ਫਗਵਾੜਾ ਰੋਸ ਰੈਲੀ ਨੂੰ ਸਫਲ ਬਨਾਉਣ ਲਈ ਬਲਵੀਰ ਬਿੱਟੂ ਖਲਵਾੜਾ ਨੇ ਕੀਤਾ ਵਰਕਰਾਂ ਦਾ ਧੰਨਵਾਦ

0 0
Read Time:1 Minute, 46 Second

ਫਗਵਾੜਾ ਰੋਸ ਰੈਲੀ ਨੂੰ ਸਫਲ ਬਨਾਉਣ ਲਈ ਬਲਵੀਰ ਬਿੱਟੂ ਖਲਵਾੜਾ ਨੇ ਕੀਤਾ ਵਰਕਰਾਂ ਦਾ ਧੰਨਵਾਦ
ਫਗਵਾੜਾ (ਡਾ ਰਮਨ ) ਸ੍ਰੋਮਣੀ ਅਕਾਲੀ ਦਲ ਬਾਦਲ ਵਲੋਂ ਦਲਿਤ ਵਿਦਿਆਰਥੀਆਂ ਦੇ ਵਜੀਫੇ ਸਬੰਧੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ ਹੋਏ ਘਪਲੇ ਦੇ ਜਿੰਮੇਵਾਰ ਮੰਤਰੀ ਅਤੇ ਵਿਧਾਇਕ ਨੂੰ ਸਜਾਵਾਂ ਦੁਵਾਉਣ ਦੀ ਮੰਗ ਨੂੰ ਲੈ ਕੇ ਦੋਆਬਾ ਜੋਨ ‘ਚ ਫਗਵਾੜਾ ਵਿਖੇ ਸੋਮਵਾਰ 9 ਨਵੰਬਰ ਨੂੰ ਕੀਤੇ ਰੋਸ ਮੁਜਾਹਰੇ ਨੂੰ ਕਾਮਯਾਬ ਕਰਨ ਲਈ ਸਮੂਹ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਿਆਂ ਸ੍ਰੋਮਣੀ ਅਕਾਲੀ ਦਲ ਬਾਦਲ ਐਸ.ਸੀ. ਵਿੰਗ ਦੇ ਦਿਹਾਤੀ ਪ੍ਰਧਾਨ ਬਲਵੀਰ ਬਿੱਟੂ ਖਲਵਾੜਾ ਨੇ ਕਿਹਾ ਕਿ ਸੋਮਵਾਰ ਦੀ ਫਗਵਾੜਾ ਰੋਸ ਰੈਲੀ ਨੇ ਸੂਬੇ ਦੀ ਕਾਂਗਰਸ ਸਰਕਾਰ ਦੀਆਂ ਜੜ•ਾਂ ਹਿਲਾ ਕੇ ਰੱਖ ਦਿੱਤੀਆਂ ਹਨ। ਅਨੁਸੂਚਿਤ ਜਾਤੀਆਂ ਅਤੇ ਪਿਛੜੀ ਸ੍ਰੇਣੀ ਨਾਲ ਸਬੰਧਤ ਵਿਦਿਆਰਥੀਆਂ ਦੇ ਵਜੀਫੇ ਦੀ ਰਕਮ ਹਜਮ ਕਰਨ ਵਾਲੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਜੋ ਘਪਲਾ ਹੋਣ ਸਮੇਂ ਸਬੰਧਤ ਮਹਿਕਮੇ ਦੇ ਵੱਡੇ ਅਧਿਕਾਰੀ ਸਨ ਉਹਨਾਂ ਨੂੰ ਇਸਤੀਫਾ ਦੇਣ ਲਈ ਮਜਬੂਰ ਹੋਣਾ ਪਵੇਗਾ। ਜਦੋਂ ਤੱਕ ਮੰਤਰੀ ਅਤੇ ਵਿਧਾਇਕ ਖੁਦ ਅਸਤੀਫਾ ਨਹੀਂ ਦਿੰਦੇ ਜਾਂ ਕੈਪਟਨ ਸਰਕਾਰ ਉਹਨਾਂ ਨੂੰ ਬਰਖਾਸਤ ਨਹੀਂ ਕਰਦੀ ਉਸ ਸਮੇਂ ਤੱਕ ਸ੍ਰੋਮਣੀ ਅਕਾਲੀ ਦਲ ਬਾਦਲ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਬਲਜਿੰਦਰ ਸਿੰਘ ਪ੍ਰਧਾਨ ਬੀ.ਸੀ.ਵਿੰਗ ਦਿਹਾਤੀ, ਕੁਲਵਿੰਦਰ ਕਿੰਦਾ, ਜੀਤ ਰਾਮ, ਤਿਲਕ ਰਾਜ ਆਦਿ ਵੀ ਹਾਜਰ ਸਨ।

Happy
Happy
0 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %