Read Time:1 Minute, 24 Second
ਨੂਰਮਹਿਲ 27 ਜੁਲਾਈ ( ਨਰਿੰਦਰ ਭੰਡਾਲ ) ਅੱਜ ਉਮਰਪੁਰ ਅਤੇ ਉੱਪਲ ਭੂਪਾ ਦੀਆਂ ਨੌਜਵਾਨਾਂ ਸਭਾਵਾਂ ਵਲੋਂ ਉਮਰਪੁਰ ਤੋਂ ਲੈ ਕੇ ਕੰਦੋਲਾ ਕਲਾਂ , ਮੇਨ ਰੋਡ ਨੂਰਮਹਿਲ ਤੋਂ ਤਲਵਣ ਤੱਕ ਸੜਕ ਦੇ ਆਲੇ – ਦੁਆਲੇ ਭੰਗ ਦੇ ਬੂਟੇ ਵੱਢ ਕੇ ਰੋਡ ਦੀ ਸਫਾਈ ਕੀਤੀ। ਜਿਕਰਯੋਗ ਹੈ ਕਿ ਇਸ ਰੋਡ ਦੇ ਅੱਜ ਕੱਲ ਦੇ ਬਰਸਾਤ ਦੇ ਦਿਨਾਂ ਵਿੱਚ ਭੰਗ ਬੂਟੀ ਹੋਣ ਕਾਰਨ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਜਾਂਦਾ ਹੈ ਅਤੇ ਭਿਆਨਕ ਐਕਸੀਡੈਂਟ ਹੋ ਜਾਂਦੇ ਹਨ। ਯਾਦ ਰਹੇ ਬੀਤੇ ਦੋ ਸਾਲ ਪਹਿਲਾਂ ਇੱਕ ਦੁਰਘਟਨਾਂ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ। ਇਹਨਾਂ ਪੰਚਾਇਤਾਂ ਅਤੇ ਨੌਜਵਾਨਾਂ ਨੇ ਸਰਕਾਰ ਪ੍ਰਤੀ ਰੋਸ਼ ਜਾਹਰ ਕਰਦਿਆਂ ਕਿਹਾ ਕਿ ਸਰਕਾਰ ਇਨਾਂ ਰੋਡਾਂ ਤੇ ਭੰਗ ਬੂਟੀ ਦੀ ਸਮਾਪਤੀ ਕਰਨ ਲਈ ਕੋਈ ਉਪਰਾਲਾ ਨਹੀਂ ਕਰਦੀ ਇਹ ਕੰਮ ਸਾਨੂੰ ਹੀ ਕਰਨਾ ਪੈਦਾ ਹੈ। ਇਸ ਮੌਕੇ ਸਾਬਾ ਸਾਬਕਾ ਸਰਪੰਚ ਉੱਪਲ ਭੂਪਾ , ਹੈਪੀ ਉੱਪਲ , ਕਰਨੈਲ ਰਾਮ ਬਾਲੂ , ਲਵਪ੍ਰੀਤ , ਜੀਤਾ , ਮੁਖਤਿਆਰ ਸਿੰਘ , ਪਾਲਾ ਪੰਚ , ਸੁਰਿੰਦਰ ਸਿੰਘ ਛਿੰਦਾ , ਹੈਪੀ ਅਤੇ ਸਮੂਹ ਪਿੰਡ ਵਾਸੀਆ ਨੇ ਸ਼ਹਿਯੋਗ ਦਿੱਤਾ।