ਪਿੰਡ ਸਾਹਨੀ ‘ਚ ਹੋਈ ਉਸਾਰੀ ਅਤੇ ਮਗਨਰੇਗਾ ਕਿਰਤੀਆਂ ਦੀ ਮੀਟਿੰਗ * ਵੀਹ ਮੈਂਬਰੀ ਕਮੇਟੀ ਦਾ ਕੀਤਾ ਗਠਨ

0 0
Read Time:1 Minute, 52 Second

ਪਿੰਡ ਸਾਹਨੀ ‘ਚ ਹੋਈ ਉਸਾਰੀ ਅਤੇ ਮਗਨਰੇਗਾ ਕਿਰਤੀਆਂ ਦੀ ਮੀਟਿੰਗ
* ਵੀਹ ਮੈਂਬਰੀ ਕਮੇਟੀ ਦਾ ਕੀਤਾ ਗਠਨ
ਫਗਵਾੜਾ(ਮੋਹਿਤ ਸ਼ਰਮਾ ) ਪਿੰਡ ਸਾਹਨੀ ਵਿਖੇ ਉਸਾਰੀ ਅਤੇ ਮਗਨਰੇਗਾ ਕਿਰਤੀਆਂ ਦੀ ਇਕ ਵਿਸ਼ੇਸ਼ ਮੀਟਿੰਗ ਬਜੁਰਗ ਆਗੂ ਕਾਮਰੇਡ ਦੇਵੀ ਪ੍ਰਕਾਸ਼ ਸਾਹਨੀ ਦੀ ਅਗਵਾਈ ਹੇਠ ਹੋਈ ਜਿਸ ਵਿਚ ਕਾਮਰੇਡ ਮੁਕੰਦ ਪ੍ਰਧਾਨ ਜਿਲ•ਾ ਟਰੇਡ ਯੂਨੀਅਨ ਕੌਂਸਲ (ਏਟਕ) ਕਪੂਰਥਲਾ, ਕਾਮਰੇਡ ਪ੍ਰਭਾਤ ਕੁਮਾਰ ਅਤੇ ਜੈਪਾਲ, ਕਾਮਰੇਡ ਰਣਦੀਪ ਸਿੰਘ ਰਾਣਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਉਸਾਰੀ ਅਤੇ ਮਗਨਰੇਗਾ ਕਿਰਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਉਸਾਰੀ ਅਤੇ ਕਿਰਤੀਆਂ ਦੀ ਕੋਈ ਜੱਥੇਬੰਦੀ ਨਾ ਹੋਣ ਕਰਕੇ ਇਹਨਾਂ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਉਹਨਾਂ ਦੀਆਂ ਮੁਸ਼ਕਲਾਂ ਦਾ ਹਲ ਕਰਨ ਪ੍ਰਤੀ ਸਰਕਾਰਾਂ ਉਦਾਸੀਨਤਾ ਵਰਤਦੀਆਂ ਹਨ। ਮੀਟਿੰਗ ਦੌਰਾਨ ਉਸਾਰੀ ਅਤੇ ਮਗਨਰੇਗਾ ਕਿਰਤੀਆਂ ਦੀ ਵੀਹ ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਕਾਮਰੇਡ ਦੇਵੀ ਪ੍ਰਕਾਸ਼ ਨੇ ਦੱਸਿਆ ਕਿ ਇਹ ਵੀਹ ਮੈਂਬਰੀ ਕਮੇਟੀ ਉਸਾਰੀ ਅਤੇ ਮਗਨਰੇਗਾ ਕਿਰਤੀਆਂ ਦੇ ਹੱਕਾਂ ਤੇ ਪਹਿਰਾ ਦੇਵੇਗੀ ਤੇ ਨਾਲ ਹੀ ਸਰਕਾਰ ਵਲੋਂ ਇਹਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾ ਬਾਰੇ ਵੀ ਜਾਗਰੁਕ ਕਰੇਗੀ ਤਾਂ ਜੋ ਵੱਧ ਤੋਂ ਵੱਧ ਕਿਰਤੀਆਂ ਨੂੰ ਸਰਕਾਰੀ ਭਲਾਈ ਸਕੀਮਾ ਦਾ ਲਾਭ ਮਿਲ ਸਕੇ। ਮੀਟਿੰਗ ਵਿਚ ਪੂਰਨ ਚੰਦ, ਕੁਲਵਿੰਦਰ ਪਾਂਛਟ, ਵੇਦਪਾਲ ਰਿਹਾਣਾ ਜੱਟਾਂ, ਰੂਪ ਲਾਲ ਭਬਿਆਣਾ, ਮਨਜੀਤ ਸਿੰਘ ਵਾਹਦ, ਰਾਜਾ ਸਾਹਨੀ ਆਦਿ ਹਾਜਰ ਸਨ।

Happy
Happy
0 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %