ਨੌਜਵਾਨ ਭਾਰਤ ਸਭਾ ਵਲੋਂ ਬਿਲਗੇ ‘ਚ ਕੀਤੀ ਮੀਟਿੰਗ

0 0
Read Time:2 Minute, 21 Second
 1. *ਨੌਜਵਾਨ ਭਾਰਤ ਸਭਾ ਵਲੋਂ ਬਿਲਗੇ ‘ਚ ਕੀਤੀ ਮੀਟਿੰਗ
   *

  31 ਜੁਲਾਈ ਨੂੰ ਵੱਡੀ ਗਿਣਤੀ ਖਟਕੜ ਕਲਾਂ ਪੁੱਜਣਗੇ ਨੌਜਵਾਨ

  ਬਿਲਗਾ 25 ਜੁਲਾੲੀ ( ਨਰਿੰਦਰ ਭੰਡਾਲ ):-ਨੌਜਵਾਨ ਭਾਰਤ ਸਭਾ ਵੱਲੋਂ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਖਟਕੜ ਕਲਾਂ ਵਿਖੇ ਕੀਤੀ ਜਾ ਰਹੀ ਸ਼ਹੀਦੀ ਕਾਨਫਰੰਸ ਦੀ ਤਿਆਰੀ ਵਜੋਂ ਪਿੰਡ ਬਿਲਗਾ ਵਿਖੇ ਮੀਟਿੰਗ ਕੀਤੀ ਗਈ ।
  ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਜਿਲਾ ਪ੍ਰਧਾਨ ਜਸਕਰਨ ਅਾਜ਼ਾਦ ਨੇ ਕਿਹਾ ਕਿ ਮੋਦੀ ਤੇ ਕੈਪਟਨ ਸਰਕਾਰ ਨੇ ਕਰੋਨਾਂ ਬਹਾਨੇ ਨਜ਼ਾੲਿਜ ਸਖਤੀ ਕਰ ਕੇ ਲੋਕਾਂ ਦੀ ਜ਼ੁਬਾਨਬੰਦੀ ਕੀਤੀ ਹੈ। ੲਿਸ ਦੇ ਖਿਲਾਫ ਲੋਕਾਂ ਅੰਦਰ ਭਾਰੀ ਰੋਸ ਹੈ। ਸੋ ਸੂਬਾ ਪੱਧਰੀ ਮੰਗਾਂ ਜਿਸ ਵਿੱਚ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਸਰਕਾਰੀ ਕਾਲਜ ਸੁਨਾਮ ਵਿੱਚੋ ਲਿਆ ਕੇ ਉਨ੍ਹਾਂ ਦੀ ਯਾਦ ਚ ਸੁਨਾਮ ਵਿਖੇ ਮਿਊਜੀਅਮ ਤੇ ਲਾਇਬ੍ਰੇਰੀ ਸਥਾਪਿਤ ਕਰਕੇ ਉੱਥੇ ਰੱਖੀਆ ਜਾਣ,ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਫਿਰੋਜਪੁਰ ਸਥਿੱਤ ਗੁਪਤ ਟਿਕਾਣੇ ਨੂੰ ਲਾਇਬ੍ਰੇਰੀ ਅਤੇ ਮਿਊਜੀਅਮ ਚ ਤਬਦੀਲ ਕਰਾੳੁਣ। ਨੌਜਵਾਨਾਂ ਲਈ ਰੁਜਗਾਰ ਦਾ ਪ੍ਰਬੰਧ ਕਰੋ ਅਤੇ ਰੁਜਗਾਰ ਨਾ ਮਿਲਣ ਤੱਕ ਯੋਗਤਾ ਅਨੁਸਾਰ ਬੇਰੁਜਗਾਰੀ ਭੱਤਾ ਦਵਾੳੁਣ। ਖੇਡਾ ਅਤੇ ਕਸਰਤ ( ਜਿੰਮ) ਤੇ ਲਗਾਈ ਪਾਬੰਦੀ ਤੁਰੰਤ ਹਟਾਉ। ਗ੍ਰਿਫ਼ਤਾਰ ਕੀਤੇ ਬੁੱਧੀਜੀਵੀਆਂ, ਜਮੂਹਰੀ ਹੱਕਾਂ ਦੇ ਕਾਰਕੁੰਨਾ ਨੂੰ ਤੁਰੰਤ ਰਿਹਾ ਕਰਾੳੁਣ।
  ਸਿਹਤ ਅਤੇ ਸਿੱਖਿਆ ਦਾ ਸਰਕਾਰੀਕਰਨ ਕਰਾੳੁਣ।
  ,ਮੱਤੇਵਾੜਾ ਜੰਗਲ ਨੂੰ ਉਜਾੜਨ ਦਾ ਫੈਸਲਾ ਵਾਪਿਸ ਕਰਾੳੁਣ ਦੀਅਾਂ ਮੰਗਾਂ ਲੲੀ ਨੌਜਵਾਨਾਂ ਨੂੰ 31 ਜੁਲਾੲੀ ਖਟਕੜ ਕਲਾਂ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਨੌਜਵਾਨ ਆਗੂ ਕੁਲਜੀਤ ਬਿਲਗਾ, ਸਨਦੀਪ ਕੁਮਾਰ, ਡਿੰਪਲ, ਕੇਸ਼ਵ , ਫਿਰੋਜ਼, ਜਸਪ੍ਰੀਤ,ਅਾਦਿ ਹਾਜਰ ਸਨ।
  *ਫੋਟੋ ਕੈਪਸ਼ਨ* ਃ- ਮੀਟਿੰਗ ‘ਚ ਹਾਜ਼ਰ ਨੌਜਵਾਨ ਭਾਰਤ ਸਭਾ ਦੇ ਅਾਗੂ ਅਤੇ ਕਾਰਕੁੰਨ।
  ਜਾਰੀ ਕਰਤਾ
  ਕੁਲਜੀਤ ਬਿਲਗਾ

  Happy
  Happy
  0 %
  Sad
  Sad
  0 %
  Excited
  Excited
  0 %
  Sleepy
  Sleepy
  0 %
  Angry
  Angry
  0 %
  Surprise
  Surprise
  0 %