ਪਿੰਡ ਭੁੱਲਾਰਾਈ ਵਿਖੇ ਲੋਕਾਂ ਨੂੰ ਟਰਾਂਸ-ਫੈਟ ਮੁਕਤ ਦੀਵਾਲੀ ਮਨਾਉਣ ਲਈ ਕੀਤਾ ਪ੍ਰੇਰਿਤ * ਟਰਾਂਸ-ਫੈਟ ਨਾਲ ਵੱਧਦਾ ਹੈ ਦਿਲ ਦੇ ਰੋਗਾਂ ਦਾ ਖਤਰਾ – ਡਾ. ਹਰਵਿੰਦਰ ਕੌਰ

0 0
Read Time:1 Minute, 39 Second

ਪਿੰਡ ਭੁੱਲਾਰਾਈ ਵਿਖੇ ਲੋਕਾਂ ਨੂੰ ਟਰਾਂਸ-ਫੈਟ ਮੁਕਤ ਦੀਵਾਲੀ ਮਨਾਉਣ ਲਈ ਕੀਤਾ ਪ੍ਰੇਰਿਤ
* ਟਰਾਂਸ-ਫੈਟ ਨਾਲ ਵੱਧਦਾ ਹੈ ਦਿਲ ਦੇ ਰੋਗਾਂ ਦਾ ਖਤਰਾ – ਡਾ. ਹਰਵਿੰਦਰ ਕੌਰ
ਫਗਵਾੜਾ (ਮੋਹਿਤ ਸ਼ਰਮਾ ) ਸਿਵਲ ਸਰਜਨ ਕਪੂਰਥਲਾ ਡਾ. ਸੁਰਿੰਦਰ ਕੁਮਾਰ ਅਤੇ ਡੀ.ਐਫ.ਓ. ਰਾਜ ਰਾਣੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਸ.ਐਮ.ਓ. ਪਾਂਸ਼ਟਾ ਡਾ. ਕਾਂਤਾ ਦੇਵੀ ਦੀ ਨਿਗਰਾਣੀ ਹੇਠ ਐਚ.ਡਬਲਯੂ.ਸੀ. ਭੁੱਲਾਰਾਈ ਵਿਖੇ ਸੀ.ਐਚ.ਓ. ਹਰਵਿੰਦਰ ਕੌਰ ਭੁੱਲਾਰਾਈ ਨੇ ਲੋਕਾਂ ਨੂੰ ਟਰਾਂਸ-ਫੈਟ ਮੁਕਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਦਿਆਂ ਸੋਂਹ ਚੁਕਾਈ ਗਈ। ਇਸ ਮੌਕੇ ਉਹਨਾਂ ਦੱਸਿਆ ਕਿ ਟਰਾਂਸ-ਫੈਟ ਦੋ ਤਰਾਂ ਦਾ ਹੁੰਦਾ ਹੈ। ਪਹਿਲਾ ਕੁਦਰਤੀ ਅਤੇ ਦੂਸਰਾ ਉਦਯੋਗਿਕ। ਕੁਦਰਤੀ ਟਰਾਂਸ—ਫੈਟ ਜੁਗਾਲੀ ਕਰਨ ਵਾਲੇ ਪਸ਼ੂਆਂ ਜਿਵੇਂ ਗਾਂ ਅਤੇ ਭੇਡ ਦੇ ਮੀਟ ਅਤੇ ਦੁੱਧ ਤੋਂ ਬਣਦਾ ਹੈ ਜਦਕਿ ਉਦਯੋਗਿਕ ਟਰਾਂਸ-ਫੈਟ ਬਨਾਉਣ ਲਈ ਵੈਜੀਟੇਬਲ ਤੇਲ ਵਿਚ ਹਾਈਡ੍ਰੋਜਨ ਮਿਲਾਇਆ ਜਾਂਦਾ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧਦਾ ਹੈ। ਉਹਨਾਂ ਹਾਜਰੀਨ ਨੂੰ ਪੌਸ਼ਟਿਕ ਅਹਾਰ, ਦੇਸੀ ਘਿਓ ਅਤੇ ਘਰ ਦੇ ਬਣੇ ਭੋਜਨ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਵੀ ਪ੍ਰੇਰਿਆ। ਇਸ ਮੌਕੇ ਫਲ-ਫਰੂਟ ਵੀ ਵੰਡੇ ਗਏ। ਇਸ ਮੌਕੇ ਐਲ.ਐਚ.ਵੀ. ਪਰਮਜੀਤ ਕੌਰ, ਡਾ. ਅਮਰਜੀਤ ਆਰ.ਐਮ.ਓ., ਏ.ਐਨ.ਐਮ. ਕੁਲਵਿੰਦਰ ਕੌਰ, ਮਨਜੀਤ ਸਿੰਘ ਫਰਮਾਸਿਸਟ ਆਦਿ ਹਾਜਰ ਸਨ।

Happy
Happy
0 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %