ਵਾਤਾਵਰਣ ਦੀ ਸ਼ੁੱਧਤਾ ਲਈ ਅਲੱਗ ਅਲੱਗ ਕਿਸਮ ਦੇ ਬੂਟੇ ਲਗਾਏ – ਅਸ਼ੋਕ ਸੰਧੂ ਨੰਬਰਦਾਰ

0 0
Read Time:2 Minute, 11 Second

ਡੀ.ਜੀ.ਐਮ. ਅਤੁਲ ਗੁਪਤਾ ਨੇ ਸਮੂਹ ਪੈਟਰੋਲ ਮਾਲਕਾਂ ਨੂੰ “ਹਰਿਆਵਲ ਪੰਜਾਬ ਮੁਹਿੰਮ” ਤਹਿਤ ਬੂਟੇ ਲਗਾਉਣ ਲਈ ਜਾਰੀ ਕੀਤੇ ਆਦੇਸ਼

ਜਨਤਕ ਖੇਤਰ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਸਮੇਂ ਸਮੇਂ ਤੇ ਕਈ ਤਰ੍ਹਾਂ ਦੇ ਲੋਕ ਹਿਤਾਂ ਦੇ ਕਾਰਜਾਂ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਇਸੇ ਕੜੀ ਦੇ ਚਲਦਿਆਂ ਇੰਡੀਅਨ ਆਇਲ ਕੰਪਨੀ ਦੇ ਡਿਪਟੀ ਜਨਰਲ ਮੈਨੇਜਰ (ਰਿਟੇਲ ਸੇਲ) ਸ਼੍ਰੀ ਅਤੁਲ ਗੁਪਤਾ ਨੇ “ਹਰਿਆਵਲ ਪੰਜਾਬ ਮੁਹਿੰਮ” ਤਹਿਤ ਸਮੂਹ ਪੈਟਰੋਲ ਪੰਪ ਮਾਲਕਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਆਪਣੇ ਪੈਟਰੋਲ ਪੰਪ ਜਾਂ ਪੰਪ ਦੇ ਆਸ ਪਾਸ ਬੂਟੇ ਜਰੂਰ ਲਗਾਉਣ ਅਤੇ ਉਹਨਾਂ ਦੀ ਪਾਲਣਾ ਤਨ ਦੇਹੀ ਨਾਲ ਕਰਨ।

ਡੀ.ਜੀ.ਐਮ ਸ਼੍ਰੀ ਅਤੁਲ ਗੁਪਤਾ ਦੇ ਦਿਸ਼ਾ ਨਿਰਦੇਸ਼ ਦੀ ਪੂਰਤੀ ਕਰਦਿਆਂ ਅੱਜ ਨੂਰਮਹਿਲ-ਜਲੰਧਰ ਰੋਡ ਪਿੰਡ ਚੂਹੇਕੀ, ਇੰਡੀਅਨ ਆਇਲ ਦੇ ਪੈਟਰੋਲ ਪੰਪ ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਵਿਖੇ ਨਿੰਮ, ਜਾਮੁਣ, ਆਂਵਲਾ, ਅੰਬ, ਅਮਰੂਦ, ਬਿਲਪਤਰੀ, ਹਾਰ-ਸ਼ਿੰਗਾਰ ਆਦਿ ਦੇ ਬੂਟੇ ਲਗਾਏ ਗਏ। ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੇ ਕਿਹਾ ਕਿ ਅੱਜ ਸਮੇਂ ਦੀ ਇਹ ਸਖ਼ਤ ਜ਼ਰੂਰਤ ਕਿ ਹਰ ਇਨਸਾਨ ਪ੍ਰਣ ਲੈ ਕੇ ਦੋ ਪੌਦੇ ਜਰੂਰ ਲਗਾਏ ਅਤੇ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਵੀ ਆਪਣਾ ਧਰਮ ਸਮਝੇ ਤਾਂ ਹੀ ਅਸੀਂ ਅਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਸੁੱਖ ਦਾ ਸਾਹ ਲੈ ਸਕਦੀਆਂ ਹਨ। “ਹਰਿਆਵਲ ਪੰਜਾਬ ਮੁਹਿੰਮ” ਦੇ ਨੇਕ ਕਾਰਜ ਵਿੱਚ ਲਾਇਨ ਬਬਿਤਾ ਸੰਧੂ, ਲਾਇਨ ਸੋਮਿਨਾਂ ਸੰਧੂ, ਦਿਨਕਰ ਸੰਧੂ ਐਮ.ਡੀ ਪੈਟਰੋਲ ਪੰਪ, ਅਤੇ ਪੈਟਰੋਲ ਪੰਪ ਦੇ ਸੇਲਜ਼ਮੈਨ ਨੇ ਉਚੇਚੇ ਤੌਰ ਤੇ ਹਿੱਸਾ ਲਿਆ।

ਫੋਟੋ: “ਹਰਿਆਵਲ ਪੰਜਾਬ ਮੁਹਿੰਮ” ਤਹਿਤ ਪੌਦੇ ਲਗਾਉਂਦੇ ਲਾਇਨ ਅਸ਼ੋਕ ਬਬਿਤਾ ਸੰਧੂ, ਲਾਇਨ ਸੋਮਿਨਾਂ ਸੰਧੂ, ਦਿਨਕਰ ਸੰਧੂ ਅਤੇ ਹੋਰ ਸਾਥੀ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %