ਕਾਂਗਰਸ ਨੇ ਹਮੇਸ਼ਾ ਦਲਿਤਾਂ ਦੇ ਹੱਕ ਦੀ ਦਲੀਲ ‘ਤੇ ਡਾ. ਅੰਬੇਡਕਰ ਦਾ ਵਿਰੋਧ ਕੀਤਾ – ਗੜ੍ਹੀ * ਸੂਬਾ ਜਨਰਲ ਸਕੱਤਰ ਰਮੇਸ਼ ਕੌਲ ਦੇ ਗ੍ਰਹਿ ਪੁੱਜੇ ਬਸਪਾ ਪੰਜਾਬ ਦੇ ਪ੍ਰਧਾਨ

0 0
Read Time:3 Minute, 8 Second

ਕਾਂਗਰਸ ਨੇ ਹਮੇਸ਼ਾ ਦਲਿਤਾਂ ਦੇ ਹੱਕ ਦੀ ਦਲੀਲ ‘ਤੇ ਡਾ. ਅੰਬੇਡਕਰ ਦਾ ਵਿਰੋਧ ਕੀਤਾ – ਗੜ੍ਹੀ
* ਸੂਬਾ ਜਨਰਲ ਸਕੱਤਰ ਰਮੇਸ਼ ਕੌਲ ਦੇ ਗ੍ਰਹਿ ਪੁੱਜੇ ਬਸਪਾ ਪੰਜਾਬ ਦੇ ਪ੍ਰਧਾਨ
ਫਗਵਾੜਾ (ਮੋਹਿਤ ਸ਼ਰਮਾ ) ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਤੋਂ ਹੀ ਦਲਿਤਾਂ, ਸਿੱਖਾਂ, ਪਿਛੜਿਆਂ ਅਤੇ ਕਿਸਾਨਾ ਦੀ ਦੁਸ਼ਮਨ ਰਹੀ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਵੀ ਦਲਿਤਾਂ ਦੇ ਹੱਕ ਦੀ ਗੱਲ ਆਈ ਤਾਂ ਕਾਂਗਰਸ ਪਾਰਟੀ ਨੇ ਬਾਬਾ ਸਾਹਿਬ ਡਾ. ਅੰਬੇਡਕਰ ਦਾ ਵਿਰੋਧ ਕੀਤਾ। ਅਜਿਹੀ ਪਾਰਟੀ ਦਲਿਤ ਵਿਦਿਆਰਥੀਆਂ ਦੀ ਵਜੀਫਾ ਸਕੀਮ ਵਿਚ ਕਰੋੜਾਂ ਰੁਪਏ ਦਾ ਘੋਟਾਲਾ ਕਰਨ ਵਾਲੇ ਪੰਜਾਬ ਦੇ ਮੰਤਰੀ ਅਤੇ ਅਧਿਕਾਰੀਆਂ ਖਿਲਾਫ ਕਾਰਵਾਈ ਨਹੀਂ ਕਰ ਸਕਦੀ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ ਜੋ ਘੋਟਾਲਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਫਗਵਾੜਾ ਦੇ ਮੌਜੂਦਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਮਿਲੀਭੁਗਤ ਨਾਲ ਹੋਇਆ ਹੈ, ਉਸ ਦੀ ਜਾਂਚ ਕੇਂਦਰੀ ਏਜੰਸੀ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਕੈਪਟਨ ਸਰਕਾਰ ਤੋਂ ਨਿਆ ਦੀ ਕੋਈ ਉਮੀਦ ਨਹੀਂ ਹੈ। ਉਹਨਾਂ ਪੰਜਾਬ ਸਰਕਾਰ ਵਲੋਂ ਲਾਗੂ ਕੀਤੀ ਵਜੀਫਾ ਸਕੀਮ ਨੂੰ ਵੀ ਸਿਰੇ ਤੋਂ ਨੱਕਾਰਦੇ ਹੋਏ ਮੰਗ ਕੀਤੀ ਕਿ ਪੁਰਾਣੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਹੀ ਲਾਗੂ ਕੀਤੀ ਜਾਵੇ ਅਤੇ ਸਕੀਮ ਵਿਚ ਘੋਟਾਲਾ ਕਰਨ ਵਾਲੇ ਮੰਤਰੀ ਧਰਮਸੋਤ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ। ਇਸ ਮੌਕੇ ਉਹਨਾਂ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਨਵੇਂ ਖੇਤੀ ਕਾਨੂੰਨਾ ਦਾ ਵਿਰੋਧ ਕਰ ਰਹੇ ਕਿਸਾਨਾ ਦੀ ਹਮਾਇਤ ਕੀਤੀ ਉੱਥੇ ਹੀ ਕਿਹਾ ਕਿ ਕੈਪਟਨ ਸਰਕਾਰ ਨੇ ਕੇਂਦਰ ਦੇ ਆਰਡੀਨੈਂਸਾਂ ਦਾ ਜੇਕਰ ਸਮਾਂ ਰਹਿੰਦੇ ਵਿਰੋਧ ਕੀਤਾ ਹੁੰਦਾ ਅਤੇ ਕਿਸਾਨਾ ਦੇ ਖਦਸ਼ੇ ਦੂਰ ਕਰਵਾਏ ਹੁੰਦੇ ਤਾਂ ਅੱਜ ਕਿਸਾਨਾ ਨੂੰ ਰੇਲਵੇ ਟਰੈਕਾਂ ਜਾਂ ਸੜਕਾਂ ਉਪਰ ਧਰਨੇ ਲਾਉਣ ਲਈ ਮਜਬੂਰ ਨਾ ਹੋਣਾ ਪੈਂਦਾ। ਸੂਬਾ ਬਸਪਾ ਪ੍ਰਧਾਨ ਨੇ ਦਾਅਵਾ ਕੀਤਾ ਕਿ 2022 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਤੋਂ ਬਾਅਦ ਪੰਜਾਬ ਦੀ ਸੱਤਾ ਵਿਚ ਬਸਪਾ ਅਹਿਮ ਰੋਲ ਨਿਭਾਏਗੀ ਕਿਉਂਕਿ ਦਲਿਤ ਸਮਾਜ ਬਸਪਾ ਦੇ ਝੰਡੇ ਹੇਠਾਂ ਇਕਜੁਟ ਹੈ ਅਤੇ ਦਲਿਤਾਂ ਨੂੰ ਅੱਖੋਂ-ਪਰੋਖੇ ਕਰਕੇ ਕੋਈ ਵੀ ਪਾਰਟੀ ਸੂਬੇ ਦੀ ਸੱਤਾ ‘ਤੇ ਕਾਬਿਜ ਨਹੀਂ ਹੋ ਸਕਦੀ। ਇਸ ਮੌਕੇ ਸੂਬਾ ਜਨਰਲ ਸਕੱਤਰ ਰਮੇਸ਼ ਕੌਲ, ਸੀਨੀਅਰ ਆਗੂ ਮਾਸਟਰ ਹਰਭਜਨ ਸਿੰਘ ਬਲਾਲੋਂ, ਜੋਨ ਇੰਚਾਰਜ ਲੇਖਰਾਜ ਜਮਾਲਪੁਰੀ, ਹਲਕਾ ਪ੍ਰਧਾਨ ਚਿਰੰਜੀ ਲਾਲ ਕਾਲਾ, ਹਲਕਾ ਇੰਚਾਰਜ ਮਨੋਹਰ ਲਾਲ ਜੱਖੂ, ਇੰਜੀਨੀਅਰ ਪ੍ਰਦੀਪ ਮੱਲ, ਬਲਵਿੰਦਰ ਬੋਧ, ਗੁਰਾਂਦਿੱਤਾ ਬੰਗੜ, ਪਰਮਜੀਤ ਖਲਵਾੜਾ ਅਤੇ ਹੈੱਪੀ ਕਾਂਸ਼ੀ ਨਗਰ ਆਦਿ ਹਾਜਰ ਸਨ।

Happy
Happy
0 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %