ਪਿੰਡ ਸਾਹਨੀ ਵਿਖੇ 11ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਜਨਮ ਦਿਨ ਮਨਾੲਿਅਾ

0 0
Read Time:1 Minute, 33 Second

ਪਿੰਡ ਸਾਹਨੀ ਵਿਖੇ 11ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਜਨਮ ਦਿਨ ਮਨਾੲਿਅਾ ਫਗਵਾੜਾ (ਮੋਹਿਤ ਸ਼ਰਮਾ ) ਸ਼ਿਵ ਸੈਨਾ (ਅਖੰਡ ਭਾਰਤ) ਦੇ ਜ਼ਿਲ੍ਹਾ ਕਪੂਰਥਲਾ ਦੇ ਉੱਪ ਮੁੱਖੀ ਸ਼ਕਤੀ ਕੌਸ਼ਲ ਦੇ ਬੇਟੇ ਰੁਦਰਾਂਸ਼ ਦਾ ਜਨਮ ਦਿਨ ਪਿੰਡ ਸਾਹਨੀ ਵਿਖੇ 11 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਮਨਾਇਆ ਗਿਆ। ਇਸ ਮੌਕੇ ਕੌਮੀ ਪ੍ਰਧਾਨ ਅਜੈ ਮਹਿਤਾ ਵਿਸ਼ੇਸ਼ ਤੌਰ ‘ਤੇ ਪਹੁੰਚੇ। ਸਮਾਗਮ ਤੋਂ ਪਹਿਲਾਂ ਰੁਦਰਾਂਸ਼ ਅਤੇ ਸਮੂਹ ਪਰਿਜਨਾਂ ਨੇ ਪਿੰਡ ਦੇ ਮੰਦਰ ਵਿੱਚ ਨਤਮਸਤਕ ਹੋ ਕਿ ਅਰਦਾਸ ਕੀਤੀ। ਸਮਾਰੋਹ ਦੌਰਾਨ ਸ਼ਿਵ ਸੈਨਾ (ਅਖੰਡ ਭਾਰਤ) ਦੇ ਰਾਸ਼ਟਰੀ ਮੁਖੀ ਅਜੈ ਮਹਿਤਾ ਨੇ ਕਿਹਾ ਕਿ ਬੱਚਿਆਂ ਦੇ ਜਨਮ ਦਿਨ ਮੌਕੇ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਨਾ ਬਹੁਤ ਨੇਕ ਕੰਮ ਹੈ ਅਤੇ ਇਹ ਬੱਚਿਆਂ ਵਿੱਚ ਚੰਗੀਆਂ ਕਦਰਾਂ ਕੀਮਤਾਂ ਪੈਦਾ ਕਰਦਾ ਹੈ ਤੇ ਲੋੜਵੰਦਾਂ ਦੀਅਾਂ ਅਸੀਸਾਂ ਵੀ ਪ੍ਰਾਪਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਹਮੇਸ਼ਾਂ ਹੀ ਲੋੜਵੰਦ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਪ੍ਰਵੇਸ਼ ਕੌਸ਼ਲ, ਜਤਿੰਦਰ ਕੌਸ਼ਲ, ਊਸ਼ਾ ਰਾਣੀ, ਮਨੀਸ਼ਾ ਕੌਸ਼ਲ, ਭਾਵਨਾ ਕੌਸ਼ਲ, ਵਨਸ਼ਿਕਾ ਕੌਸ਼ਲ, ਸ਼ਿਵਾਂਸ਼ ਕੌਸ਼ਲ, ਸੋਹਨ ਲਾਲ, ਗੁਰਦੀਪ ਦੀਪਾ, ਬਲਦੇਵ ਸਾਹਨੀ ਅਤੇ ਪ੍ਰਿਤਪਾਲ ਮੁਨਸ਼ੀ ਵੀ ਮੌਜੂਦ ਸਨ।

Happy
Happy
0 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %