ਮਾਈਕਰੋ ਫਾਈਨਾਂਸ ਕੰਪਨੀਆਂ ਵਲੋਂ ਜਾਰੀ ਲੁੱਟ ਬੰਦ ਕੀਤੀ ਜਾਵੇ

0 0
Read Time:1 Minute, 28 Second


ਨੂਰਮਹਿਲ 13 ਅਗਸਤ ( ਨਰਿੰਦਰ ਭੰਡਾਲ – ਡਾਇਨਾਂ ਭੰਡਾਲ ) ਅੱਜ ਪੇਂਡੂ ਮਜਦੂਰ ਯੂਨੀਅਨ ਨੂਰਮਹਿਲ ਇਲਾਕੇ ਵਲੋਂ ਨਾਇਬ ਤਹਿਸੀਲਦਾਰ ਨੂਰਮਹਿਲ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਤਹਿਸੀਲਦਾਰ ਨੂਰਮਹਿਲ ਨੂੰ ਮੰਗ ਪੱਤਰ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂਆਂ ਨੇ ਆਖਿਆ ਕਿ ਇਲਾਕੇ ਵਿੱਚ ਮਾਈਕਰੋ ਫਾਇਨਾਂਸ ਕੰਪਨੀਆਂ ਵਲੋਂ ਪਿੰਡਾਂ ਵਿੱਚ ਔਰਤਾਂ ਦੇ ਗੁਰੱਪ ਬਣਾ ਕੇ ਉਨ੍ਹਾਂ ਨੇ ਦਿੱਤੇ ਕਰਜੇ ਜਬਰੀ ਉਗਰਾਹੁਣ ਲਈ ਤੰਗ ਪਰੇਸ਼ਨ ਕਰਦੀਆਂ ਹਨ। ਉਹਨਾਂ ਆਖਿਆ ਕਿ ਪੇਂਡੂ ਮਜਦੂਰਾਂ ਦੇ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ੇ ਮੁਆਫ ਕੀਤੇ ਜਾਣ ਅਤੇ ਮਜਦੂਰਾਂ ਦੇ ਸਹਿਕਾਰੀ ਬੈਂਕਾਂ ਵਿੱਚ ਬਿਨਾਂ ਸ਼ਰਤ ਹਿੱਸੇ ਪਾਏ ਜਾਣ। ਭਾਵੇਂ ਕਿ ਮਹਾਂਮਾਰੀ ਦੌਰ ਵਿੱਚ ਸਰਕਾਰ ਨੇ 31 ਅਗਸਤ ਤੱਕ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ੇ ਵਸੂਲੀ ਦੀਆਂ ਕਿਸਤਾਂ ਤੇ ਰੋਕ ਲਗਾਈ ਹੈ ਪਰ ਇਹ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਵਰਕਰ ਜਬਰੀ ਵਸੂਲੀ ਕਰ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਵਿਰਲੇ ਟਾਟਿਆਂ ਦੇ ਕਰਜ਼ ਮੁਆਫ ਕਰ ਰਹੀ ਹੈ ਅਤੇ ਮਜਦੂਰਾਂ ਤੋਂ ਜਬਰੀ ਵਸੂਲੀ ਕੀਤੀ ਜਾ ਰਹੀ ਹੈ। ਇਸ ਧਰਨੇ ਨੂੰ ਹੰਸ ਰਾਜ ਪੰਬਮਾਂ , ਚੰਨਣ ਸਿੰਘ ਬੁੱਟਰ , ਪਰਮਾ ਲਾਲ , ਸੁਖਵਿੰਦਰ ਕੌਰ ਬਿਲਗਾ , ਨਿਰਮਲ ਸਿਧੱਮ , ਛਿੰਦਰ ਪਾਲ ਸੁੰਨੜ ਆਦਿ ਨੇ ਵੀ ਸੰਬੋਧਨ ਕੀਤਾ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %