ਇੱਕ ਔਰਤ ਸਮੇਤ ਤਿੰਨ ਟਰੈਵਲ ਏਜੰਟਾ ਖਿਲਾਫ ਪਰਚਾ ਦਰਜ਼ – ਐਸ ਆਈ ਦਿਨੇਸ ਕੁਮਾਰ 

0 0
Read Time:1 Minute, 8 Second

 

ਨੂਰਮਹਿਲ 7 ਸਤੰਬਰ ( ਨਰਿੰਦਰ ਭੰਡਾਲ – ਸ਼ਿਵਾਨੀ ਭੰਡਾਲ ) ਥਾਣਾ ਨੂਰਮਹਿਲ ਪੁਲਿਸ ਵਲੋਂ ਇੱਕ ਔਰਤ ਸਮੇਤ ਤਿੰਨ ਟਰੈਵਲ ਏਜੰਟਾਂ ਖਿਲਾਫ ਮੁਕੱਦਮਾ ਦਰਜ਼ ਕੀਤਾ ਹੈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਦਿਨੇਸ਼ ਕੁਮਾਰ ਨੇ ਦੱਸਿਆ ਹੈ ਕਿ ਇਹ ਮੁਕੱਦਮਾ ਗੁਲਸ਼ਨ ਕੁਮਾਰ ਵਾਸੀ ਮਿੱਠੜਾ ਥਾਣਾ ਨੂਰਮਹਿਲ ਜਿਲਾ ਜਲੰਧਰ ਦੀ ਸ਼ਿਕਾਇਤ ਉੱਪਰ ਦਰਜ਼ ਕੀਤਾ ਗਿਆ ਹੈ। ਉਸ ਨੇ ਆਪਣੀ ਸ਼ਿਕਾਇਤ ਵਿੱਚ ਪੁਲਿਸ ਦੱਸਿਆ ਕਿ ਸੁਦੇਸ਼ ਕੁਮਾਰੀ ਵਾਸੀ ਬੰਬਇਆਲਵੀ ਜ਼ਿਲ੍ਹਾ ਜਲੰਧਰ ਅਤੇ ਇਸ ਦੀ ਛੋਟੀ ਭੈਣ ਤੇ ਪਿਤਾ ਗੁਲਜਾਰੀ ਲਾਲ ਇਹ ਸਾਰੇ ਏਜੰਟੀ ਦਾ ਕੰਮ ਕਰਦੇ ਹਨ। ਮੈ ਇਨ੍ਹਾਂ ਨੂੰ 2 ਲੱਖ 71 ਹਜ਼ਾਰ ਰੁਪਏ ਵਿਦੇਸ਼ (ਸਪੇਨ) ਜਾਣ ਲਈ ਦਿੱਤੇ। ਜਿੰਨਾ ਨੇ ਨਾਂ ਤਾਂ ਮੇਰੇ ਪੈਸੇ ਵਾਪਸ ਕੀਤੇ ਤੇ ਨਾਂ ਹੀ ਮੈਨੂੰ ਵਿਦੇਸ਼ ਭੇਜਿਆਂ। ਪੁਲਿਸ ਨੇ ਤਿੰਨਾਂ ਖਿਲਾਫ 420,406 ਤਹਿਤ ਮੁਕੱਦਮਾ ਦਰਜ਼ ਕਰ ਲਿਆ ਹੈ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

ਪੰਜਾਬੀ ਸ਼ੋਟ ਮੂਵੀ ( ਚੁੰਨੀ ) ਦੀ ਸ਼ੂਟਿੰਗ ਦੀ ਹੋਈ ਸ਼ੁਰੂਆਤ

1 0
Read Time:51 Second

ਨਕੋਦਰ ( ਬਿਊਰੋ ) ਪੰਜਾਬ ਲਾਈਵ ਟੀਵੀ ਦੇ ਸਹਿਯੋਗ ਨਾਲ “ਜੀ ਸਟਾਰ ਪ੍ਰੋਡਕਸ਼ਨ” ਅਤੇ “ਖੁਸ਼ੀ ਫਿਲਮ” ਵੱਲੋਂ ਪੰਜਾਬੀ ਸ਼ੋਟ ਮੂਵੀ ( ਚੁੰਨੀ ) ਦੀ ਸ਼ੂਟਿੰਗ ਦੀ ਹੋਈ ਸ਼ੁਰੂਆਤ, ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਜੀਵਨ ਲਾਲ ਕੰਜਲਾ ਅਤੇ ਗੁਰਦੇਵ ਸਿੰਘ ਭਾਟੀਆ, ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਹਰਮੇਸ਼ ਕੌਲ ਅਤੇ ਗੁਰਪ੍ਰੀਤ ਸਿੰਘ ਉੱਪਲ, ਇਸ ਫਿਲਮ ਦਾ ਮਿਊਜ਼ਿਕ ਕਰ ਰਹੇ “ਗੌਰਵ ਆਰਟਸ” ਅਤੇ “ਖੁਸ਼ੀ ਕਿੰਗ ਮਿਊਜ਼ਿਕ” | ਜਲਦੀ ਹੀ ਇਸ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਹੋ ਜਾਵੇ ਗੀ | ਇਸ ਮੌਕੇ ਤੇ ਸੋਮਲ ਰਤਨ ,ਸਿੱਧੂ ਸਿੱਧਵਾਂ ਵਾਲਾ ,ਪੂਜਾ ,ਵਿਕਾਸ ਮੌਂਗੀਆਂ , ਸੰਦੀਪ ਗਾਲਿਬ, ਕੁਲਵਿੰਦਰ ਰਿਮਪੀ ,ਕੈਮਬੀ,ਸਾਜਨ ,ਆਦਿ ਹਾਜ਼ਰ ਸਨ |

Happy
Happy
0 %
Sad
Sad
0 %
Excited
Excited
100 %
Sleepy
Sleepy
0 %
Angry
Angry
0 %
Surprise
Surprise
0 %