ਪੰਚਾੲਿਤੀ ਰਾਜ ਪੈਨਸ਼ਨਰਾਂ ਵੱਲੋਂ ਅਾਪਣੀਅਾਂ ਹੱਕੀ ਮੰਗਾਂ ਸਬੰਧੀ ਰੋਸ ਧਰਨਾ 12 ਨਵੰਬਰ ਨੂੰ ਮੋਹਾਲੀ ਵਿਖੇ

0 0
Read Time:1 Minute, 26 Second

ਪੰਚਾੲਿਤੀ ਰਾਜ ਪੈਨਸ਼ਨਰਾਂ ਵੱਲੋਂ ਅਾਪਣੀਅਾਂ ਹੱਕੀ ਮੰਗਾਂ ਸਬੰਧੀ ਰੋਸ ਧਰਨਾ 12 ਨਵੰਬਰ ਨੂੰ ਮੋਹਾਲੀ ਵਿਖੇ

ਫਗਵਾੜਾ (ਮੋਹਿਤ ਸ਼ਰਮਾ )
ਪੰਚਾਇਤੀ ਰਾਜ ਦੇ ਪੈਨਸ਼ਨਰਾਂ ਨੂੰ ਕਰੀਬ 5 ਮਹੀਨਿਆਂ ਤੋਂ ਪੈਨਸ਼ਨ ਨਾ ਮਿਲਣ ਕਾਰਨ ਪੈਨਸ਼ਨਰਾ ਵਿੱਚ ਭਾਰੀ ਰੋਸ ਪਾੲਿਅਾ ਜਾ ਰਿਹਾ ਹੈ । ਜਿਸ ਦੇ ਚਲਦਿਆਂ ਪੈਨਸ਼ਨਰਾਂ ਵੱਲੋਂ 12 ਨਵੰਬਰ ਨੂੰ ਵਿਕਾਸ ਭਵਨ ਮੋਹਾਲੀ ਵਿਖੇ ਰੋਸ ਧਰਨਾ ਲਗਾਇਆ ਜਾ ਰਿਹਾ ਹੈ । ਪ੍ਰੈਸ ਨੂੰ ਜਾਰੀ ਦਿੰਦਿਅਾਂ ਸੂਬਾੲੀ ਅਾਗੂ ਅਮਰੀਕ ਸਿੰਘ ਡੋਡ ਜਲਵੇਹੜਾ ਨੇ ਦੱਸਿਅਾ ਕਿ ੳੁਕਤ ਰੋਸ ਧਰਨਾ ਯੂਨੀਅਨ ਦੇ ਸੂਬਾ ਪਰਧਾਨ ਨਿਰਮਲ ਸਿੰਘ ਲੋਧੀਮਾਜਰਾ ਦੀ ਅਗਵਾੲੀ ਵਿੱਚ ਲਗਾੲਿਅਾ ਜਾਵੇਗਾ ।ੳੁਹਨਾਂ ਦੱਸਿਆ ਕਿ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਤੋਂ ਸੇਵਾਂ ਮੁਕਤ ਪੰਚਾਇਤੀ ਰਾਜ ਪੈਨਸ਼ਨਰਾਂ ਨੂੰ ਜੁਲਾਈ ਮਹੀਨੇ ਤੋਂ ਲੈ ਕੇ ਅੱਜ ਤੱਕ ਪੈਨਸ਼ਨ ਜਾਰੀ ਨਹੀਂ ਕੀਤੀ ਗਈ, ਜਿਸ ਕਾਰਨ ਪੈਨਸ਼ਨਰ ਬਹੁਤ ਪ੍ਰੇਸ਼ਾਨ ਹਨ ।ੲਿਸ ਮੌਕੇ ਰਾਮ ਸਰਨਨ,ਸੱਤਪਾਲ ਫਗਵਾੜਾ,ਰਮੇਸ ਚੰਦਰ ਫਗਵਾੜਾ,ਜੀਤ ਸਿੰਘ,ਤਰਸੇਮ ਲਾਲ ,ਚਰਨਜੀਤ ਸ਼ਰਮਾ,ਰਾਮ ਅਾਸਰਾ,ਰਜਿੰਦਰ ਸਿੰਘ,ਅਤੇ ਬਲਦੇਵ ਸਿੰਘ ਅਾਦਿ ਵੀ ਹਾਜਰ ਸਨ।

Happy
Happy
0 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %