*ਡੀ.ਟੀ.ਐੱਫ ਵੱਲੋਂ ਮੋਹਾਲੀ ਰੋਸ ਰੈਲੀ ਦੀਆਂ ਤਿਆਰੀਆਂ ਜ਼ੋਰਾਂ ਤੇ*

0 0
Read Time:3 Minute, 0 Second

*ਡੀ.ਟੀ.ਐੱਫ ਵੱਲੋਂ ਮੋਹਾਲੀ ਰੋਸ ਰੈਲੀ ਦੀਆਂ ਤਿਆਰੀਆਂ ਜ਼ੋਰਾਂ ਤੇ*

ਫਗਵਾੜਾ (ਮੋਹਿਤ ਸ਼ਰਮਾ ) ਅਧਿਆਪਕਾਂ ਦੀ ਸਰਗਰਮ ਜਥੇਬੰਦੀ ਡੇਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਫਗਵਾੜਾ ਇਕਾਈ ਦੀ ਇੱਕ ਅਹਿਮ ਮੀਟੰਗ ਫਗਵਾੜਾ ਵਿਖੇ ਹੋਈ। ਮੀਟਿੰਗ ਵਿੱਚ ਸ਼ਾਮਿਲ ਆਗੂਆਂ ਨੇ 18 ਨਵੰਬਰ ਨੂੰ ਸਿੱਖਿਆ ਸਕੱਤਰ ਦੇ ਦਫਤਰ ਮੂਹਰੇ ਕੀਤੇ ਜਾਣ ਵਾਲੇ ਪ੍ਰਦਰਸ਼ਨ ਦੀਆਂ ਤਿਆਰੀਆਂ ਤੇਜ਼ ਕਰਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਜਥੇਬੰਦੀ ਦੇ ਆਗੂਆਂ ਗੁਰਮੁਖ ਲੋਕਪ੍ਰੇਮੀ, ਮਨਜੀਤ ਲਾਲ ਘੇੜਾ,ਨਵਕਿਰਨ ਪਾਂਸ਼ਟ,ਸੁਖਦੇਵ ਸਿੰਘ ਸੁਖ ਅਤੇ ਸਤਨਾਮ ਸਿੰਘ ਪਰਮਾਰ ਨੇ ਜਾਣਕਾਰੀ ਦਿੱਤੀ ਕਿ ਸਿੱਖਿਆ ਸਕੱਤਰ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਦਾ ਤਾਣਾ ਬਾਣਾ ਉਲਝ ਰਿਹਾ ਹੈ।ਅਧਿਆਪਕਾਂ ਨੂੰ ਮਾਨਸਿਕ ਬੋਝ ਨਾਲ਼ ਲੱਦਿਆ ਜਾ ਰਿਹਾ ਹੈ। ਆਨਲਾਈਨ ਸਿੱਖਿਆ ਨੂੰ ਜਮਾਤ ਦੀ ਸਿੱਖਿਆ ਦੇ ਬਦਲ ਵਜੋਂ ਝੂਠੇ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਬੇਲੋੜੇ ਅੰਕੜੇ ਜਾਣ ਬੁੱਝ ਪੇਚੀਦਾ ਅਤੇ ਬਰੀਕੀ ਢੰਗ ਨਾਲ਼ ਨਿੱਤ ਮੰਗੇ ਜਾ ਰਹੇ ਹਨ।ਸਕੂਲ ਦੀ ਨਿੱਕੀ ਨਿੱਕੀ ਜਾਣਕਾਰੀ ਆਨਲਾਈਨ ਕਰਨ ਲਈ ਅਧਿਆਪਕਾ ਤੇ ਲੋਹੜੇ ਦਾ ਦਬਾਅ ਬਣਾਇਆ ਜਾ ਰਿਹਾ ਹੈ। ਪੀ ਏ ਐੱਸ ਦੇ ਟੈਸਟ ਦੁਬਾਰਾ ਦੁਬਾਰਾ 100%ਭਾਗੀਦਾਰੀ ਅਤੇ ਨੰਬਰ ਪ੍ਰਾਪਤੀ ਨਾਲ਼ ਕਰਵਾਉਣ ਲਈ ਅਧਿਆਪਕਾਂ ਨੂੰ ਨਿੱਤ ਦਬਕਾਇਆ ਜਾ ਰਿਹਾ ਹੈ।ਜੋ ਕਿ ਗੈਰ ਵਿਗਿਆਨਕ ਅਤੇ ਅਮਲ ਤੋਂ ਕੋਹਾਂ ਦੂਰ ਹੈ। ਜਦਕਿ ਕਰਨ ਵਾਲੇ ਕੰਮ ਜਿਵੇਂ ਅਧਿਆਪਕਾਂ ਦੀ ਨਵੀਂ ਭਰਤੀ,ਸਮੇ ਸਿਰ ਕਿਤਾਬਾਂ ਵਰਦੀਆਂ ਦੀ ਪਹੁੰਚ ਯੋਗ ਵਜ਼ੀਫਿਆਂ ਦਾ ਸਮੇ ਤੇ ਭੁਗਤਾਨ ਆਧੁਨਿਕ ਸਹੂਲਤਾਂ ਨਾਲ ਲੈਸ ਸਕੂਲ ਅਤੇ ਖੇਡ ਮੈਦਾਨ ਬਣਾਉਣਾ ਆਦਿ ਹਨ।ਅੱਪਰ ਪ੍ਰਾਇਮਰੀ ਲਈ ਹਰ ਵਿਸ਼ੇ ਦਾ ਅਧਿਆਪਕ ਅਤੇ ਪ੍ਰਾਇਮਰੀ ਲਈ ਹਰ ਜਮਾਤ ਲਈ ਵੱਖਰਾ ਅਧਿਆਪਕ ਲਾਜ਼ਮੀ ਹੈ। ਹਰ ਸਕੂਲ ਲਈ ਕਲਰਕ,ਚੌਂਕੀਦਾਰ ਅਤੇ ਮਾਲੀ ਲੋੜੀਂਦਾ ਹੈ।ਪਰ ਇਹਨਾਂ ਲੋੜਾਂ ਵੱਲ ਕਿਸੇ ਮੰਤਰੀ ਜਾਂ ਸਕੱਤਰ ਦਾ ਭੋਰਾ ਧਿਆਨ ਨਹੀਂ ਹੈ। ਆਗੂਆਂ ਨੇ ਦੱਸਿਆ ਕਿ ਜਨਤਕ ਸਿੱਖਿਆ ਨੂੰ ਜਾਣ ਬੁੱਝ ਕੇ ਨਾਕਾਮ ਅਤੇ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਅਤੇ ਨਿੱਜੀਕਰਨ ਦੀਆਂ ਨੀਤੀਆਂ ਵਿਰੁੱਧ 18 ਨਵੰਬਰ ਨੂੰ ਡੀ ਟੀ ਐੱਫ ਮੋਹਾਲੀ ਵਿੱਚ ਆਵਾਜ਼ ਬੁਲੰਦ ਕਰੇਗੀ।ਓਹਨਾ ਸਮੂਹ ਸੁਹਿਰਦ,ਜਾਗਰੂਕ ਅਤੇ ਅਣਖ ਵਾਲੇ ਅਧਿਆਪਕਾਂ ਨੂੰ 18 ਨੂੰ ਮੋਹਾਲੀ ਇਕੱਤਰ ਹੋਣ ਦਾ ਸੱਦਾ ਵੀ ਦਿੱਤਾ।ਆਗੂਆਂ ਨੇ ਕਿਹਾ ਕਿ ਲੋਕਾਂ ਦੀ ਇੱਕਜੁੱਟਤਾ ਅਤੇ ਸੰਘਰਸ਼ ਹੀ ਜਨਤਕ ਸਿੱਖਿਆ ਨੂੰ ਬਚਾ ਸਕਦੇ ਹਨ।ਇਸ ਮੌਕੇ ਮੈਡਮ ਅਕਵਿੰਦਰ ਕੌਰ,ਸਨੇਹ ਲਤਾ ,ਹਰਜਿੰਦਰ ਨਿਆਣਾ ਆਦਿ ਅਧਿਆਪਕ ਆਗੂ ਵੀ ਹਾਜ਼ਰ ਸਨ।

Happy
Happy
0 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %