ਕਿਸਾਨਾਂ ‘ਤੇ ਖੇਤੀ ਕਾਨੂੰਨ ਜਬਰੀ ਕਿਉਂ ਥੋਪ ਰਹੀ ਹੈ ਕੇਂਦਰ ਸਰਕਾਰ- ਐਡਵੋਕੇਟ ਲਾਲੀ

0 0
Read Time:2 Minute, 27 Second

ਦੇਸ਼ ਦੀ ਭਾਜਪਾ (ਨਰਿੰਦਰ ਭ‌ੰੰਡਾਲ ) ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨ ਜਿਹਨਾਂ ਨੂੰ ਲਗਭਗ ਸਾਰੇ ਹੀ ਮੁਲਕ ਦੇ ਕਿਸਾਨ ਕਾਲੇ ਕਾਨੂੰਨ ਦੱਸ ਰਹੇ ਹਨ ਪਰ ਸਰਕਾਰ ਇਹਨਾਂ ਨੂੰ ਕਿਸਾਨਾਂ ਦੇ ਹਿੱਤ ‘ਚ ਦਸ ਰਹੀ ਹੈ । ਇਸੇ ਤਹਿਤ ਪਿਛਲੇ ਕਈ ਮਹੀਨਿਆਂ ਤੋਂ ਕਿਸਾਨਾਂ ਵਲੋਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਧਰਸ਼ ਕੀਤਾ ਜਾ ਰਿਹਾ ਹੈ। ਇਹਨਾਂ ਕਾਨੂੰਨਾਂ ਬਾਰੇ ਗੱਲ ਕਰਦੇ ਹੋਏ ਐਡਵੋਕੇਟ ਗੁਰਦੀਪ ਸਿੰਘ ਲਾਲੀ ਨੇ ਕਿਹਾ ਕਿ ਇਹਨਾਂ ਕਾਨੂੰਨਾਂ ਨਾਲ ਦੇਸ਼ ‘ਚ ਜਮਾਂਖੋਰੀ ਨੂੰ ਵਧਾਵਾ ਮਿਲੇਗਾ ਜਿਸ ਨਾਲ ਕਾਲਾ ਬਜ਼ਾਰੀ ਨੂੰ ਬਲ ਮਿਲੇਗਾ। ਜਿਸ ਕੋਲ ਜ਼ਿਆਦਾ ਪੈਸਾ ਹੋਵੇਗਾ ਉਹ ਵੱਧ ਫਸਲ ਖਰੀਦਕੇ ਜਮਾਂ ਕਰਕੇ ਰੱਖ ਲਵੇਗਾ। ਜਦਕਿ ਪਹਿਲਾਂ ਫਸਲ ਨੂੰ ਇੱਕ ਹੱਦ ਤੱਕ ਸਟੋਰ ਕਰਨ ਲਈ ਕਾਨੂੰਨ ਸੀ ਪਰ ਇਹਨਾਂ ਕਾਨੂੰਨਾਂ ਤਹਿਤ ਕੋਈ ਵੀ ਜਿਨੀ ਮਰਜੀ ਫਸਲ ਨੂੰ ਆਪਣੇ ਕੋਲ ਸਟਾਕ ਕਰਕੇ ਰੱਖ ਸਕੇਗਾ ਅਤੇ ਸੁਤੇ ਸਿੱਧ ਹੀ ਉਹ ਇਸ ਦੀ ਮੰਗ ਵੱਧਣ ‘ਤੇ ਇਸ ਸਟਾਕ ਕੀਤੀ ਫਸਲ ਨੂੰ ਮਹਿੰਗੇ ਭਾਅ ‘ਤੇ ਵੇਚੇਗਾ ਜਿਸ ਨਾਲ ਦੇਸ਼ ਦੇ ਲੋਕ ਹੋਰ ਮਹਿੰਗਾਈ ਦੇ ਕੋਹਲੂ ‘ਚ ਪਿਸਣਗੇ ਪਰ ਕਿਸਾਨ ਨੂੰ ਉਸ ਦੀ ਫਸਲ ਦੀ ਉਚਿਤ ਕੀਮਤ ਨਹੀਂ ਮਿਲੇਗੀ। ਲਾਲੀ ਨੇ ਕਿਹਾ ਜੇ ਕਰ ਸਰਕਾਰੀ ਮੰਡੀਆਂ ਖਤਮ ਹੋ ਜਾਂਦੀਆਂ ਹਨ ਤਾਂ ਪ੍ਰਾਈਵੇਟ ਮੰਡੀਆਂ ‘ਚ ਕਿਸਾਨਾਂ ਦਾ ਸੋਸ਼ਣ ਯਕੀਨੀ ਹੈ ਕਿਉਂਕਿ ਕਾਰਪੋਰੇਟ ਅਦਾਰੇ ਕਿਸਾਨਾਂ ਦੀਆਂ ਫਸਲਾਂ ਦੀ ਕੀਮਤ ਆਪਣੀ ਮਰਜੀ ਨਾਲ ਤੈਅ ਕਰਨਗੇ। ਇਸ ਤੋਂ ਇਲਾਵਾ ਪਿਛਲੇ ਸਮੇਂ ‘ਚ ਕੁਝ ਫਸਲਾਂ ਐਮ ਐਸ ਪੀ ਤੋਂ ਘੱਟ ਕੀਮਤਾਂ ‘ਤੇ ਵਿੱਕੀਆਂ ਪਰ ਸਰਕਾਰ ਨੇ ਐਮ ਐਸ ਪੀ ਤੋਂ ਘੱਟ ਰੇਟ ‘ਤੇ ਖਰੀਦਣ ਵਾਲਿਆਂ ਖਿਲਾਫ ਕਾਰਵਾਈ ਨਹੀਂ ਕੀਤੀ । ਐਡਵੋਕੇਟ ਲਾਲੀ ਨੇ ਕਿਹਾ ਇਸ ਤਰਾਂ ਦੀਆਂ ਕਈ ਹੋਰ ਗੱਲਾਂ ਕਰਕੇ ਕਿਸਾਨ ਕੜਾਕੇ ਦੀ ਠੰਡ, ਮੀਂਹ ਅਤੇ ਖੁਲੇ ਅਸਮਾਨ ‘ਚ ਆਪਣੇ ਘਰ, ਕੰਮ ਤਿਆਗ ਕੇ ਦਿੱਲੀ ਵਾਡਰਾਂ ‘ਤੇ ਸੰਘਰਸ਼ ਕਰ ਰਹੇ ਹਨ ਕਿੳਂਕਿ ਕਿਸਾਨ ਇਹਨਾਂ ਕਾਨੂੰਨਾਂ ਨੂੰ ਨਹੀਂ ਚਾਹੁੰਦੇ ਪਰ ਸਰਕਾਰ ਫਿਰ ਵੀ ਇਹਨਾਂ ਕਾਨੂੰਨਾਂ ਨੂੰ ਕਿਸਾਨਾਂ ਦੇ ਹਿੱਤ ‘ਚ ਦੱਸਕੇ ਕਿਸਾਨਾਂ ‘ਤੇ ਕਿਉਂ ਥੋਪ ਰਹੀ ਹੈ।

ਫੋਟੋ ਵੀ ਹੈ

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

ਕੇ.ਕੇ.ਯੂ ਅਤੇ ਪੀ.ਐੱਮ.ਯੂ ਨੇ ਪਿੰਡਾਂ ‘ਚ ਮੋਟਰਸਾਈਕਲ ਮਾਰਚ ਕਰਕੇ 14 ਦਸੰਬਰ ਨੂੰ ਜਲੰਧਰ ਡੀ.ਸੀ ਦਫਤਰ ਪਹੁੰਚਣ ਦਾ ਦਿੱਤਾ ਸੱਦਾ

0 0
Read Time:2 Minute, 57 Second

*ਕੇ.ਕੇ.ਯੂ ਅਤੇ ਪੀ.ਐੱਮ.ਯੂ ਨੇ ਪਿੰਡਾਂ ‘ਚ ਮੋਟਰਸਾਈਕਲ ਮਾਰਚ ਕਰਕੇ 14 ਦਸੰਬਰ ਨੂੰ ਜਲੰਧਰ ਡੀ.ਸੀ ਦਫਤਰ ਪਹੁੰਚਣ ਦਾ ਦਿੱਤਾ ਸੱਦਾ*
ਨੂਰਮਹਿਲ 12 ਦਸੰਬਰ (ਨਰਿੰਦਰ ਭ‌ੰੰਡਾਤੋਂਲ)- ਅੱਜ ਇਤਿਹਾਸਿਕ ਸਰਾਂ ਨੂਰਮਹਿਲ ਤੋਂ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਦਾ ਕਾਫ਼ਲਾ, ਹੱਥਾਂ ਵਿੱਚ ਲਾਲ ਝੰਡੇ ਲੈ ਕੇ ਮੋਟਰਸਾਈਕਲ ਅਤੇ ਗੱਡੀਆਂ ਵਿੱਚ ਦਿੱਲੀ ‘ਚ ਜੂਝ ਰਹੇ ਕਿਸਾਨਾਂ ਦੇ ਹੱਕ ਵਿੱਚ ਨਾਅਰੇ ਲਾਉਂਦੇ ਹੋਏ ਜੱਥਾ ਮਾਰਚ ਕਰਦਾ ਹੋਇਆ ਵੱਖ ਵੱਖ ਪਿੰਡਾਂ ਵੱਲ ਨੂੰ ਰਵਾਨਾ ਹੋਇਆ। ਜਿਸ ਵਿੱਚ 14 ਦਸੰਬਰ ਚੱਲੋ ਜਲੰਧਰ, ਤਿੰਨੇ ਖੇਤੀ ਕਾਨੂੰਨ ਰੱਦ ਕਰੋ, ਬਿਜਲੀ ਬਿੱਲ 2020 ਨੂੰ ਰੱਦ ਕਰੋ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਜਥਾ ਨੂਰਮਹਿਲ ਤੋਂ ਮਾਰਚ ਕਰਦੇ ਹੋਏ ਰਵੀਦਾਸਪੁਰਾ, ਕੰਦੋਲਾ ਕਲਾਂ, ਗੁਮਟਾਲੀ, ਗੁਮਪਲਾ, ਬਿਲਗਾ, ਭੂਪੇ ਉੱਪਲ, ਉਮਰਪੁਰ ਕਲਾਂ, ਉਮਰਪੁਰੀ, ਸ਼ਾਦੀਪੁਰ, ਸ਼ੇਰਪੁਰ, ਫਤਿਹਪੁਰ, ਕੋਟ ਬਾਦਲ ਖਾਂ , ਭੱਲੋਵਾਲ, ਡੱਲਾ, ਪੰਡੋਰੀ, ਜੋੜੇ ਉੱਪਲ, ਚੂਹੇਕੀ, ਬਾਠਾ, ਬੈਨਾਪੁਰ, ਪੱਬਵਾਂ, ਸੁੰਨੜਕਲਾਂ, ਤੱਗੜਾ, ਸੈਦੋਵਾਲ, ਬੰਡਾਲਾ, ਮੱਟ ਸਾਹਿਬ ਪੰਡੋਰੀ, ਸਮਰਾਵਾ ਵਿੱਚ ਦੀ ਹੁੰਦਾ ਹੋਇਆ ਜੰਡਿਆਲਾ ਬੱਸ ਸਟੈਂਡ ‘ਤੇ ਸਮਾਪਤ ਹੋਇਆ। ਇਸ ਮੌਕੇ ਮਾਰਚ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮੋਦੀ ਆਪਣਾ ਤਾਨਾਸ਼ਾਹੀ ਰਵੱਈਆ ਛੱਡ ਕੇ ਤਿੰਨੇ ਖੇਤੀ ਕਾਨੂੰਨ ਰੱਦ ਕਰੇ। ਮੋਦੀ ਸਰਕਾਰ ਨੇ ਇਹਨਾਂ ਕਾਨੂੰਨਾਂ ਨੂੰ ਬਹੁਤ ਜਲਦ ਅਤੇ ਸੰਸਦ ਵਿੱਚ ਬਿਨਾਂ ਚਰਚਾ ਕੀਤੇ ਲਿਆਂਦੇ ਹਨ ਜਿਸ ਤੋਂ ਸਾਫ ਸਪੱਸ਼ਟ ਹੋ ਜਾਂਦਾ ਹੈ ਕਿ ਸਰਕਾਰ ਦੀ ਨੀਅਤ ਦੇਸ਼ ਦੇ ਅੰਨਦਾਤਾ ਨੂੰ ਬਰਬਾਦ ਕਰਨ ਦੀ ਹੈ ਅਤੇ ਕਾਰਪੋਰੇਟ ਘਰਾਣਿਆਂ ਨੂੰ ਹੋਰ ਮੁਨਾਫਾ ਕਮਾਉਣ ਲਈ ਛੁੱਟ ਦੇਣ ਦੀ ਹੈ। ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਪੂਰੇ ਦੇਸ਼ ਵਿੱਚ 14 ਦਸੰਬਰ ਨੂੰ ਜ਼ਿਲ੍ਹਾ ਹੈੱਡਕੁਆਟਰ ‘ਤੇ ਪ੍ਰਦਰਸ਼ਨ ਕੀਤੇ ਜਾਣ ਦੀ ਲੜੀ ਤਹਿਤ ਪਿੰਡਾਂ ਵਿੱਚੋਂ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰ ਕੇ 14 ਦਸੰਬਰ ਨੂੰ ਜਲੰਧਰ ਡੀ.ਸੀ ਦਫਤਰ ਵਿੱਚ ਲੈ ਕੇ ਸ਼ਾਮਿਲ ਹੋਈਏ। ਇਸ ਮਾਰਚ ਦੀ ਅਗਵਾਈ ਹੰਸ ਰਾਜ ਪੱਬਵਾਂ, ਚੰਨਣ ਸਿੰਘ ਕੰਦੋਲਾ, ਪਰਮਾ ਲਾਲ ਕੈਂਥ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੁਰਿੰਦਰ ਸਿੰਘ, ਮੱਖਣ ਸਿੰਘ, ਸੁਰਜੀਤ ਸਿੰਘ, ਭਿੰਦਾ, ਨਿਰਮਲ ਸਿੰਘ, ਦਰਸ਼ਨ ਪਾਲ ਬੰਡਾਲਾ, ਬਿੱਲਾ ਸੰਧੂ, ਜਸਵਿੰਦਰ ਭੋਗਲ, ਦਵਿੰਦਰ ਸਿੰਘ ਬਸਰਾ,ਮੰਗਲਜੀਤ ਪੰਡੋਰੀ , ਵਿਕੀ ਪੰਡੋਰੀ ਹਰਦੀਪ ਸਿੰਘ ਉੱਪਲ ਆਦਿ ਨੇ ਕੀਤੀ।
ਜਾਰੀ ਕਰਤਾ
ਕਾਮਰੇਡ ਹੰਸ ਰਾਜ ਪੱਬਵਾਂ
98153 591909

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
100 %

ਸੰਘਰਸ ਕਰਨ ਨਾਲ ਹੀ ਅਜ਼ਾਦੀ ਮਿਲਦੀ ਹੈ ਸ਼ੰਘਰਸ਼ ਕਰਨ ਵਾਲੇ ਅਤੇ ਹਰ ਨਾਗਰਿਕ ਨੂੰ ਹੱਕ ਦਿਵਾਉਣ ਵਾਲੇ ਹੀ ਮਸੀਹਾ ਅਖਵਾਉਂਦੇ ਨੇ,ਚੈਅਰਮੈਨ ਪੰਜਾਬ ਦਵਿੰਦਰ ਕਲੇਰ*

0 0
Read Time:3 Minute, 28 Second

*ਸੰਘਰਸ ਕਰਨ ਨਾਲ ਹੀ ਅਜ਼ਾਦੀ ਮਿਲਦੀ ਹੈ ਸ਼ੰਘਰਸ਼ ਕਰਨ ਵਾਲੇ ਅਤੇ ਹਰ ਨਾਗਰਿਕ ਨੂੰ ਹੱਕ ਦਿਵਾਉਣ ਵਾਲੇ ਹੀ ਮਸੀਹਾ ਅਖਵਾਉਂਦੇ ਨੇ,ਚੈਅਰਮੈਨ ਪੰਜਾਬ ਦਵਿੰਦਰ ਕਲੇਰ*
*ਜੌ ਵੀ ਮੈਂਬਰ ਪਾਰਲੀਮੈਂਟ ਨੂੰ ਦੇਸ਼ ਦਾ ਕਾਨੂੰਨ ਮੰਤਰੀ ਬਣਾਇਆ ਜਾਵੇ ਉਸਨੂੰ ਭਾਰਤੀ ਸੰਵਿਧਾਨ ਬਾਰੇ ਪਤਾ ਹੁਣ ਅਤੇ ਕਾਨੂੰਨੀ ਡਿਗਰੀ ਹਾਸਲ ਹੋਣੀ ਜਰੂਰੀ ਹੋਵੇ ਕਲੇਰ*
ਅੱਜ ਭਾਰਤੀਆ ਐੱਸ ਸੀ ਬੀ ਸੀ ਜਨਰਲ ਸੈੱਲ ਪੰਜਾਬ ਅਤੇ ਫੀਡ ਫਰੰਟ ਨਿਊਜ਼ ਪੰਜਾਬ ਵੱਲੋਂ ਨਕੋਦਰ ਹੈਡ ਆਫਿਸ ਵਿਖੇ 71 ਵਾ ਸੰਵਿਧਾਨ ਦਿਵਸ ਮਨਾਇਆ ਗਿਆ ਇਸ ਮੌਕੇ ਸਰਦਾਰ ਕਸ਼ਮੀਰ ਸਿੰਘ ਵਾਇਸ ਪ੍ਰਧਾਨ ਪੰਜਾਬ ਅਤੇ ਮੀਡੀਆ ਵਾਇਸ ਇੰਚਾਰਜ ਪੰਜਾਬ , ਸਟੇਟ ਚੀਫ਼ ਅਡਵਾਈਜ਼ਰ ਪੰਜਾਬ ਹਰਸ਼ ਗੋਗੀ, ਸਟੇਟ ਅਡਵਾਈਜ਼ਰ ਪੰਜਾਬ ਜਗਮੋਹਨ ਵਰਮਾ, ਵਾਈਸ ਪ੍ਰਧਾਨ ਪੰਜਾਬ ਅਤੇ ਵਾਇਸ ਮੀਡੀਆ ਇੰਚਾਰਜ ਪੰਜਾਬ ਅੰਜੂ ਡੇਵਿਡ ,ਰਾਜਿੰਦਰ ਸਿੰਘ ਮੀਡੀਆ ਇੰਚਾਰਜ ਫਗਵਾੜਾ, ਬਲਵਿੰਦਰ ਸਿੰਘ ਜਿਲਾ ਪ੍ਰਧਾਨ ਕਪੂਰਥਲਾ ਮੀਡੀਆ ਇੰਚਾਰਜ , ਹਰਜਿੰਦਰ ਸਿੰਘ ਕਾਲਾ ਹਲਕਾ ਨਕੋਦਰ ਪ੍ਰਧਾਨ, ਹਰਮੇਲ ਲਾਲ ਬਾਬਾ ਮੈਂਬਰ ਪੰਜਾਬ, ਪਿਆਰਾ ਲਾਲ ਮੈਂਬਰ ਪੰਜਾਬ, ਆਦਿ ਹਾਜ਼ਰ ਹੋਏ ਅਤੇ ਦੇਸ਼ ਵਾਸੀਆਂ ਨੂੰ ਚੇਅਰਮੈਨ ਪੰਜਾਬ ਦਵਿੰਦਰ ਕਲੇਰ ਅਤੇ ਪੰਜਾਬ ਦੇ ਐਡੀਟਰ ਫੀਡ ਫਰੰਟ ਹਰਸ਼ ਗੋਗੀ ਨੇ ਦੇਸ਼ ਵਾਸੀਆਂ ਨੂੰ ਭਾਰਤ ਰਤਨ ਭਾਰਤ ਸੰਵਿਧਾਨ ਨਿਰਮਾਤਾ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਮਾਰਗ ਦਰਸ਼ਨ ਤੇ ਚੱਲਣ ਦੀ ਅਪੀਲ ਕੀਤੀ ਅਤੇ ਚੇਅਰਮੈਨ ਦਵਿੰਦਰ ਕਲੇਰ ਨੇ ਕਿਹਾ ਕੀ ਅਸੀ ਜੌ ਵੀ ਬਾਬਾ ਸਾਹਿਬ ਜੀ ਦੀ ਜ਼ਿੰਦਗੀ ਦੇ ਸੰਘਰਸ਼ਾ ਦੀ ਦੇਣ ਹੈ ਡਾਕਟਰ ਬਾਬਾ ਸਾਹਿਬ ਨੇ 26 ਨਵੰਬਰ 1949 ਨੂੰ ਉਨ੍ਹਾਂ ਦੁਬਾਰਾ ਅਤੇ 6 ਮੈਬਰੀ ਕਮੇਟੀ ਵੱਲੋਂ ਲਿਖਿਆ ਸੰਵਿਧਾਨ ਸੋਂਪਿਆ ਗਿਆ ਅਤੇ ਇਹ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਅਤੇ ਨਾਲ ਭਾਰਤ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਵਜੋਂ ਭਾਰਤ ਰਤਨ ਭਾਰਤ ਸੰਵਿਧਾਨ ਨਿਰਮਾਤਾ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੂੰ ਬਣਾਇਆ ਗਿਆ ਜੌ ਇਤਹਾਸ ਗਵਾਹ ਹੈ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਇਸ ਸੰਵਿਧਾਨ ਨੂੰ ਪੂਰੇ 8 ਘੰਟੇ ਪਹਿਲੀ ਸਪੀਚ ਸਦਨ ਸਮੇ ਵਿੱਚ ਪੜਕੇ ਸੁਣਾਇਆ ਜੌ ਅੱਜ ਤੱਕ ਕਿਸੇ ਵੀ ਸਦਨ ਦੇ ਮੰਤਰੀ ਨੇ ਮੁੜ ਅੱਜ ਤੱਕ 8 ਘੰਟੇ ਸਪੀਚ ਨਹੀ ਦਿੱਤੀ ਅਤੇ ਨੇ ਸਪੀਚ ਬਾਰੇ ਕਦੀ ਸੋਚਿਆ ਹੋਵੇਗਾ ਸਾਨੂੰ ਮਾਣ ਹੈ ਭਾਰਤ ਰਤਨ ਭਾਰਤ ਸੰਵਿਧਾਨ ਨਿਰਮਾਤਾ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਤੇ ਅੱਜ ਅਸੀ 71 ਵੇ ਸੰਵਿਧਾਨ ਦਿਵਸ ਮੌਕੇ ਭਾਰਤ ਸਰਕਾਰ ਨੂੰ ਅਪੀਲ ਕਰਦੇ ਹੈ ਕਿ ਜਦੋਂ ਵੀ ਕੋਈ ਕਾਨੂੰਨ ਮੰਤਰੀ ਲਾਇਆ ਜਾਵੇ ਉਸਨੂੰ ਕਾਨੂੰਨ ਬਾਰੇ ਪਤਾ ਹੋਣਾ ਚਾਹੀਦਾ ਨਾਲ ਹੀ ਉਸਨੂੰ ਨੂੰ ਭਾਰਤੀ ਸੰਵਿਧਾਨ ਨੂੰ ਪੜ੍ਹਨ ਲਈ ਕਿਹਾ ਜਾਵੇ ਤਾਂ ਹੀ ਦੇਸ਼ ਤਰੱਕੀ ਕਰੇਗਾ

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

 ਕਿਰਤੀ ਕਿਸਾਨ ਯੂਨੀਅਨ ਵਲੋਂ ਕੀਤੀ ਮੀਟਿੰਗ  ਦਿੱਲੀ ਜਾਣ ਦੀਆਂ ਤਿਆਰੀਆਂ ਮੁਕੰਮਲ – ਕਿਸਾਨ ਆਗੂ 

0 0
Read Time:1 Minute, 36 Second
 ਕਿਰਤੀ ਕਿਸਾਨ ਯੂਨੀਅਨ ਵਲੋਂ ਕੀਤੀ ਮੀਟਿੰਗ
ਦਿੱਲੀ ਜਾਣ ਦੀਆਂ ਤਿਆਰੀਆਂ ਮੁਕੰਮਲ – ਕਿਸਾਨ ਆਗੂ
ਨੂਰਮਹਿਲ 24 ਨਵੰਬਰ ( ਨਰਿੰਦਰ ਭੰਡਾਲ ) ਦਿੱਲੀ ਜਾਣ ਦੀਆ ਤਿਆਰੀਆਂ ਲਈ ਕਿਰਤੀ ਕਿਸਾਨ ਯੂਨੀਅਨ ਅਤੇ ਯੂਥ ਵਿੰਗ , ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ। ਜਿਸ ਵਿੱਚ ਲਗ-ਭਗ 35-40 ਪਿੰਡਾਂ ਤੋਂ ਕਿਸਾਨ ਆਗੂਆਂ ਨੇ ਸਮੂਲੀਅਤ ਕੀਤੀ। ਤਿਆਰੀ ਵਿਚ 60-70 ਟਰਾਲੀਆਂ ਅਤੇ ਸੈਕੜੇ ਕਿਸਾਨ ਅਤੇ ਨੌਜਵਾਨ ਦਿੱਲੀ ਮੋਰਚੇ ਲਈ ਹੋਣਗੇ ਰਵਾਨਾਂ। ਨਰੇਂਦਰ ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ ਕਿਸਾਨ ਰੋਹ ਨਾਲ ਭਰੇ ਹੋਏ ਹਨ। ਜਦੋਂ ਤੱਕ ਖੇਤੀ ਵਿਰੋਧੀ ਕਾਨੂੰਨ ਵਾਪਸ ਨਹੀਂ ਹੁੰਦੇ ਉਹਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਆਗੂਆਂ ਨੇ ਦੱਸਿਆ ਹੈ ਕਿ ਪਿੰਡਾਂ ਕਿਸਾਨਾਂ ਨੇ ਦਿੱਲੀ ਜਾਣ ਲਈ ਟਰਾਲੀਆਂ ਤਿਆਰ ਕਰ ਲਈਆਂ ਹਨ। ਟਰਾਲੀਆਂ ਵਿਚ ਗੱਦੇ , ਕੰਬਲ , ਸਬਜ਼ੀਆਂ , ਰਾਸ਼ਨ , ਦੁੱਧ , ਬਾਲਣ , ਆਟਾ ਆਦਿ ਇਕੱਤਰ ਕਰਕੇ ਤਿਆਰੀਆਂ ਕਰ ਚੁੱਕੇ ਹਨ। ਇਸ ਮੀਟਿੰਗ ਦੀ ਪ੍ਰਧਾਨਗੀ ਸੰਤੋਖ ਸਿੰਘ ਸੰਧੂ ਨੇ ਕੀਤੀ ਅਤੇ ਇਸ ਮੌਕੇ ਜਿਲਾ ਸਕੱਤਰ ਮੱਖਣ ਸਿੰਘ ਕੰਦੋਲਾ , ਯੂਥ ਵਿੰਗ ਦੇ ਜਿਲਾ ਕਨਵੀਨਰ ਬੂਟਾ ਸਿੰਘ ਸ਼ਾਦੀਪੁਰ , ਰਸ਼ਪਾਲ ਸਿੰਘ ਸ਼ਾਦੀਪੁਰ , ਕੁਲਵਿੰਦਰ ਬਸਰਾ , ਰਸ਼ਪਾਲ ਸਿੰਘ ਜੋਹਲ ਆਦਿ ਨੇ ਹਿੱਸਾ ਲਿਆ।
Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

ਠੰਢ ਨਾਲ ਠਰੂ ਠਰੂ ਕਰ ਰਿਹਾ ਸੀ ਭਿਖਾਰੀ ,DSP ਨੇ ਗੱਡੀ ਰੋਕੀ ਤਾਂ ਭਿਖਾਰੀ ਜੋ ਨਿਕਲਿਆ ਦੇਖ ਉਡੇ ਸਭ ਦੇ ਹੋਸ਼

0 0
Read Time:2 Minute, 41 Second

ਬੀਤੇੇ ਦਿਨ (ਗੁਰਪ੍ਰੀਤ ਸਿੰਘ ਉਪੱਲ) ਸਮਾਂ ਬਹੁਤ ਬਲਵਾਨ ਹੁੰਦਾ ਹੈ ਜੋ ਇਨਸਾਨ ਦੇ ਆਉਣ ਵਾਲੇ ਸਮੇਂ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ। ਇਹ ਮਾੜੇ ਤੋਂ ਮਾੜੇ ਇਨਸਾਨ ਨੂੰ ਉਚਾਈਆਂ ਤੱਕ ਪਹੁੰਚਾ ਦਿੰਦਾ ਹੈ ਅਤੇ ਉਚਾਈਆਂ ‘ਤੇ ਬੈਠੇ ਇਨਸਾਨ ਨੂੰ ਜ਼ਮੀਨ ‘ਤੇ ਵੀ ਲਿਆ ਸੁੱਟਦਾ ਹੈ ਅਜਿਹੇ ਵਿੱਚ ਇਸ ਦਾ ਕਾਰਨ ਭਾਵੇਂ ਕੁੱਝ ਵੀ ਹੋਵੇ। ਮੱਧ ਪ੍ਰਦੇਸ਼ ਵਿੱਚ ਇੱਕ ਅਜ਼ੀਬੋ-ਗਰੀਬ ਘਟਨਾ ਸਾਹਮਣੇ ਆਈ ਹੈ ਜਿੱਥੇ ਠੰਡ ਨਾਲ ਕੰਬ ਰਹੇ ਭਿਖਾਰੀ ਨੂੰ ਆਪਣੀ ਜੈਕਟ ਦੇਣ ਉੱਤਰੇ ਡੀਐਸਪੀ ਉਸ ਨੂੰ ਦੇਖ ਕੇ ਹੈਰਾਨ ਰਹਿ ਗਏ।
ਕਿਸੇ ਸਮੇਂ ਇੱਕ ਉੱਚਾ ਰੁਤਬਾ ਰੱਖਣ ਵਾਲਾ ਇਹ ਸ਼ਖਸ ਅੱਜ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰ ਰਿਹਾ ਹੈ। ਇਹ ਵਾਕਿਆ ਅੱਜ ਤੋਂ ਚਾਰ ਦਿਨ ਪਹਿਲਾਂ ਨੂੰ ਹੋਇਆ ਜਦੋਂ ਮੱਧ ਪ੍ਰਦੇਸ਼ ਦੀਆ 28 ਵਿਧਾਨ ਸਭਾ ਸੀਟਾਂ ‘ਤੇ ਉੱਪ ਚੋਣਾਂ ਗਿਣੀਆਂ ਗਈਆਂ ਸਨ। ਇਸ ਦੌਰਾਨ ਆਪਣੀ ਡਿਊਟੀ ਨਿਭਾਉਣ ਤੋਂ ਬਾਅਦ ਡੀਐੱਸਪੀ ਰਤਨੇਸ਼ ਸਿੰਘ ਤੋਮਰ ਅਤੇ ਵਿਜੇ ਸਿੰਘ ਭਾਦੋਰੀਆ ਝਾਂਸੀ ਰੋਡ ਉਪਰ ਨਿਕਲੇ। ਰਸਤੇ ਦੌਰਾਨ ਉਨ੍ਹਾਂ ਨੇ ਬੰਧਨ ਵਾਟੀਕਾ ਨਜ਼ਦੀਕ ਫੁਟਪਾਥ ਉਪਰ ਇੱਕ ਭਿਖਾਰੀ ਨੂੰ ਦੇਖਿਆ ਜੋ ਠੰਢ ਦੇ ਨਾਲ ਬੁਰੀ ਤਰ੍ਹਾਂ ਕੰਬ ਰਿਹਾ ਸੀ। ਮਨੁੱਖਤਾ ਦੀ ਮਿਸਾਲ ਪੇਸ਼ ਕਰਦੇ ਹੋਏ ਡੀਐਸਪੀ ਨੇ ਗੱਡੀ ਰੋਕੀ ਅਤੇ ਉਸ ਦੀ ਮਦਦ ਕਰਨ ਲਈ ਉਸ ਦੇ ਕੋਲ ਗਏ। ਜਿੱਥੇ ਉਨ੍ਹਾਂ ਨੇ ਉਸ ਭਿਖਾਰੀ ਨੂੰ ਠੰਡ ਤੋਂ ਬਚਣ ਲਈ ਆਪਣੀ ਜੁੱਤੀ ਅਤੇ ਜੈਕਟ ਦਿੱਤੀ। ਉਸ ਨਾਲ ਗੱਲ ਬਾਤ ਕਰਨ ਤੋਂ ਬਾਅਦ ਡੀਐਸਪੀ ਨੂੰ ਪਤਾ ਲੱਗਾ ਕਿ ਇਹ ਵਿਅਕਤੀ ਕੋਈ ਹੋਰ ਨਹੀਂ ਸਗੋਂ ਉਨ੍ਹਾਂ ਦੇ ਹੀ ਬੈਚ ਦਾ ਇੱਕ ਪੁਲਿਸ ਅਧਿਕਾਰੀ ਸੀ।ਜੋ ਪਿਛਲੇ 10 ਸਾਲਾਂ ਤੋਂ ਲਾਵਾਰਿਸ ਘੁੰਮ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ। ਇਸ ਭਿਖਾਰੀ ਬਾਰੇ ਮੀਡੀਆ ਖਬਰਾਂ ਵਿੱਚ ਕੀਤੇ ਗਏ ਖੁਲਾਸੇ ਤੋਂ ਇਹ ਜਾਣਕਾਰੀ ਮਿਲੀ ਕਿ ਇਹ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਮਨੀਸ਼ ਮਿਸ਼ਰਾ ਹੈ ਜੋ ਸਾਲ 1999 ਵਿੱਚ ਮੱਧ ਪ੍ਰਦੇਸ਼ ਪੁਲਿਸ ਵਿੱਚ ਸਬ ਇੰਸਪੈਕਟਰ ਦੇ ਅਹੁਦੇ ‘ਤੇ ਭਰਤੀ ਹੋਇਆ ਸੀ। ਇਸ ਦੌਰਾਨ ਮਨੀਸ਼ ਕਈ ਥਾਣਿਆਂ ਵਿੱਚ ਐਸਐਚਓ ਵੀ ਰਿਹਾ। ਉਸ ਦੇ ਸਾਥੀ ਰਤਨੇਸ਼ ਅਤੇ ਵਿਜੈ ਤਰੱਕੀ ਹਾਸਲ ਕਰਕੇ ਡੀਐਸਪੀ ਬਣ ਗਏ ਅਤੇ ਮਨੀਸ਼ ਮਾਨਸਿਕ ਹਾਲਤ ਖ਼ਰਾਬ ਹੋਣ ਕਰਕੇ ਭਿਖਾਰੀ ਬਣ ਗਿਆ। ਦੀ

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

ਪੰਚਾੲਿਤੀ ਰਾਜ ਪੈਨਸ਼ਨਰਾਂ ਵੱਲੋਂ ਅਾਪਣੀਅਾਂ ਹੱਕੀ ਮੰਗਾਂ ਸਬੰਧੀ ਰੋਸ ਧਰਨਾ 12 ਨਵੰਬਰ ਨੂੰ ਮੋਹਾਲੀ ਵਿਖੇ

0 0
Read Time:1 Minute, 26 Second

ਪੰਚਾੲਿਤੀ ਰਾਜ ਪੈਨਸ਼ਨਰਾਂ ਵੱਲੋਂ ਅਾਪਣੀਅਾਂ ਹੱਕੀ ਮੰਗਾਂ ਸਬੰਧੀ ਰੋਸ ਧਰਨਾ 12 ਨਵੰਬਰ ਨੂੰ ਮੋਹਾਲੀ ਵਿਖੇ

ਫਗਵਾੜਾ (ਮੋਹਿਤ ਸ਼ਰਮਾ )
ਪੰਚਾਇਤੀ ਰਾਜ ਦੇ ਪੈਨਸ਼ਨਰਾਂ ਨੂੰ ਕਰੀਬ 5 ਮਹੀਨਿਆਂ ਤੋਂ ਪੈਨਸ਼ਨ ਨਾ ਮਿਲਣ ਕਾਰਨ ਪੈਨਸ਼ਨਰਾ ਵਿੱਚ ਭਾਰੀ ਰੋਸ ਪਾੲਿਅਾ ਜਾ ਰਿਹਾ ਹੈ । ਜਿਸ ਦੇ ਚਲਦਿਆਂ ਪੈਨਸ਼ਨਰਾਂ ਵੱਲੋਂ 12 ਨਵੰਬਰ ਨੂੰ ਵਿਕਾਸ ਭਵਨ ਮੋਹਾਲੀ ਵਿਖੇ ਰੋਸ ਧਰਨਾ ਲਗਾਇਆ ਜਾ ਰਿਹਾ ਹੈ । ਪ੍ਰੈਸ ਨੂੰ ਜਾਰੀ ਦਿੰਦਿਅਾਂ ਸੂਬਾੲੀ ਅਾਗੂ ਅਮਰੀਕ ਸਿੰਘ ਡੋਡ ਜਲਵੇਹੜਾ ਨੇ ਦੱਸਿਅਾ ਕਿ ੳੁਕਤ ਰੋਸ ਧਰਨਾ ਯੂਨੀਅਨ ਦੇ ਸੂਬਾ ਪਰਧਾਨ ਨਿਰਮਲ ਸਿੰਘ ਲੋਧੀਮਾਜਰਾ ਦੀ ਅਗਵਾੲੀ ਵਿੱਚ ਲਗਾੲਿਅਾ ਜਾਵੇਗਾ ।ੳੁਹਨਾਂ ਦੱਸਿਆ ਕਿ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਤੋਂ ਸੇਵਾਂ ਮੁਕਤ ਪੰਚਾਇਤੀ ਰਾਜ ਪੈਨਸ਼ਨਰਾਂ ਨੂੰ ਜੁਲਾਈ ਮਹੀਨੇ ਤੋਂ ਲੈ ਕੇ ਅੱਜ ਤੱਕ ਪੈਨਸ਼ਨ ਜਾਰੀ ਨਹੀਂ ਕੀਤੀ ਗਈ, ਜਿਸ ਕਾਰਨ ਪੈਨਸ਼ਨਰ ਬਹੁਤ ਪ੍ਰੇਸ਼ਾਨ ਹਨ ।ੲਿਸ ਮੌਕੇ ਰਾਮ ਸਰਨਨ,ਸੱਤਪਾਲ ਫਗਵਾੜਾ,ਰਮੇਸ ਚੰਦਰ ਫਗਵਾੜਾ,ਜੀਤ ਸਿੰਘ,ਤਰਸੇਮ ਲਾਲ ,ਚਰਨਜੀਤ ਸ਼ਰਮਾ,ਰਾਮ ਅਾਸਰਾ,ਰਜਿੰਦਰ ਸਿੰਘ,ਅਤੇ ਬਲਦੇਵ ਸਿੰਘ ਅਾਦਿ ਵੀ ਹਾਜਰ ਸਨ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

ਫਗਵਾੜਾ ਰੋਸ ਰੈਲੀ ਨੂੰ ਸਫਲ ਬਨਾਉਣ ਲਈ ਬਲਵੀਰ ਬਿੱਟੂ ਖਲਵਾੜਾ ਨੇ ਕੀਤਾ ਵਰਕਰਾਂ ਦਾ ਧੰਨਵਾਦ

0 0
Read Time:1 Minute, 46 Second

ਫਗਵਾੜਾ ਰੋਸ ਰੈਲੀ ਨੂੰ ਸਫਲ ਬਨਾਉਣ ਲਈ ਬਲਵੀਰ ਬਿੱਟੂ ਖਲਵਾੜਾ ਨੇ ਕੀਤਾ ਵਰਕਰਾਂ ਦਾ ਧੰਨਵਾਦ (more…)

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

ਪੰਜਾਬ ਦੀ ਉੱਭਰਦੀ ਹੋਈ ਕਲਾਕਾਰ

0 0
Read Time:47 Second

{ ਗੋਲਡਨ ਗਰਲ }
ਪੰਜਾਬ ਦੀ ਉੱਭਰਦੀ ਹੋਈ ਕਲਾਕਾਰ
ਚੰਡੀਗੜ੍ਹ ( ਪੰਜਾਬ ਮੈਰਿਜ ਬਿਊਰੋ )ਥੋੜ੍ਹੇ ਦਿਨ ਪਹਿਲਾ ਹੀ ਬੜਾ ਹੀ ਪਿਆਰਾਂ ਜਿਹਾ ਗੀਤ ਪਹਿਲੀ ਮੁਲਾਕਾਤ ਰਿਲੀਜ ਹੋਇਆਂ ਸੀ । ਕੰਪਨੀ ਜਸ ਰਿਕੳਡ ਵਲੋ ਸ੍ਰੋਤਿਆਂ ਵੱਲੋਂ ਇਸ ਗੀਤ ਨੂੰ ਬੜਾ ਪਿਆਰ ਮਿਲਿਆਂ । ਜਿਸ ਗੀਤ ਦਾ ਵੀਡੀੳ ਗੱਗੂ ਨੇ ਕੀਤਾ ਲਿਖਿਆਂ ਬਿਕਾ 62 ਨੇ । ਮਿੳੂਜਕ ਕੀਤਾ ਗਿਅਾ (ਮਿੳੂਜਕ ਕੋਪਸ ) ਵਲੋ ੲਿਸ ਗਾਣੇ ਦੀ ਪਰੋਡਿੳੁਸਰ ਗੋਲਡਨ ਅਾਪ ਸੀ
ਆਉਣ ਵਾਲੇ ਸਮੇਂ ਚ ਗੋਲਡਨ ਗਰਲ ਹੋਰ ਵੀ ਪਿਆਰੇ ਪਿਆਰੇ ਗੀਤਾ ਨਾਲ ਦਰਸ਼ਕਾਂ ਦੀ ਕਚਿਹਰੀ ਵਿਚ ਜਲਦੀ ਪੇਸ ਹੋਵੇਗੀ ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

*ਡੀ.ਟੀ.ਐੱਫ ਵੱਲੋਂ ਮੋਹਾਲੀ ਰੋਸ ਰੈਲੀ ਦੀਆਂ ਤਿਆਰੀਆਂ ਜ਼ੋਰਾਂ ਤੇ*

0 0
Read Time:3 Minute, 0 Second

*ਡੀ.ਟੀ.ਐੱਫ ਵੱਲੋਂ ਮੋਹਾਲੀ ਰੋਸ ਰੈਲੀ ਦੀਆਂ ਤਿਆਰੀਆਂ ਜ਼ੋਰਾਂ ਤੇ*

ਫਗਵਾੜਾ (ਮੋਹਿਤ ਸ਼ਰਮਾ ) ਅਧਿਆਪਕਾਂ ਦੀ ਸਰਗਰਮ ਜਥੇਬੰਦੀ ਡੇਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਫਗਵਾੜਾ ਇਕਾਈ ਦੀ ਇੱਕ ਅਹਿਮ ਮੀਟੰਗ ਫਗਵਾੜਾ ਵਿਖੇ ਹੋਈ। ਮੀਟਿੰਗ ਵਿੱਚ ਸ਼ਾਮਿਲ ਆਗੂਆਂ ਨੇ 18 ਨਵੰਬਰ ਨੂੰ ਸਿੱਖਿਆ ਸਕੱਤਰ ਦੇ ਦਫਤਰ ਮੂਹਰੇ ਕੀਤੇ ਜਾਣ ਵਾਲੇ ਪ੍ਰਦਰਸ਼ਨ ਦੀਆਂ ਤਿਆਰੀਆਂ ਤੇਜ਼ ਕਰਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਜਥੇਬੰਦੀ ਦੇ ਆਗੂਆਂ ਗੁਰਮੁਖ ਲੋਕਪ੍ਰੇਮੀ, ਮਨਜੀਤ ਲਾਲ ਘੇੜਾ,ਨਵਕਿਰਨ ਪਾਂਸ਼ਟ,ਸੁਖਦੇਵ ਸਿੰਘ ਸੁਖ ਅਤੇ ਸਤਨਾਮ ਸਿੰਘ ਪਰਮਾਰ ਨੇ ਜਾਣਕਾਰੀ ਦਿੱਤੀ ਕਿ ਸਿੱਖਿਆ ਸਕੱਤਰ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਦਾ ਤਾਣਾ ਬਾਣਾ ਉਲਝ ਰਿਹਾ ਹੈ।ਅਧਿਆਪਕਾਂ ਨੂੰ ਮਾਨਸਿਕ ਬੋਝ ਨਾਲ਼ ਲੱਦਿਆ ਜਾ ਰਿਹਾ ਹੈ। ਆਨਲਾਈਨ ਸਿੱਖਿਆ ਨੂੰ ਜਮਾਤ ਦੀ ਸਿੱਖਿਆ ਦੇ ਬਦਲ ਵਜੋਂ ਝੂਠੇ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਬੇਲੋੜੇ ਅੰਕੜੇ ਜਾਣ ਬੁੱਝ ਪੇਚੀਦਾ ਅਤੇ ਬਰੀਕੀ ਢੰਗ ਨਾਲ਼ ਨਿੱਤ ਮੰਗੇ ਜਾ ਰਹੇ ਹਨ।ਸਕੂਲ ਦੀ ਨਿੱਕੀ ਨਿੱਕੀ ਜਾਣਕਾਰੀ ਆਨਲਾਈਨ ਕਰਨ ਲਈ ਅਧਿਆਪਕਾ ਤੇ ਲੋਹੜੇ ਦਾ ਦਬਾਅ ਬਣਾਇਆ ਜਾ ਰਿਹਾ ਹੈ। ਪੀ ਏ ਐੱਸ ਦੇ ਟੈਸਟ ਦੁਬਾਰਾ ਦੁਬਾਰਾ 100%ਭਾਗੀਦਾਰੀ ਅਤੇ ਨੰਬਰ ਪ੍ਰਾਪਤੀ ਨਾਲ਼ ਕਰਵਾਉਣ ਲਈ ਅਧਿਆਪਕਾਂ ਨੂੰ ਨਿੱਤ ਦਬਕਾਇਆ ਜਾ ਰਿਹਾ ਹੈ।ਜੋ ਕਿ ਗੈਰ ਵਿਗਿਆਨਕ ਅਤੇ ਅਮਲ ਤੋਂ ਕੋਹਾਂ ਦੂਰ ਹੈ। ਜਦਕਿ ਕਰਨ ਵਾਲੇ ਕੰਮ ਜਿਵੇਂ ਅਧਿਆਪਕਾਂ ਦੀ ਨਵੀਂ ਭਰਤੀ,ਸਮੇ ਸਿਰ ਕਿਤਾਬਾਂ ਵਰਦੀਆਂ ਦੀ ਪਹੁੰਚ ਯੋਗ ਵਜ਼ੀਫਿਆਂ ਦਾ ਸਮੇ ਤੇ ਭੁਗਤਾਨ ਆਧੁਨਿਕ ਸਹੂਲਤਾਂ ਨਾਲ ਲੈਸ ਸਕੂਲ ਅਤੇ ਖੇਡ ਮੈਦਾਨ ਬਣਾਉਣਾ ਆਦਿ ਹਨ।ਅੱਪਰ ਪ੍ਰਾਇਮਰੀ ਲਈ ਹਰ ਵਿਸ਼ੇ ਦਾ ਅਧਿਆਪਕ ਅਤੇ ਪ੍ਰਾਇਮਰੀ ਲਈ ਹਰ ਜਮਾਤ ਲਈ ਵੱਖਰਾ ਅਧਿਆਪਕ ਲਾਜ਼ਮੀ ਹੈ। ਹਰ ਸਕੂਲ ਲਈ ਕਲਰਕ,ਚੌਂਕੀਦਾਰ ਅਤੇ ਮਾਲੀ ਲੋੜੀਂਦਾ ਹੈ।ਪਰ ਇਹਨਾਂ ਲੋੜਾਂ ਵੱਲ ਕਿਸੇ ਮੰਤਰੀ ਜਾਂ ਸਕੱਤਰ ਦਾ ਭੋਰਾ ਧਿਆਨ ਨਹੀਂ ਹੈ। ਆਗੂਆਂ ਨੇ ਦੱਸਿਆ ਕਿ ਜਨਤਕ ਸਿੱਖਿਆ ਨੂੰ ਜਾਣ ਬੁੱਝ ਕੇ ਨਾਕਾਮ ਅਤੇ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਅਤੇ ਨਿੱਜੀਕਰਨ ਦੀਆਂ ਨੀਤੀਆਂ ਵਿਰੁੱਧ 18 ਨਵੰਬਰ ਨੂੰ ਡੀ ਟੀ ਐੱਫ ਮੋਹਾਲੀ ਵਿੱਚ ਆਵਾਜ਼ ਬੁਲੰਦ ਕਰੇਗੀ।ਓਹਨਾ ਸਮੂਹ ਸੁਹਿਰਦ,ਜਾਗਰੂਕ ਅਤੇ ਅਣਖ ਵਾਲੇ ਅਧਿਆਪਕਾਂ ਨੂੰ 18 ਨੂੰ ਮੋਹਾਲੀ ਇਕੱਤਰ ਹੋਣ ਦਾ ਸੱਦਾ ਵੀ ਦਿੱਤਾ।ਆਗੂਆਂ ਨੇ ਕਿਹਾ ਕਿ ਲੋਕਾਂ ਦੀ ਇੱਕਜੁੱਟਤਾ ਅਤੇ ਸੰਘਰਸ਼ ਹੀ ਜਨਤਕ ਸਿੱਖਿਆ ਨੂੰ ਬਚਾ ਸਕਦੇ ਹਨ।ਇਸ ਮੌਕੇ ਮੈਡਮ ਅਕਵਿੰਦਰ ਕੌਰ,ਸਨੇਹ ਲਤਾ ,ਹਰਜਿੰਦਰ ਨਿਆਣਾ ਆਦਿ ਅਧਿਆਪਕ ਆਗੂ ਵੀ ਹਾਜ਼ਰ ਸਨ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

कपूरथला में सर्व शक्ति सेना का गठन,दिनेश बांसल बने जिला अध्यक्ष -20 स्टेटो में युनिट काम कर रहे,राष्ट्रीय अध्यक्ष नीरज सेठी दिल्ली का पंजाब दौरा शीघ्र- दिनेश बांसल

0 0
Read Time:3 Minute, 34 Second

कपूरथला में सर्व शक्ति सेना का गठन,दिनेश बांसल बने जिला अध्यक्ष
-20 स्टेटो में युनिट काम कर रहे,राष्ट्रीय अध्यक्ष नीरज सेठी दिल्ली का पंजाब दौरा शीघ्र- दिनेश बांसल
फगवाड़ा (मोहित शर्मा ) राष्ट्रीय स्तर पर कार्यरत समाज सेवी संगठन सर्व शक्ति सेना का कपूरथला जिला में युनिट स्थापित कर दिया गया है। जिस संबंधी एक बैठक में बाबा गद्यिा शिव पार्क में संपन्न हुई जिसमें विचार विर्मश के बाद दिनेश बांसल के जिला अध्यक्ष नियुक्त किया गया। जिला अध्यक्ष ने सभी उपस्थितों तथा राष्ट्रीय अध्यक्ष नीरज सेठी का अपनी नियुक्ति के लिए अभार जताते कहा कि वो पूरी तनदेही के साथ टीम के साथ मिल कर काम करेंगे। उन्होंने टीम की घोषणा करते बताया कि सुनील जलोटा व लक्ष्मण सुमन के जिला वरिष्ठ उपाध्यक्ष, दीन बंधु पांडे को जिला यूथ अध्यक्ष, वलायती राम सहूका को सिटी अध्यक्ष, राज कुमार राजू, राकेश वर्मा,अमन काला को सिटी उपाध्यक्ष, संजीव गुप्ता शंटू को सिटी व्यापार सैल प्रभारी बनाया गया है। श्री बांसल ने बताया कि राजेश शर्मा, राजिंदर शर्मा, कुलदीप दानी, नरिंदर निंदी,गोपाल चोपड़ा बब्बू,अवतार पम्मा,चरणजीत चन्नी,राजिंदर करवल को सीनीयर सदस्य बनाया गया है जिनकी नियुक्ति आने वाले दिनों में राष्ट्रीय अध्यक्ष नीरज सेठी द्वारा राष्ट्रीय व प्रांतीय कार्यकारिणी में की जाएगी। अन्य नवनियुक्त पदाधिकारियों ने जिला अध्यक्ष दिनेश बांसल का धन्यावाद किया व कहा कि वे हाईकमान के दिशा निर्देशों पर संगठन में रहते हुए समाज भलाई कामों के पूरी तनदेही करेंगे। इस मौके दिनेश बांसल ने कहा कि संगठन के राष्ट्रीय अध्यक्ष नीरज सेठी दिल्ली शीघ्र पंजाब का दौरा करेंगे तथा पंजाब युनिट का गठन करेंगे। यह संगठन पहले ही 20 राज्यों में काम कर रहा है। पंजाब में इसको काम में तेजी लाई जाएगी। उन्होंने कहा संगठन सदैव समाज भलाई कार्यों के लिए प्रशासन को सहयोग देगा तथा प्रशासन से सहयोग की मांग करेगा। बंासल ने कहा समाज के किसी भी वर्ग का कोई भी व्यक्ति इसका सदस्य बन सकता है। उन्होंने कहा कि शीघ्र सदस्यता अभियान शुरु किया जाएगा। बैठक में जिम्मी करवल, विनय कौशल, अतुल शर्मा, विजय कुमार, मिथलेश यादव, गौरव कंडा,मनीष कुमार, सतिंदर,रोहित राजपूत,चंचल, दीपू,सूरज,बब्बू,अमित,सुमन आदि मौजूद थे।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %