Read Time:57 Second
ਨੂਰਮਹਿਲ 27 ਜੁਲਾਈ ( ਨਰਿੰਦਰ ਭੰਡਾਲ ) ਪਿੰਡ ਚੂਹੇਕੀ ਵਿਖੇ ਬਹੁਜਨ ਸਮਾਜ ਪਾਰਟੀ ਨੂਰਮਹਿਲ ਵਿੰਗ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਮਿਸ਼ਨ 2022 ਦੀਆਂ ਚੋਣਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਮਸਲਿਆਂ ਤੇ ਵੀ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਗੁਰਮੇਲ ਚੁੰਬਰ ਜਰਨਲ ਸਕੱਤਰ ਪੰਜਾਬ , ਜਗਦੀਸ਼ ਸ਼ੇਰਪੁਰੀ ਜੋਨ ਇੰਚਾਰਜ ਜਲੰਧਰ , ਦੇਵ ਰਾਜ ਸੁਮਨ ਵਿਧਾਨ ਸਭਾ ਹਲਕਾ ਨਕੋਦਰ ਸ਼ਾਮਿਲ ਹੋਏ । ਇਸ ਮੌਕੇ ਯੂਥ ਕਮੇਟੀ ਮੈਂਬਰ ਚੁਣੇ ਗਏ ਜਿਨ੍ਹਾਂ ਵਿੱਚ ਤਜਿੰਦਰ ਕੁਮਾਰ ਪ੍ਰਧਾਨ , ਗੁਰਦੇਵ ਰਾਮ ਵਾਇਸ ਪ੍ਰਧਾਨ , ਸੁਭਾਸ਼ ਚੰਦਰ ਸੈਕਟਰੀ , ਬੱਬਰ , ਮੋਹਨ ਲਾਲ ਆਦਿ ਹਾਜ਼ਰ ਸਨ।