ਨੂਰਮਹਿਲ ਵਿਖੇ ਭਾਜਪਾ ਮੰਡਲ ਵਲੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ 70ਵਾਂ ਜਨਮ ਦਿਨ ਮਨਾਇਆ ਗਿਆ

0 0
Read Time:54 Second

  ਨੂਰਮਹਿਲ ਵਿਖੇ ਭਾਜਪਾ ਮੰਡਲ ਵਲੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ 70ਵਾਂ ਜਨਮ ਦਿਨ ਮਨਾਇਆ ਗਿਆ

  ਨੂਰਮਹਿਲ 17 ਸਤੰਬਰ ( ਨਰਿੰਦਰ ਭੰਡਾਲ ) ਅੱਜ ਨੂਰਮਹਿਲ ਵਿਖੇ ਭਾਜਪਾ ਦੇ ਮੰਡਲ ਪ੍ਰਧਾਨ ਸੁਨੀਲ ਲਖਨਪਾਲ ਦੀ ਅਗਵਾਈ ਵਿੱਚ ਸ਼੍ਰੀ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਭਾਜਪਾ ਦਾ 70ਵਾਂ ਜਨਮ ਦਿਨ ਮਨਾਇਆ ਗਿਆ। ਜਨਮ ਦਿਨ ਤੇ ਜਲੰਧਰੀ ਗੇਟ ਅਤੇ ਸਿਵਲ ਹਸਪਤਾਲ ਨੂਰਮਹਿਲ ਵਿੱਚ ਮਰੀਜਾਂ ਨੂੰ ਫਲ – ਫਰੂਟ ਵੰਡੇ ਗਏ। ਇਸ ਮੌਕੇ ਸੁਨੀਲ ਲਖਨਪਾਲ ਮੰਡਲ ਪ੍ਰਧਾਨ , ਹਰੀ ਦੇਵ ਸੰਗਰ ਸੀਨੀਅਰ ਭਾਜਪਾ ਆਗੂ , ਵਿਨੋਦ ਜੱਸਲ ਭਾਜਪਾ ਸਾਬਕਾ ਕੌਂਸਲਰ ਨੂਰਮਹਿਲ , ਮੁਕੇਸ਼ ਭਾਰਦਵਾਜ , ਗਗਨ ਨਈਅਰ , ਕੁਲਵਿੰਦਰ ਸਿੰਘ ਅਤੇ ਦੇਵ ਰਾਜ ਸ਼ਾਮਲ ਹੋਏ।
  Happy
  Happy
  100 %
  Sad
  Sad
  0 %
  Excited
  Excited
  0 %
  Sleepy
  Sleepy
  0 %
  Angry
  Angry
  0 %
  Surprise
  Surprise
  0 %

  ਨਕੋਦਰ ਵਿਖੇ 19 ਨੂੰ ਬਸਪਾ ਦੀ ਵਿਸ਼ੇਸ਼ ਮੀਟਿੰਗ – ਸੁੰਮਨ 

  0 0
  Read Time:35 Second

  ਨਕੋਦਰ ਵਿਖੇ 19 ਨੂੰ ਬਸਪਾ ਦੀ ਵਿਸ਼ੇਸ਼ ਮੀਟਿੰਗ – ਸੁੰਮਨ

  ਨੂਰਮਹਿਲ 17 ਸਤੰਬਰ ( ਨਰਿੰਦਰ ਭੰਡਾਲ )  ਸ਼੍ਰੀ ਗੁਰੂ ਰਵਿਦਾਸ ਧਾਮ ਨੇੜੇ ਸਿਵਲ ਹਸਪਤਾਲ ਨਕੋਦਰ ਵਿਖੇ ਵਿਧਾਨ ਸਭਾ ਹਲਕਾ ਨਕੋਦਰ ਬਸਪਾ ਦੇ ਪ੍ਰਧਾਨ ਦੇਵ ਰਾਜ ਸੁੰਮਨ ਦੀ ਅਗਵਾਈ ਵਿੱਚ 19 ਸਟੰਬਰ ਦਿਨ ਸ਼ਨੀਵਾਰ ਸਵੇਰੇ 10.00 ਵਜੇ ਵਿਸ਼ੇਸ਼ ਮੀਟਿੰਗ ਬੁਲਾਈ ਗਈ। ਬਸਪਾ ਦੇ ਅਹੁਦੇਦਾਰਾਂ ਤੇ ਵਰਕਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਸਮੇਂ ਸਿਰ ਪਹੁੰਚਣ ਦੀ ਕਿਰਪਲਾ ਕਰਨੀ ਜੀ।
  Happy
  Happy
  0 %
  Sad
  Sad
  0 %
  Excited
  Excited
  0 %
  Sleepy
  Sleepy
  0 %
  Angry
  Angry
  0 %
  Surprise
  Surprise
  0 %

  ਥਾਣਾ ਨੂਰਮਹਿਲ ਪੁਲਿਸ ਵਲੋਂ ਪਿੰਡ ਕੋਟ ਬਾਦਲ ਖਾਂ ਛਿੰਝ ਕਮੇਟੀ ਦੇ ਮੈਂਬਰਾਂ ਸਮੇਤ 16 ਤੇ ਮੁਕੱਦਮਾ ਦਰਜ਼ – ਥਾਣਾ ਮੁੱਖੀ ਵਿਰਕ 

  3 2
  Read Time:2 Minute, 43 Second

  ਨੂਰਮਹਿਲ 16 ਸਤੰਬਰ ( ਨਰਿੰਦਰ ਭੰਡਾਲ ) ਥਾਣਾ ਨੂਰਮਹਿਲ ਪੁਲਿਸ ਵਲੋਂ ਛਿੰਝ ਕਮੇਟੀ ਕੋਟ ਬਾਦਲ ਖਾਂ ਦੇ ਖਿਲਾਫ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਕਾਨੂੰਨ ਦੀ ਉਲੰਘਣਾ ਕਰਨ ਤੇ 8 ਵਿਅਕਤੀਆਂ ਤੇ 7/8 ਨਾਮਲੂਮ ਵਿਅਕਤੀਆਂ16 ਖਿਲਾਫ ਮੁਕੱਦਮਾ ਦਰਜ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

  ਥਾਣਾ ਮੁੱਖੀ ਸਕਿੰਦਰ ਸਿੰਘ ਵਿਰਕ ਨੇ ਦੱਸਿਆ ਹੈ ਕਿ ਨਾਕਾ ਬੰਦੀ ਤੇ ਚੈਕਿੰਗ ਭੈੜੇ ਪੁਰਸ਼ਾਂ ਪਿੰਡ ਕੋਟ ਬਾਦਲ ਖਾਂ ਤੇ ਸ਼ੰਮਸ਼ਾਬਾਦ ਰੋਡ ਟੀ ਪਵਾਇਟ ਪਰ ਮੰਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਗੁਰਮੀਤ ਸਿੰਘ ਉਰਫ ਬਗਿਆੜ ਉਰਫ ਬਿੱਲਾ ਪੁੱਤਰ ਜੋਗਿੰਦਰ ਸਿੰਘ ਆਪਣੀ ਅਗਵਾਈ ਹੇਠ ਅਮਰੀਕ ਸਿੰਘ ਪੁੱਤਰ ਰਾਮ ਮੂਰਤੀ , ਰਜਿੰਦਰ ਕੁਮਾਰ ਪੁੱਤਰ ਲਾਲ ਚੰਦ , ਸੁਭਾਸ਼ ਰਾਏ ਪੁੱਤਰ ਗੁਰਦਾਸ ਰਾਮ , ਸਰਬਣ ਦਾਸ , ਜੋਗਾ ਸਿੰਘ ਪੁੱਤਰ ਚਰਨ ਸਿੰਘ ਅਤੇ ਸੋਨੂੰ ਟੁੱਟ ਪੁੱਤਰ ਮਹਿੰਦਰ ਸਿੰਘ ਸਾਰੇ ਵਾਸੀਆਂਨ ਕੋਟ ਬਾਦਲ ਖਾਂ ਥਾਣਾ ਨੂਰਮਹਿਲ ਜ਼ਿਲ੍ਹਾ ਜਲੰਧਰ ਨੂੰ ਨਾਲ ਲੈ ਕੇ ਬਾਬਾ ਪੀਰ ਮਹੁੰਮਦ ਸ਼ਾਹ ਜਨਤਾ ਨਗਰ ਰੋਡ ਪਰ ਸੋਨੂੰ ਟੁੱਟ ਉਕਤ ਦੇ ਖੇਤ ਵਿੱਚ ਛਿੰਝ ਮੇਲਾ ( ਕੁਸ਼ਤੀਆਂ ) ਕਰਵਾ ਰਿਹਾ ਅਤੇ ਉਸ ਨੇ 50/60 ਬੰਦਿਆਂ ਦਾ ਇਕੱਠ ਕੀਤਾ ਹੋਇਆ ਅਤੇ ਉਸ ਨੇ ਆਪਣੀ ਮਾਸੀ ਦੇ ਲੜਕੇ ਤੇਜਿੰਦਰ ਸਿੰਘ ਵਾਸੀ ਸ਼ਾਹਕੋਟ ਨੂੰ ਵੀ ਬੁਲਾ ਕੇ ਉਸ ਨਾਲ 7/8 ਨਾਮਲੂਮ ਨੌਜਵਾਨ ਵੀ ਸੱਦੇ ਹੋਏ ਸਨ। ਜੋ ਛਿੰਝ ਮੇਲਾ ( ਕੁਸ਼ਤੀਆਂ ) ਬਿਨਾਂ ਕਿਸੇ ਪਰਮਿਸ਼ਨ ਦੇ ਕਰਵਾ ਕੇ ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਫੈਲਾਉਣ ਨੂੰ ਪੂਰਨ ਸੱਦਾ ਦੇ ਰਿਹਾ ਹੈ ਤੇ ਮਾਨਯੋਗ ਜ਼ਿਲਾ ਮੈਜਿਸਟੇਰਟ ਸਾਹਿਬ ਜਲੰਧਰ ਜੀ ਦੇ ਕੋਰੋਨਾ ਵਾਇਰਸ ਨਾਮਕ ਮਹਾਂਮਾਰੀ ਨੂੰ ਫੈਲਣ ਤੇ ਰੋਕਣ ਸਬੰਧੀ ਜਾਰੀ ਹੋਏ ਹੁਕਮਾਂ ਦੀ ਸ਼ਰੇਆਮ ਉਲੰਘਣਾ ਕਰ ਰਿਹਾ ਹੈ। ਜੋ ਉਕਤ ਗੁਰਮੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਰਲ ਕੇ ਬਿਨਾਂ ਕਿਸੇ ਸੀਨੀਅਰ ਅਫਸਰ ਦੀ ਮੰਨਜੂਰੀ ਲੈ ਬਗੈਰ ਛਿੰਝ ਮੇਲਾ ( ਕੁਸ਼ਤੀਆਂ ) ਕਰਵਾ ਕੇ ਭਿਆਨਕ ਕੋਰੋਨਾ ਬਿਮਾਰੀ ਨੂੰ ਫੈਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਡੀ.ਸੀ.ਸਾਹਿਬ ਜਲੰਧਰ ਦੇ ਹੁਕਮਾਂ ਦੀ ਉਲੰਘਣਾ ਅਨੁਸ਼ਾਰ ਥਾਣਾ ਨੂਰਮਹਿਲ ਪੁਲਿਸ ਨੇ ਮੁਕੱਦਮਾ 148 ਨੰਬਰ ਧਾਰਾ 188 ਆਈਪੀਸੀ , 51- ਬੀ ਦੇ ਤਹਿਤ 16 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ਼ ਕਰ ਲਿਆ ਹੈ।
  Happy
  Happy
  0 %
  Sad
  Sad
  0 %
  Excited
  Excited
  0 %
  Sleepy
  Sleepy
  0 %
  Angry
  Angry
  0 %
  Surprise
  Surprise
  0 %

  ਸਾਂਝ ਕੇਂਦਰ ਨੂਰਮਹਿਲ ਦੀ ਨਵੀਂ ਕਮੇਟੀ ਦੀ ਚੋਣ         ” ਥਾਣਾ ਮੁੱਖੀ ਵਿਰਕ ਵਲੋਂ ਛਾਂਦਾਰ ਦਰੱਖਤ ਵੀ ਲਗਾਏ ” 

  0 0
  Read Time:1 Minute, 44 Second
  ਸਾਂਝ ਕੇਂਦਰ ਨੂਰਮਹਿਲ ਦੀ ਨਵੀਂ ਕਮੇਟੀ ਦੀ ਚੋਣ
         ” ਥਾਣਾ ਮੁੱਖੀ ਵਿਰਕ ਵਲੋਂ ਛਾਂਦਾਰ ਦਰੱਖਤ ਵੀ ਲਗਾਏ ”
  ਨੂਰਮਹਿਲ 15 ਸਤੰਬਰ ( ਨਰਿੰਦਰ ਭੰਡਾਲ – ਡਾਇਨਾਂ ਭੰਡਾਲ ) ਅੱਜ ਥਾਣਾ ਦੇ ਸਾਂਝ ਕੇਂਦਰ ਨੂਰਮਹਿਲ ਵਿਖੇ ਸਿਕੰਦਰ ਸਿੰਘ ਵਿਰਕ ਥਾਣਾ ਮੁੱਖੀ ਚੇਅਰਮੈਨ ਨੂਰਮਹਿਲ ਅਤੇ ਸਬ ਸਵੀਜਨ ਸਾਂਝ ਕੇਂਦਰ ਇੰਚਾਰਜ਼ ਨਕੋਦਰ ਗੁਰਦੇਵ ਸਿੰਘ ਦੀ ਹਾਜ਼ਰੀ ਵਿੱਚ ਨਵੀਂ ਸਾਂਝ ਕਮੇਟੀ ਦੀ ਚੋਣ ਕੀਤੀ ਗਈ ਅਤੇ ਪੁਰਾਣੀ ਕਮੇਟੀ ਭੰਗ ਕੀਤੀ ਗਈ ਨਵੀਂ ਕਮੇਟੀ ਵਿੱਚ ਗੁਰਨਾਮ ਦਾਸ ਏ.ਐਸ.ਆਈ ਇੰਚਾਰਜ਼ ਕੰਮ ਕਨਵੀਨਰ ਅਤੇ ਅਫੀਸ਼ੀਅਲ ਮੈਂਬਰ ਸ਼੍ਰੀ ਰਮੇਸ਼ ਪਾਲ ਐਸ.ਐਮ.ਓ ਨੂਰਮਹਿਲ, ਸ਼੍ਰੀ ਪਰਗਟ ਸਿੰਘ ਨਾਇਬ ਤਹਿਸੀਲਦਾਰ, ਸ਼੍ਰੀਮਤੀ ਰੀਨਾ ਪ੍ਰਿਸੀਪਲ ਸੀਨੀਅਰ ਸਕੈਂਡਰੀ ਸਕੂਲ ਨੂਰਮਹਿਲ ਨੂੰ ਚੁਣਿਆ ਗਿਆ ਅਤੇ ਸਤਵਿੰਦਰ ਸਿੰਘ ਸਾਂਝ ਸਕੱਤਰ , ਗੁਰਦੇਵ ਸਿੰਘ , ਮਨਜੀਤ ਸਿੰਘ , ਸੁੱਖਾ ਰਾਮ , ਦਿਲਬਾਗ ਸਿੰਘ , ਰਵਿੰਦਰ ਕੁਮਾਰ , ਸਰਬਜੀਤ ਬੁੰਡਾਲਾ, ਜਸਵਿੰਦਰ ਕੌਰ , ਬਬੀਤਾ ਕਲੇਰ ਸਾਂਝ ਕੇਂਦਰ ਦੇ ਮੈਂਬਰ ਵਜੋਂ ਚੋਣ ਕੀਤੀ ਗਈ। ਇਸ ਮੌਕੇ ਨਵੇਂ ਚੁਣੇ ਕਮੇਟੀ ਮੈਂਬਰ ਵਲੋਂ ਫਲਦਾਰ ਤੇ ਛਾਂਦਾਰ ਦਰੱਖਤ ਵੀ ਲਗਾਏ ਗਏ। ਇਸ ਮੌਕੇ ਏ.ਐਸ.ਆਈ ਹੰਸ ਰਾਜ , ਅਵਤਾਰ ਸਿੰਘ ਹੌਲਦਾਰ , ਸੁਖਚੈਨ ਸਿੰਘ ਹੌਲਦਾਰ , ਲੇਡੀ ਕਾਂਸਟੇਬਲ ਰਿੰਪੀ ਆਦਿ ਹਾਜ਼ਰ ਸਨ। ਨਵੇਂ ਚੁਣੇ ਸਾਂਝ ਮੈਂਬਰ ਸਹਿਬਾਨ ਦਾ ਸਾਂਝ ਕੇਂਦਰ ਦੇ ਗੁਰਨਾਮ ਦਾਸ ਇੰਚਾਰਜ਼ ਨੂਰਮਹਿਲ ਵੱਲੋ ਧੰਨਵਾਦ ਕੀਤਾ ਗਿਆ।
  Happy
  Happy
  0 %
  Sad
  Sad
  0 %
  Excited
  Excited
  0 %
  Sleepy
  Sleepy
  0 %
  Angry
  Angry
  0 %
  Surprise
  Surprise
  0 %

  ਸ.ਜਗਬੀਰ ਸਿੰਘ ਬਰਾੜ ਨੇ ਸਮਾਰਟ ਕਾਰਡ ਵੰਡੇ

  0 0
  Read Time:1 Minute, 30 Second
  ਨੂਰਮਹਿਲ 12 ਸਤੰਬਰ ( ਨਰਿੰਦਰ ਭੰਡਾਲ ) ਨੂਰਮਹਿਲ ਦੇ ਮਾਰਕਿਟ ਦਫਤਰ ਵਿੱਚ ਬਲਾਕ ਨੂਰਮਹਿਲ ਦੇ ਪਿੰਡਾਂ ਦੇ ਲੋਕਾਂ ਨੂੰ ਸਮਾਰਟ ਕਾਰਡ ਵੰਡੇ ਗਏ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਸਮਾਰਟ ਕਾਰਡ ਵੰਡਣ ਦੀ ਅੱਜ ਸ਼ੁਰੂਆਤ ਕੀਤੀ ਗਈ ਤੇ ਬਾਕੀ ਵਿਅਕਤੀਆਂ ਦੇ ਕਾਰਡ ਘਰ – ਘਰ ਪਹੁੰਚਾ ਦਿੱਤੇ ਜਾਣਗੇ।
  ਇਸ ਮੌਕੇ ਮਨਜਿੰਦਰ ਸਿੰਘ ਫੂਡ ਸਪਲਾਈ ਇੰਸਪੈਕਟਰ ਨੂਰਮਹਿਲ , ਚਰਨ ਸਿੰਘ ਰਾਜੋਵਾਲ ਚੇਅਰਮੈਨ ਮਾਰਕਿਟ  ਕਮੇਟੀ ਨੂਰਮਹਿਲ , ਗੁਰਦੀਪ ਸਿੰਘ ਥੰਮਣਵਾਲ ਚੇਅਰਮੈਨ ਮਾਰਕੀਟ ਕਮੇਟੀ ਬਿਲਗਾ , ਬਲਜੀਤ ਸਿੰਘ ਜੌਹਲ ਪ੍ਰਧਾਨ ਬਲਾਕ ਨੂਰਮਹਿਲ , ਅਮਨਦੀਪ ਸਿੰਘ ਫਰਵਾਲਾ ਜ਼ਿਲ੍ਹਾ ਪਰਿਸ਼ਦ ਮੈਂਬਰ , ਰਾਕੇਸ਼ ਕਲੇਰ ਸਾਬਕਾ ਕੌਂਸਲਰ , ਸੁਰਜੀਤ ਸਿੰਘ ਜੌਹਲ ਜੰਡਿਆਲਾ , ਡਾਕਟਰ ਸੁਰਜੀਤ ਸਿੰਘ ਜੀਤਾ , ਬੂਟਾ ਰਾਮ , ਅਮਨਦੀਪ ਸਿੰਘ , ਜੰਗ ਬਹਾਦਰ ਕੋਹਲੀ ਸਾਬਕਾ ਕੌਂਸਲਰ , ਬਲਵੀਰ ਚੰਦ ਮੱਟੂ , ਅਵਤਾਰ ਸਿੰਘ ਸ਼ਮਸਾਬਾਦ ਤੋਂ ਇਲਾਵਾਂ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
  ਕੈਪਸ਼ਨ – ਸਮਾਰਟ ਕਾਰਡ ਵੰਡਣ ਦੀ ਸ਼ੁਰੂਆਤ ਕਰਦੇ ਹੋਏ ਹਲਕਾ ਇੰਚਾਰਜ ਸ.ਜਗਬੀਰ ਸਿੰਘ ਬਰਾੜ – ਫੋਟੋ ਤੇ ਵੇਰਵਾ – ਭੰਡਾਲ ਨੂਰਮਹਿਲ
  Happy
  Happy
  0 %
  Sad
  Sad
  0 %
  Excited
  Excited
  0 %
  Sleepy
  Sleepy
  0 %
  Angry
  Angry
  0 %
  Surprise
  Surprise
  0 %

  10 ਬੋਤਲਾਂ ਨਜਾਇੰਜ ਸ਼ਰਾਬ ਸਮੇਤ ਇੱਕ ਕਾਬੂ – ਥਾਣਾ ਮੁੱਖੀ ਵਿਰਕ

  1 0
  Read Time:46 Second
  ਨੂਰਮਹਿਲ 11 ਸਤਬਰ ( ਨਰਿੰਦਰ ਭੰਡਾਲ  ) ਨੂਰਮਹਿਲ ਪੁਲਿਸ ਨੇ ਇੱਕ ਵਿਅਕਤੀ ਨੂੰ ਨਜਾਇੰਜ ਸ਼ਰਾਬ ਸਮੇਤ ਕਾਬੂ ਕੀਤਾ ਹੈ। ਥਾਣਾ ਮੁੱਖੀ ਸਕਿੰਦਰ ਸਿੰਘ ਵਿਰਕ ਨੇ ਦੱਸਿਆ ਹੈ ਕਿ ਜਾਂਚ ਅਧਿਕਾਰੀ ਵਰਿੰਦਰ ਮੋਹਨ ਨੇ ਪੁਲਿਸ ਪਾਰਟੀ ਨਾਲ ਪਿੰਡ ਪਾਸਲਾ ਦੀ ਨਹਿਰ ਕੋਲ ਪੈਦਲ ਆ ਰਹੇ ਇੱਕ ਵਿਅਕਤੀ ਨੂੰ ਸ਼ੱਕ ਪੈਣ ਤੇ ਰੋਕਿਆ ਤਾਂ ਉਸ ਵਲੋਂ ਚੁੱਕੇ ਹੋਏ ਇੱਕ ਬੋਰੇ ਵਿੱਚੋ 10 ਬੋਤਲਾਂ ਨਜਾਇੰਜ ਸ਼ਰਾਬ ( ਰੂੜੀ ਮਾਰਕਾ ) ਬਰਾਮਦ ਕੀਤੀ। ਦੋਸ਼ੀ ਦੀ ਪਹਿਚਾਣ ਚਮਨ ਲਾਲ ਵਾਸੀ ਪਾਸਲਾ ਵਜੋਂ ਹੋਈ ਹੈ। ਇਸ ਵਿਰੁੱਧ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ।
  Happy
  Happy
  100 %
  Sad
  Sad
  0 %
  Excited
  Excited
  0 %
  Sleepy
  Sleepy
  0 %
  Angry
  Angry
  0 %
  Surprise
  Surprise
  0 %

  ਸਿਕੰਦਰ ਸਿੰਘ ਵਿਰਕ ਨੇ ਥਾਣਾ ਮੁੱਖੀ ਦਾ ਚਾਰਜ ਸੰਭਾਲਿਆ 

  0 0
  Read Time:39 Second
  ਨੂਰਮਹਿਲ 11 ਸਤੰਬਰ ( ਨਰਿੰਦਰ ਭੰਡਾਲ ) ਜਿਲਾ ਜਲੰਧਰ ਦਿਹਾਤੀ ਦੇ ਐਸ.ਐਸ.ਪੀ ਸਤਿੰਦਰ ਕੁਮਾਰ ਦੇ ਹੁਕਮਾਂ ਤੇ ਨੂਰਮਹਿਲ ਵਿੱਚ ਸਿਕੰਦਰ ਸਿੰਘ ਵਿਰਕ ਨੂੰ ਥਾਣਾ ਵਜੋਂ ਨਿਯੁੱਕਤ ਕੀਤਾ ਹੈ। ਪਹਿਲਾਂ ਇਸ ਥਾਣੇ ਵਿੱਚ ਹਰਦੀਪ ਸਿੰਘ ਮਾਨ ਡਿਊਟੀ ਕਰ ਰਹੇ ਸਨ।  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸ਼ਹਿਰ ਵਾਸੀਆਂ ਤੇ ਇਲਾਕਾ ਵਾਸੀਆਂ ਤੋਂ ਸਹਿਯੋਗ ਦੀ ਅਪੀਲ ਕੀਤੀ ਤੇ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿਵਾਇਆ।
  ਕੈਪਸ਼ਨ – ਸਿਕੰਦਰ ਸਿੰਘ ਵਿਰਕ
  Happy
  Happy
  0 %
  Sad
  Sad
  0 %
  Excited
  Excited
  0 %
  Sleepy
  Sleepy
  0 %
  Angry
  Angry
  0 %
  Surprise
  Surprise
  0 %

  ਨਗਰ ਕੌਂਸਲ ਨੂਰਮਹਿਲ ਖਿਲਾਫ਼ ਲੱਗੇ ਨਾਅਰੇ, 16 ਨੂੰ ਹੋਵੇਗਾ ਪੁਤਲਾ ਫੂਕ ਪ੍ਰਦਰਸ਼ਨ – ਅਸ਼ੋਕ ਸੰਧੂ ਨੰਬਰਦਾਰ

  0 0
  Read Time:4 Minute, 18 Second

   

  ਨਗਰ ਕੌਂਸਲ ਨੂਰਮਹਿਲ ਖਿਲਾਫ਼ ਲੱਗੇ ਨਾਅਰੇ, 16 ਨੂੰ ਹੋਵੇਗਾ ਪੁਤਲਾ ਫੂਕ ਪ੍ਰਦਰਸ਼ਨ – ਅਸ਼ੋਕ ਸੰਧੂ ਨੰਬਰਦਾ

  ਨੂਰਮਹਿਲ 11 ਸਤੰਬਰ ( ਨਰਿੰਦਰ ਭੰਡਾਲ ) ਨਗਰ ਕੌਂਸਲ ਨੂਰਮਹਿਲ ਦੀ ਅਣਗਹਿਲੀ ਦੇ ਚਲਦਿਆਂ ਬੀਤੇ ਇੱਕ ਮਹੀਨੇ ਤੋਂ ਨੂਰਮਹਿਲ ਦੀ ਇੱਕ ਪ੍ਰਮੁੱਖ ਸੜਕ ਜੋ ਫਿਲੌਰ ਰੋਡ ਤੋਂ ਜਲੰਧਰ ਰੋਡ ਨੂੰ ਜੋੜਦੀ ਹੈ, ਸੜਕ ਵਿਚਕਾਰ ਇੱਕ ਵੱਡਾ ਟੋਇਆ ਪੈ ਚੁੱਕਾ ਹੈ ਅਤੇ ਇਸ ਸੜਕ ਨੇ ਛੱਪੜ ਦਾ ਰੂਪ ਧਾਰਣ ਕੀਤਾ ਹੋਇਆ ਹੈ। ਜਿਸ ਕਾਰਣ ਰੋਜ਼ਾਨਾ ਹੀ ਹਾਦਸੇ ਹੁੰਦੇ ਹਨ। 8 ਤਰੀਕ ਦਿਨ ਮੰਗਲਵਾਰ ਨੂੰ ਇਸ ਸੜਕ ਉੱਪਰ ਜ਼ਬਰਦਸਤ ਹਾਦਸਾ ਹੋਇਆ ਜਿਸ ਵਿੱਚ 23/24 ਸਾਲ ਦਾ ਨੌਜਵਾਨ ਜ਼ਬਰਦਸਤ ਜ਼ਖਮੀ ਹੋ ਗਿਆ ਅਤੇ ਉਸਦਾ ਮੋਟਰਸਾਈਕਲ ਵੀ ਬੇਕਾਰ ਹੋ ਗਿਆ। ਇਹ ਹਾਦਸਾ ਇੱਕ ਧਾਰਮਿਕ ਅਸਥਾਨ ਸ਼ਾਹ ਫ਼ਤਹਿ ਅਲੀ / ਗੁਰਦੁਆਰਾ ਸ਼੍ਰੀ ਸਤਵੀਂ ਪਾਤਸ਼ਾਹੀ ਦੇ ਬਾਹਰ ਹੋਇਆ ਜਿੱਥੇ ਇਹ ਸੜਕ ਨਗਰ ਕੌਂਸਲ ਦੀ ਲਾਪਰਵਾਹੀ ਦੇ ਕਾਰਣ ਨਿੱਤ ਰਾਹਗੀਰਾਂ ਦਾ ਖੂਨ ਚੂਸਦੀ ਹੈ। ਇਸ ਹਾਦਸੇ ਤੋਂ ਦੁੱਖੀ ਹੁੰਦਿਆਂ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਸਖ਼ਤ ਨੋਟਿਸ ਲਿਆ ਅਤੇ ਡੀ.ਸੀ. ਜਲੰਧਰ ਪਾਸ ਸੜਕ ਨੂੰ ਤੁਰੰਤ ਪ੍ਰਭਾਵ ਨਾਲ ਠੀਕ ਕਰਵਾਉਣ ਦੀ ਗੁਹਾਰ ਲਗਾਈ ਅਤੇ ਉਸ ਲਿਖਤੀ ਪੱਤਰ ਦੀ ਕਾਪੀ  ਕਾਰਜਸਾਧਕ ਅਫ਼ਸਰ ਨੂਰਮਹਿਲ ਅਤੇ ਪ੍ਰਸ਼ਾਸ਼ਕ ਐਸ.ਡੀ.ਐਮ ਫਿਲੌਰ ਨੂੰ ਵੀ ਭੇਜੀ, ਪਰ ਨਗਰ ਕੌਂਸਲ ਦੀ ਢਿੱਲੀ-ਮਿੱਠੀ ਚਾਲ ਨੂੰ ਦੇਖਦਿਆਂ ਅਤੇ ਲੋਕਾਂ ਦੀ ਜਾਨ-ਮਾਲ ਨੂੰ ਧਿਆਨ ਹਿੱਤ ਰੱਖਦਿਆਂ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨੇ ਲੋਕ ਸ਼ਕਤੀ ਦੀ ਹਾਜ਼ਰੀ ਵਿੱਚ ਨਗਰ ਕੌਂਸਲ ਨੂਰਮਹਿਲ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਐਲਾਨ ਕੀਤਾ ਕਿ ਜੇਕਰ 16 ਤਰੀਕ ਯਾਨੀ ਬੁੱਧਵਾਰ ਤੱਕ ਜੇਕਰ ਸੜਕ ਨੂੰ ਸੁਚੱਜੇ ਢੰਗ ਨਾਲ ਠੀਕ ਨਾ ਕੀਤਾ ਤਾਂ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਦਾ ਇਸੇ ਖੂਨੀ ਸੜਕ ਉੱਪਰ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਜਾਵੇਗਾ। ਉਪਰੰਤ ਨਗਰ ਕੌਂਸਲ ਦੇ ਦਫ਼ਤਰ ਵੀ ਪ੍ਰਦਰਸ਼ਨ ਕੀਤਾ ਜਾਵੇਗਾ। ਗੌਰਤਲਬ ਹੈ ਕਿ ਨੂਰਮਹਿਲ ਵਿੱਚ ਜਲੰਧਰੀ ਗੇਟ ਵਾਲੀ ਸੜਕ ਦਾ ਹਾਲ ਵੀ ਬਦ ਤੋਂ ਬਦਤਰ ਹੈ ਜੋ ਦੋ ਸਾਲ ਤੋਂ ਲੋਕਾਂ ਨੂੰ ਤਸੀਹੇ ਦੇ ਰਹੀ ਹੈ। ਨੂਰਮਹਿਲ ਦੇ ਮੁਹੱਲਾ ਕਿਲ੍ਹਾ ਵਿਖੇ ਬੀਤੇ 20 ਦਿਨਾਂ ਤੋਂ ਵੱਧ ਨਾਲੀਆਂ ਪੁੱਟ ਕੇ ਸੁੱਟੀਆਂ ਹੋਈਆਂ ਹਨ ਅਤੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ-ਵੜਨਾ ਵੀ ਮੁਸ਼ਕਿਲ ਹੋਇਆ ਪਿਆ ਹੈ, ਲੋਕਾਂ ਦੇ ਘਰਾਂ ਦਾ ਅਤੇ ਮੀਂਹ ਦਾ ਸਾਰਾ ਪਾਣੀ ਨਾਲੀਆਂ ਪੁੱਟੀਆਂ ਹੋਣ ਕਾਰਣ ਨੀਹਾਂ ਵਿੱਚ ਸਮਾ ਰਿਹਾ ਹੈ। ਇਹ ਤਮਾਸ਼ਾ ਈ.ਓ ਨੂਰਮਹਿਲ, ਨਗਰ ਕੌਂਸਲ ਅਧਿਕਾਰੀ ਅਤੇ ਠੇਕੇਦਾਰ ਮਿਲ ਜੁਲ ਕੇ ਦੇਖ ਰਹੇ ਹਨ ਜਿਸਦੀ ਨੰਬਰਦਾਰ ਅਸ਼ੋਕ ਸੰਧੂ ਨੇ ਡੱਟਕੇ ਨਿਖੇਧੀ ਕੀਤੀ।
  ਲੋਕਾਂ ਨੇ ਦੱਸਿਆ ਕਿ ਲੋਕਲ ਪ੍ਰਸ਼ਾਸਨ ਨੂੰ ਲੋਕਾਂ ਦੀ ਜਾਨ-ਮਾਲ ਦੀ ਕੋਈ ਪ੍ਰਵਾਹ ਨਹੀਂ ਜਿਸ ਕਾਰਣ ਜ਼ੋਰਦਾਰ ਪ੍ਰਦਰਸ਼ਨ ਕਰਨਾ ਅਤਿ ਜਰੂਰੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ, ਸਾਹਿਲ ਮੈਹਨ, ਰਵੀ ਥਾਪਰ, ਸ਼ਰਨਜੀਤ ਸਿੰਘ ਬਿੱਲਾ, ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ, ਗੈਰੀ, ਓਮ ਪ੍ਰਕਾਸ਼, ਲਾਡੀ ਸਿੱਪੀ, ਓਮ ਪ੍ਰਕਾਸ਼ ਜੰਡੂ ਅਤੇ ਹੋਰ ਉਸਾਰੂ ਸੋਚ ਵਾਲੇ ਨੌਜਵਾਨਾਂ ਨੇ ਨਗਰ ਕੌਂਸਲ ਨੂੰ ਜਲਦੀ ਸੁਚੱਜੇ ਤਰੀਕੇ ਨਾਲ ਸੜਕ ਬਣਾਉਣ ਲਈ ਆਪਣਾ ਰੋਸ ਜ਼ਾਹਿਰ ਕੀਤਾ। ਵਰਨਣਯੋਗ ਹੈ ਕਿ ਰੋਸ ਪ੍ਰਦਰਸ਼ਨ ਕਰਨ ਵਾਲੇ ਇਹ ਉਹ ਲੋਕ ਸਨ ਜੋ ਵੀਰਵਾਰ ਵਾਲੇ ਦਿਨ ਮੀਆਂ ਸ਼ਾਹ ਫ਼ਤਹਿ ਅਲੀ ਅਤੇ ਗੁਰਦੁਆਰਾ 7ਵੀਂ ਪਾਤਸ਼ਾਹੀ ਦੇ ਦਰਬਾਰ ਨਤਮਸਤਕ ਹੋਣ ਆਏ ਸਨ ਪਰ ਸੜਕ ਦੁਰਘਟਨਾ ਵਿੱਚ ਜ਼ਖਮੀ ਹੋਏ ਨੌਜਵਾਨ ਦੇ ਦਰਦ ਦੇ ਮੱਦੇਨਜ਼ਰ ਨਗਰ ਕੌਂਸਲ ਨੂੰ ਜਗਾਉਣ ਦੀ ਖਾਤਰ ਨਗਰ ਕੌਂਸਲ ਖਿਲਾਫ਼ ਆਪਣੀ ਭੜਾਸ ਵੀ ਕੱਢ ਗਏ। ਇੱਕ ਪੰਥ ਦੋ ਕਾਜ ਵੀ ਕਰ ਗਏ।

  Happy
  Happy
  0 %
  Sad
  Sad
  0 %
  Excited
  Excited
  0 %
  Sleepy
  Sleepy
  0 %
  Angry
  Angry
  0 %
  Surprise
  Surprise
  0 %

  13 ਸਤੰਬਰ ਨੂੰ, ਐਸਐਫਜੇ ਦੇ ਗੁਰਪਤਵੰਤ ਸਿੰਘ ਪੰਨੂੰ ਨੇ ਪੰਜਾਬ ਵਿਚ ਰੇਲ ਗੱਡੀਆਂ ਨੂੰ ਰੋਕਣ ਦਾ ਐਲਾਨ ਕੀਤਾ ਹੈ। ”ਉਨ੍ਹਾਂ ਦੀ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸਖ਼ਤ ਵਿਰੋਧ ਕਰਨਗੇ: ਕਾਲਾ ਬਾਬਾ

  0 0
  Read Time:2 Minute, 5 Second

  ਜਲੰਧਰ: ਅੱਜ ਸ਼ਿਵ ਸੈਨਾ ਬਾਲ ਠਾਕਰੇ ਦੀ ਇਕ ਵਿਸ਼ੇਸ਼ ਬੈਠਕ ਪੰਜਾਬ ਦੇ ਉਪ ਪ੍ਰਧਾਨ ਕਾਲਾ ਬਾਬਾ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਉਪ ਪ੍ਰਧਾਨ ਕਾਲਾ ਬਾਬਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਸਿੱਖ ਫਾਰ ਜਸਟਿਸ ਦੀਆਂ ਯੋਜਨਾਵਾਂ, ਸ਼ਿਵ ਸੈਨਾ ਬਾਲ ਠਾਕਰੇ ਕਦੇ ਪੂਰੀ ਨਹੀਂ ਹੋਣ ਦੇਣ ਗੇ । ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਖਾਲਿਸਤਾਨ ਦੇ ਝੰਡੇ ਲਗਾਏ ਜਾ ਰਹੇ ਹਨ। ਪੰਜਾਬ ਸਰਕਾਰ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਅਜਿਹੇ ਸ਼ਰਾਰਤੀ ਲੋਕਾਂ ਨੂੰ ਜਲਦ ਤੋਂ ਜਲਦ ਫੜਿਆ ਜਾਣਾ ਚਾਹੀਦਾ ਹੈ ਤਾਂ ਜੋ ਪੰਜਾਬ ਦਾ ਵਾਤਾਵਰਣ ਖਰਾਬ ਨਾਂ ਹੋ ਸਕੇ। ਪੰਜਾਬ ਵਿਚ ਕਾਨੂੰਨ ਵਿਵਸਥਾ ਦਿਨੋ-ਦਿਨ ਵਿਗੜ ਰਹੀ ਹੈ, ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਅਚਾਨਕ ਦੋ ਲੋਕ ਖਾਲਿਸਤਾਨ ਦੇ ਝੰਡੇ ਲਗਾਕੇ ਕੇ ਫਰਾਰ ਹੋ ਗਏ ਅਤੇ ਸਾਡਾ ਪ੍ਰਸ਼ਾਸਨ ਇਸ ਨੂੰ ਫੜਨ ਵਿੱਚ ਪੂਰੀ ਤਰ੍ਹਾਂ ਅਸਫਲ ਹੋ ਗਿਆ, ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂੰ ਨੇ 31 ਨੂੰ ਪੰਜਾਬ ਬੰਦ ਦੇ ਸੱਦੇ ਨੂੰ ਪੰਜਾਬ ਵਾਸੀਆਂ ਨੇ ਮੂੰਹ ਤੋੜ ਜਵਾਬ ਦਿੱਤਾ ਹੈ | 13 ਨੂੰ ਗੁਰਪਤਵੰਤ ਸਿੰਘ ਪੰਨੂੰ ਨੇ ਪੰਜਾਬ ਵਿਚ ਗੱਡੀਆਂ ਰੋਕਣ ਦਾ ਐਲਾਨ ਕੀਤਾ ਪੰਜਾਬ ਦੇ ਲੋਕ ਇਕ ਵਾਰ ਫੇਰ ਮੂੰਹ ਤੋੜ ਜਵਾਬ ਦੇਣਗੇ, ਸ਼ਿਵ ਸੈਨਾ ਬਾਲ ਠਾਕਰੇ ਦੀ ਇੱਕ ਮਹੱਤਵਪੂਰਨ ਬੈਠਕ ਹੋਈ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ 13 ਸਤੰਬਰ ਨੂੰ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂੰ ਵਲੋਂ ਜੋ ਰੇਲ ਰੋਕਣ ਦਾ ਐਲਾਨ ਕੀਤਾ ਹੈ ਉਸਦੀ ਸ਼ਿਵ ਸੈਨਾ ਬਾਲ ਠਾਕਰੇ ਪੂਰੇ ਪੰਜਾਬ ਵਿੱਚ ਜ਼ੋਰਦਾਰ ਵਿਰੋਧ ਕਰਨਗੇ।

  Happy
  Happy
  0 %
  Sad
  Sad
  0 %
  Excited
  Excited
  0 %
  Sleepy
  Sleepy
  0 %
  Angry
  Angry
  0 %
  Surprise
  Surprise
  0 %

  ਇੱਕ ਔਰਤ ਸਮੇਤ ਤਿੰਨ ਟਰੈਵਲ ਏਜੰਟਾ ਖਿਲਾਫ ਪਰਚਾ ਦਰਜ਼ – ਐਸ ਆਈ ਦਿਨੇਸ ਕੁਮਾਰ 

  0 0
  Read Time:1 Minute, 8 Second

   

  ਨੂਰਮਹਿਲ 7 ਸਤੰਬਰ ( ਨਰਿੰਦਰ ਭੰਡਾਲ – ਸ਼ਿਵਾਨੀ ਭੰਡਾਲ ) ਥਾਣਾ ਨੂਰਮਹਿਲ ਪੁਲਿਸ ਵਲੋਂ ਇੱਕ ਔਰਤ ਸਮੇਤ ਤਿੰਨ ਟਰੈਵਲ ਏਜੰਟਾਂ ਖਿਲਾਫ ਮੁਕੱਦਮਾ ਦਰਜ਼ ਕੀਤਾ ਹੈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਦਿਨੇਸ਼ ਕੁਮਾਰ ਨੇ ਦੱਸਿਆ ਹੈ ਕਿ ਇਹ ਮੁਕੱਦਮਾ ਗੁਲਸ਼ਨ ਕੁਮਾਰ ਵਾਸੀ ਮਿੱਠੜਾ ਥਾਣਾ ਨੂਰਮਹਿਲ ਜਿਲਾ ਜਲੰਧਰ ਦੀ ਸ਼ਿਕਾਇਤ ਉੱਪਰ ਦਰਜ਼ ਕੀਤਾ ਗਿਆ ਹੈ। ਉਸ ਨੇ ਆਪਣੀ ਸ਼ਿਕਾਇਤ ਵਿੱਚ ਪੁਲਿਸ ਦੱਸਿਆ ਕਿ ਸੁਦੇਸ਼ ਕੁਮਾਰੀ ਵਾਸੀ ਬੰਬਇਆਲਵੀ ਜ਼ਿਲ੍ਹਾ ਜਲੰਧਰ ਅਤੇ ਇਸ ਦੀ ਛੋਟੀ ਭੈਣ ਤੇ ਪਿਤਾ ਗੁਲਜਾਰੀ ਲਾਲ ਇਹ ਸਾਰੇ ਏਜੰਟੀ ਦਾ ਕੰਮ ਕਰਦੇ ਹਨ। ਮੈ ਇਨ੍ਹਾਂ ਨੂੰ 2 ਲੱਖ 71 ਹਜ਼ਾਰ ਰੁਪਏ ਵਿਦੇਸ਼ (ਸਪੇਨ) ਜਾਣ ਲਈ ਦਿੱਤੇ। ਜਿੰਨਾ ਨੇ ਨਾਂ ਤਾਂ ਮੇਰੇ ਪੈਸੇ ਵਾਪਸ ਕੀਤੇ ਤੇ ਨਾਂ ਹੀ ਮੈਨੂੰ ਵਿਦੇਸ਼ ਭੇਜਿਆਂ। ਪੁਲਿਸ ਨੇ ਤਿੰਨਾਂ ਖਿਲਾਫ 420,406 ਤਹਿਤ ਮੁਕੱਦਮਾ ਦਰਜ਼ ਕਰ ਲਿਆ ਹੈ।

  Happy
  Happy
  0 %
  Sad
  Sad
  0 %
  Excited
  Excited
  0 %
  Sleepy
  Sleepy
  0 %
  Angry
  Angry
  0 %
  Surprise
  Surprise
  0 %