Read Time:2 Minute, 48 Second
ਲੋਕ ਜਨ ਸ਼ਕਤੀ ਪਾਰਟੀ ਪੰਜਾਬ ਵਲੋਂ ਗਾਇਕ ਦੀਪਕ ਹੰਸ ਜਰਨਲ ਸੈਕਟਰੀ ਕਲਚਰ ਸੈੱਲ ਪੰਜਾਬ ਲਗਾਇਆ ਗਿਆ।[contact-form-7 404 "Not Found"]
[contact-form-7 404 "Not Found"]
ਨੂਰਮਹਿਲ 25 ਜੁਲਾਈ ( ਨਰਿੰਦਰ ਭੰਡਾਲ ) ਮੋਗਾ ਸ਼ਹਿਰ ਵਿਖੇ ਲੋਕ ਜਨ ਸ਼ਕਤੀ ਪਾਰਟੀ ਦੀ ਮੀਟਿੰਗ ਹੋਈ। ਜਿਸ ਵਿੱਚ ਨੈਸ਼ਨਲ ਸੈਕਟਰੀ ਮਹਿਲਾ ਵਿੰਗ ਯੂਥ ਐਡਵੋਕੇਟ ਸੀਮਾ ਰਾਣੀ , ਪੰਜਾਬ ਪ੍ਰਧਾਨ ਗੁਰਲਾਲ ਸਿੰਘ ਲਾਲੀ ਅਤੇ ਵਾਇਸ ਪ੍ਰਧਾਨ ਪੰਜਾਬ ਕੁਲਵਿੰਦਰ ਸਿੰਘ ਬਿੱਟੂ ਅਤੇ ਮਹੰਤ ਗਰੀਬ ਦਾਸ ਪੁੱਜੇ ਇਸ ਮੌਕੇ ਵਾਈਸ ਆਫ ਪੰਜਾਬ ਦਰਸ਼ਨ ਨੂੰ ਕਲਚਰ ਸੈੱਲ ਪੰਜਾਬ ਦਾ ਨਿਯੁਕਤੀ ਪੱਤਰ ਦਿੱਤਾ ਗਿਆ ਅਤੇ ਉਹਨਾਂ ਦੇ ਨਾਲ ਹਰਮਿਲਾਪ ਸਿੰਘ ਵਾਇਸ ਪ੍ਰਧਾਨ ਕਲਚਰ ਸੈੱਲ ਪੰਜਾਬ ਅਤੇ ਗਾਇਕ ਦੀਪਕ ਹੰਸ ਨੂੰ ਜਰਨਲ ਸੈਕਟਰੀ ਕਲਚਰ ਸੈੱਲ ਪੰਜਾਬ , ਜਸਪਾਲ ਸਿੰਘ ਜਿਲਾ ਮੋਗਾ ਦਾ ਕਲਚਰ ਸੈੱਲ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਮੌਕੇ ਸੀਮਾ ਰਾਣੀ ਐਡਵੋਕੇਟ ਨੇ ਦੱਸਿਆ ਕਿ ਜੋ ਜਨ ਸ਼ਕਤੀ ਪਾਰਟੀ ਨੇ ਕਲਾਕਾਰ ਭਾਈਚਾਰੇ ਨੂੰ ਵੱਡਾ ਸਨਮਾਨ ਦੇ ਕੇ ਨਵਾਜਿਆਂ ਹੈ। ਕਿ ਆਉਣ ਵਾਲੇ ਸਮੇਂ ਵਿੱਚ ਕਲਾਕਾਰ ਭਾਈਚਾਰੇ ਨੂੰ ਆਉਣ ਵਾਲੀਆਂ ਸਮੱਸਿਆਵਾਂ ਪ੍ਰਤੀ ਸੰਸਦ ਵਿੱਚ ਅਵਾਜ ਉਠਾਈ ਜਾਵੇਗੀ। ਇਸ ਮੌਕੇ ਪੰਜਾਬ ਯੂਥ ਦੇ ਪ੍ਰਧਾਨ ਗੁਰਲਾਲ ਸਿੰਘ ਲਾਲੀ ਨੇ ਕਿਹਾ ਕਿ ਭਾਰਤ ਵਿੱਚ ਲੱਗ – ਭੱਗ 61 ਪ੍ਰਤੀਸ਼ਤ ਯੂਥ ਹੋਣ ਦੇ ਬਾਵਯੂਦ ਸਾਡੇ ਨੌਜਵਾਨਾਂ ਨੂੰ ਬਣਦੇ ਅਧਿਕਾਰ ਨਹੀਂ ਮਿਲਦੇ ਹਨ ਅਤੇ ਨਾ ਹੀ ਅਜੇ ਤੱਕ ਕਿਸੇ ਪਾਰਟੀ ਨੇ ਯੂਥ ਕਮਿਸ਼ਨ ਬਣਾਇਆ ਹੈ। ਸਾਡੀ ਪਾਰਟੀ ਯੂਥ ਕਮਿਸ਼ਨ ਬਨਾਉਣ ਲਈ ਹਰ ਸੰਭਵ ਯਤਨ ਕਰੇਗੀ। ਇਸ ਮੌਕੇ ਤੇ ਦਰ੍ਸ਼ਨਜੀਤ ਪੰਜਾਬ ਕਲਚਰ ਸੈੱਲ ਪ੍ਰਧਾਨ ਨੇ ਕਿਹਾ ਕਿ ਮਿਲੀ ਜੁਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਆਰ ਕੇ ਰਿਕਾਰਡਿੰਗ ਕੰਪਨੀ ਦੇ ਮਾਲਿਕ ਆਰ ਕੇ ਗੁਪਤਾ ਨੂੰ ਜ਼ਿਲਾ ਲੁਧਿਆਣਾ ਦਾ ਕਲਚਰ ਸੈੱਲ ਇੰਚਾਰਜ ਲਗਾਇਆ ਗਿਆ। ਇਸ ਮੌਕੇ ਸੁਭਾਸ਼ ਮਹਿਤਾ , ਪ੍ਰਵੀਨ ਅਟਵਾਲ , ਗੌਤਮ ਰਾਏ , ਮਨਜੀਤ ਮੰਨੂ ਅਤੇ ਮੋਗਾ ਸ਼ਹਿਰ ਤੋਂ ਵੀ ਬਲਜਿੰਦਰ ਸਿੰਘ ਪੁਰਬਾ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ।
ਕੈਪਸ਼ਨ – ਗਾਇਕ ਦੀਪਕ ਹੰਸ – ਫੋਟੋ ਭੰਡਾਲ ਨੂਰਮਹਿਲ