾਰ ਵੱਡੇ ਸ਼ਹਿਰਾਂ ਫਿਲੌਰ , ਨੂਰਮਹਿਲ , ਬਿਲਗਾ , ਸ਼ਾਹਕੋਟ , ਮਲਸੀਆਂ ਵਿੱਚ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਅਤੇ 1000 ਸੈਨੇਟਾਈਟਜਰ  ਅਤੇ 5000 ਤੋਂ ਵੱਧ ਮਾਸਕ ਵੰਡੇ।
ਪਿੰਡ ਕੰਦੋਲਾ ਕਲਾਂ ਦੇ ਸਰਪੰਚ ਧਰਮਪਾਲ ਨੇ ਦੱਸਿਆ ਕਿ ਲੌਕ ਡਾਊਨ ਦੌਰਾਨ ਪਿੰਡ ਦੀ ਪੰਚਾਇਤ ਅਤੇ ਐਨ ਆਰ ਆਈ ਵੀਰਾਂ ਵਲੋਂ 2 ਬਾਰ ਸੁੱਕਾ ਰਾਸ਼ਨ ਵੰਡਿਆ ਅਤੇ ਸੋਢੀ ਸਿੰਘ ਪੁੱਤਰ ਦਰਸ਼ਨ ਸਿੰਘ , ਮੱਖਣ ਸਿੰਘ ਐਨ ਆਰ ਆਈ ਵਲੋਂ ਲੱਗ – ਭੱਗ ਡੇਢ ਲੱਖ ਰੁਪਏ  ਦਾ ਰਾਸ਼ਨ ਵੰਡਿਆ। ਮਨਜੀਤ ਸਿੰਘ ਸਾਬਕਾ ਸਰਪੰਚ ਅਤੇ ਕੁਲਦੀਪ ਕੌਰ ਆਂਗਣਵਾੜੀ ਵਰਕਰ ਅਤੇ ਰਣਜੀਤ ਕੌਰ ਆਸ਼ਾ ਵਰਕਰ ਵਲੋਂ 400 ਮਾਸਕ ਵੰਡੇ ਅਤੇ ਪਿੰਡ ਵਾਸੀਆਂ ਵਲੋਂ ਪਿੰਡ ਨੂੰ ਦੋ ਤਿੰਨ ਵਾਰ ਸੈਨੇਟਾਈਜਰ ਕੀਤਾ।
ਪਿੰਡ ਸ਼ਾਮਪੁਰ ਦੇ ਵਸਨੀਕ ਸੁਰਜੀਤ ਸਿੰਘ ਸਾਬਕਾ ਸਰਪੰਚ ਦੇ ਪੋਤੇ ਨਰਵਿੰਦਰ ਸਿੰਘ ਯੂ ਕੇ ਵਲੋਂ ਪਿੰਡ ਦੇ ਵਸਨੀਕਾਂ ਨੂੰ ਕੋਰੋਨਾ ਦੌਰਾਨ ਲਗਾਤਾਰ400 ਘਰਾਂ ਨੂੰ  ਰਾਸ਼ਨ ਵੰਡਿਆ ਗਿਆ।
ਪਿੰਡ ਭੰਡਾਲ ਹਿੰਮਤ ਦੇ ਸਰਪੰਚ ਸੁਰਜੀਤ ਸਿੰਘ ਸਿੱਧੂ ਨੇ ਦੱਸਿਆ  ਕਿ ਪਿੰਡ ਦੀ ਪੰਚਾਇਤ ਵਲੋਂ ਸੁਰਿੰਦਰ ਪਾਲ ਸਿੰਘ ਸੈਕਟਰੀ , ਕੁਲਵਿੰਦਰ ਸਿੰਘ ਭੰਡਾਲ , ਭੂਪਿੰਦਰ ਸਿੰਘ ਸਾਬਕਾ ਸਰਪੰਚ , ਅਤੇ ਐਨ ਆਰ ਆਈ ਭਰਾਵਾਂ ਵਲੋਂ ਲੱਗ – ਭੱਗ 300 ਘਰਾਂ ਨੂੰ ਮੁਫ਼ਤ ਸੁੱਕਾ ਰਾਸ਼ਨ ਵੰਡਿਆ।
  ਕੈਪਸ਼ਨ – ਸਤਗੁਰੁ ਮਾਤਾ ਸੁਦੀਕਸ਼ਾ ਜੀ , ਸੁਖਵੀਰ ਲਾਲ ਸਰਪੰਚ ਉਰਫ ਨਿੱਕਾ , ਧਰਮਪਾਲ ਸਰਪੰਚ , ਸੁਰਜੀਤ ਸਿੰਘ ਸਾਬਕਾ ਸਰਪੰਚ , ਮਨਜੀਤ ਸਿੰਘ ਸਾਬਕਾ ਸਰਪੰਚ , ਸੁਰਜੀਤ ਸਿੰਘ ਸਿੱਧੂ ਸਰਪੰਚ।
Happy
Happy
100 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %