ਪਿੰਡ ਸਾਹਨੀ ਵਿਖੇ 11ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਜਨਮ ਦਿਨ ਮਨਾੲਿਅਾ

0 0
Read Time:1 Minute, 33 Second

ਪਿੰਡ ਸਾਹਨੀ ਵਿਖੇ 11ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਜਨਮ ਦਿਨ ਮਨਾੲਿਅਾ ਫਗਵਾੜਾ (ਮੋਹਿਤ ਸ਼ਰਮਾ ) ਸ਼ਿਵ ਸੈਨਾ (ਅਖੰਡ ਭਾਰਤ) ਦੇ ਜ਼ਿਲ੍ਹਾ ਕਪੂਰਥਲਾ ਦੇ ਉੱਪ ਮੁੱਖੀ ਸ਼ਕਤੀ ਕੌਸ਼ਲ ਦੇ ਬੇਟੇ ਰੁਦਰਾਂਸ਼ ਦਾ ਜਨਮ ਦਿਨ ਪਿੰਡ ਸਾਹਨੀ ਵਿਖੇ 11 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਮਨਾਇਆ ਗਿਆ। ਇਸ ਮੌਕੇ ਕੌਮੀ ਪ੍ਰਧਾਨ ਅਜੈ ਮਹਿਤਾ ਵਿਸ਼ੇਸ਼ ਤੌਰ ‘ਤੇ ਪਹੁੰਚੇ। ਸਮਾਗਮ ਤੋਂ ਪਹਿਲਾਂ ਰੁਦਰਾਂਸ਼ ਅਤੇ ਸਮੂਹ ਪਰਿਜਨਾਂ ਨੇ ਪਿੰਡ ਦੇ ਮੰਦਰ ਵਿੱਚ ਨਤਮਸਤਕ ਹੋ ਕਿ ਅਰਦਾਸ ਕੀਤੀ। ਸਮਾਰੋਹ ਦੌਰਾਨ ਸ਼ਿਵ ਸੈਨਾ (ਅਖੰਡ ਭਾਰਤ) ਦੇ ਰਾਸ਼ਟਰੀ ਮੁਖੀ ਅਜੈ ਮਹਿਤਾ ਨੇ ਕਿਹਾ ਕਿ ਬੱਚਿਆਂ ਦੇ ਜਨਮ ਦਿਨ ਮੌਕੇ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਨਾ ਬਹੁਤ ਨੇਕ ਕੰਮ ਹੈ ਅਤੇ ਇਹ ਬੱਚਿਆਂ ਵਿੱਚ ਚੰਗੀਆਂ ਕਦਰਾਂ ਕੀਮਤਾਂ ਪੈਦਾ ਕਰਦਾ ਹੈ ਤੇ ਲੋੜਵੰਦਾਂ ਦੀਅਾਂ ਅਸੀਸਾਂ ਵੀ ਪ੍ਰਾਪਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਹਮੇਸ਼ਾਂ ਹੀ ਲੋੜਵੰਦ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਪ੍ਰਵੇਸ਼ ਕੌਸ਼ਲ, ਜਤਿੰਦਰ ਕੌਸ਼ਲ, ਊਸ਼ਾ ਰਾਣੀ, ਮਨੀਸ਼ਾ ਕੌਸ਼ਲ, ਭਾਵਨਾ ਕੌਸ਼ਲ, ਵਨਸ਼ਿਕਾ ਕੌਸ਼ਲ, ਸ਼ਿਵਾਂਸ਼ ਕੌਸ਼ਲ, ਸੋਹਨ ਲਾਲ, ਗੁਰਦੀਪ ਦੀਪਾ, ਬਲਦੇਵ ਸਾਹਨੀ ਅਤੇ ਪ੍ਰਿਤਪਾਲ ਮੁਨਸ਼ੀ ਵੀ ਮੌਜੂਦ ਸਨ।

Happy
Happy
0 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %

ਪਿੰਡ ਸਾਹਨੀ ‘ਚ ਹੋਈ ਉਸਾਰੀ ਅਤੇ ਮਗਨਰੇਗਾ ਕਿਰਤੀਆਂ ਦੀ ਮੀਟਿੰਗ * ਵੀਹ ਮੈਂਬਰੀ ਕਮੇਟੀ ਦਾ ਕੀਤਾ ਗਠਨ

0 0
Read Time:1 Minute, 52 Second

ਪਿੰਡ ਸਾਹਨੀ ‘ਚ ਹੋਈ ਉਸਾਰੀ ਅਤੇ ਮਗਨਰੇਗਾ ਕਿਰਤੀਆਂ ਦੀ ਮੀਟਿੰਗ
* ਵੀਹ ਮੈਂਬਰੀ ਕਮੇਟੀ ਦਾ ਕੀਤਾ ਗਠਨ
ਫਗਵਾੜਾ(ਮੋਹਿਤ ਸ਼ਰਮਾ ) ਪਿੰਡ ਸਾਹਨੀ ਵਿਖੇ ਉਸਾਰੀ ਅਤੇ ਮਗਨਰੇਗਾ ਕਿਰਤੀਆਂ ਦੀ ਇਕ ਵਿਸ਼ੇਸ਼ ਮੀਟਿੰਗ ਬਜੁਰਗ ਆਗੂ ਕਾਮਰੇਡ ਦੇਵੀ ਪ੍ਰਕਾਸ਼ ਸਾਹਨੀ ਦੀ ਅਗਵਾਈ ਹੇਠ ਹੋਈ ਜਿਸ ਵਿਚ ਕਾਮਰੇਡ ਮੁਕੰਦ ਪ੍ਰਧਾਨ ਜਿਲ•ਾ ਟਰੇਡ ਯੂਨੀਅਨ ਕੌਂਸਲ (ਏਟਕ) ਕਪੂਰਥਲਾ, ਕਾਮਰੇਡ ਪ੍ਰਭਾਤ ਕੁਮਾਰ ਅਤੇ ਜੈਪਾਲ, ਕਾਮਰੇਡ ਰਣਦੀਪ ਸਿੰਘ ਰਾਣਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਉਸਾਰੀ ਅਤੇ ਮਗਨਰੇਗਾ ਕਿਰਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਉਸਾਰੀ ਅਤੇ ਕਿਰਤੀਆਂ ਦੀ ਕੋਈ ਜੱਥੇਬੰਦੀ ਨਾ ਹੋਣ ਕਰਕੇ ਇਹਨਾਂ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਉਹਨਾਂ ਦੀਆਂ ਮੁਸ਼ਕਲਾਂ ਦਾ ਹਲ ਕਰਨ ਪ੍ਰਤੀ ਸਰਕਾਰਾਂ ਉਦਾਸੀਨਤਾ ਵਰਤਦੀਆਂ ਹਨ। ਮੀਟਿੰਗ ਦੌਰਾਨ ਉਸਾਰੀ ਅਤੇ ਮਗਨਰੇਗਾ ਕਿਰਤੀਆਂ ਦੀ ਵੀਹ ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਕਾਮਰੇਡ ਦੇਵੀ ਪ੍ਰਕਾਸ਼ ਨੇ ਦੱਸਿਆ ਕਿ ਇਹ ਵੀਹ ਮੈਂਬਰੀ ਕਮੇਟੀ ਉਸਾਰੀ ਅਤੇ ਮਗਨਰੇਗਾ ਕਿਰਤੀਆਂ ਦੇ ਹੱਕਾਂ ਤੇ ਪਹਿਰਾ ਦੇਵੇਗੀ ਤੇ ਨਾਲ ਹੀ ਸਰਕਾਰ ਵਲੋਂ ਇਹਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾ ਬਾਰੇ ਵੀ ਜਾਗਰੁਕ ਕਰੇਗੀ ਤਾਂ ਜੋ ਵੱਧ ਤੋਂ ਵੱਧ ਕਿਰਤੀਆਂ ਨੂੰ ਸਰਕਾਰੀ ਭਲਾਈ ਸਕੀਮਾ ਦਾ ਲਾਭ ਮਿਲ ਸਕੇ। ਮੀਟਿੰਗ ਵਿਚ ਪੂਰਨ ਚੰਦ, ਕੁਲਵਿੰਦਰ ਪਾਂਛਟ, ਵੇਦਪਾਲ ਰਿਹਾਣਾ ਜੱਟਾਂ, ਰੂਪ ਲਾਲ ਭਬਿਆਣਾ, ਮਨਜੀਤ ਸਿੰਘ ਵਾਹਦ, ਰਾਜਾ ਸਾਹਨੀ ਆਦਿ ਹਾਜਰ ਸਨ।

Happy
Happy
0 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %

ਲੋਕਾਂ ਦਾ ਧਿਆਨ ਭਟਕਾਉਣ ਦਾ ਸਿਆਸੀ ਡਰਾਮਾ ਹੈ ਬਾਦਲ ਅਕਾਲੀ ਦਲ ਦਾ ਫਗਵਾੜਾ ਧਰਨਾ – ਕਸ਼ਮੀਰ ਲੱਡੂ

0 0
Read Time:1 Minute, 56 Second

ਲੋਕਾਂ ਦਾ ਧਿਆਨ ਭਟਕਾਉਣ ਦਾ ਸਿਆਸੀ ਡਰਾਮਾ ਹੈ ਬਾਦਲ ਅਕਾਲੀ ਦਲ ਦਾ ਫਗਵਾੜਾ ਧਰਨਾ – ਕਸ਼ਮੀਰ ਲੱਡੂ
ਫਗਵਾੜਾ (ਮੋਹਿਤ ਸ਼ਰਮਾ) ਬਲਾਕ ਕਾਂਗਰਸ ਫਗਵਾੜਾ ਦਿਹਾਤੀ ਦੇ ਜਨਰਲ ਸਕੱਤਰ ਕਸ਼ਮੀਰ ਸਿੰਘ ਲੱਡੂ ਖਲਵਾੜਾ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਸ੍ਰੋਮਣੀ ਅਕਾਲੀ ਦਲ ਵਲੋਂ 9 ਨਵੰਬਰ ਨੂੰ ਫਗਵਾੜਾ ਵਿਖੇ ਕੀਤੇ ਜਾਣ ਵਾਲੇ ਧਰਨਾ ਪ੍ਰਦਰਸ਼ਨ ਨੂੰ ਸਿਆਸੀ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਕੇਂਦਰ ਵਿਚ ਮੋਦੀ ਸਰਕਾਰ ਦੀ ਭਾਈਵਾਲ ਰਹਿੰਦੇ ਹੋਏ ਸ੍ਰੋਮਣੀ ਅਕਾਲੀ ਦਲ ਦੀ ਆਗੂ ਬੀਬੀ ਹਰਸਿਮਰਤ ਕੌਰ ਬਾਦਲ ਕਿਸਾਨ ਵਿਰੋਧੀ ਬਿਲਾਂ ਨੂੰ ਕਾਨੂੰਨ ਵਿਚ ਬਦਲਣ ਤੋਂ ਰੋਕ ਨਹੀਂ ਸਕੀ ਜਿਸ ਕਰਕੇ ਬਾਦਲ ਦਲ ਦੇ ਖਿਲਾਫ ਕਿਸਾਨਾ ਵਿਚ ਭਾਰੀ ਗੁੱਸਾ ਹੈ ਅਤੇ ਇਸ ਤੋਂ ਧਿਆਨ ਭਟਕਾਉਣ ਲਈ ਧਰਨਿਆਂ ਰਾਹੀਂ ਕਿਸਾਨਾ ਦੇ ਸੰਘਰਸ਼ ਨੂੰ ਕਮਜੋਰ ਕਰਨਾ ਅਤੇ ਲੋਕਾਂ ਦਾ ਧਿਆਣ ਭਟਕਾਉਣ ਅਕਾਲੀਆਂ ਦਾ ਮਕਸਦ ਹੈ। ਉਹਨਾਂ ਕਿਹਾ ਕਿ ਸੂਬੇ ਦੀ ਜਨਤਾ ਨੇ ਪਿਛਲੀਆਂ ਵਿਧਾਨਸਭਾ ਚੋਣਾਂ ਸਮੇਂ ਵੀ ਅਕਾਲੀਆਂ ਨੂੰ ਉਹਨਾਂ ਦੀ ਹੈਸੀਅਤ ਦਿਖਾ ਦਿੱਤੀ ਸੀ ਅਤੇ 2022 ਵਿਚ ਇਕ ਵਾਰ ਫਿਰ ਅਕਾਲੀਆਂ ਦਾ ਪੰਜਾਬ ਵਿਚ ਪੂਰੀ ਤਰ•ਾਂ ਸਫਾਇਆ ਹੋਵੇਗਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਕਾਂਗਰਸ ਪਾਰਟੀ ਮੁੜ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਦਿਆਂ ਸਰਕਾਰ ਬਣਾਏਗੀ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਪਹਿਲੇ ਦਿਨ ਤੋਂ ਕਿਸਾਨਾ ਦੇ ਇਸ ਸੰਘਰਸ਼ ਵਿਚ ਡਟ ਕੇ ਖੜੀ ਹੈ ਅਤੇ ਅੱਗੇ ਵੀ ਚੱਟਾਨ ਵਾਂਗੁ ਡਟ ਕੇ ਖੜੀ ਰਹੇਗੀ। ਉਹਨਾਂ ਬਾਦਲ ਅਕਾਲੀ ਦਲ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਧਰਨਾ ਹੀ ਲਾਉਣਾ ਹੈ ਤਾਂ ਕੇਂਦਰੀ ਮੰਤਰੀ ਦੀ ਕੋਠੀ ਸਾਹਮਣੇ ਜਾਂ ਦਿੱਲੀ ਜਾ ਕੇ ਮੋਦੀ ਦੀ ਰਿਹਾਇਸ਼ ਵਿਖੇ ਧਰਨਾ ਲਾਉਣ।

Happy
Happy
0 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %

ਪਿੰਡ ਲੱਖਪੁਰ ‘ਚ ਪਹਿਲੇ ਸਲਾਨਾ ਕ੍ਰਿਕੇਟ ਟੂਰਨਾਮੈਂਟ ਦਾ ਸਾਬਕਾ ਸਰਪੰਚ ਮਹਿੰਦਰ ਸਿੰਘ ਨੇ ਕੀਤਾ ਉਦਘਾਟਨ * ਉਦਘਾਟਨੀ ਮੈਚ ‘ਚ ਫਿਲੌਰ ਦੀ ਟੀਮ ਨੇ ਘੁੰਮਣਾ ਨੂੰ ਹਰਾਇਆ

0 0
Read Time:3 Minute, 1 Second

ਪਿੰਡ ਲੱਖਪੁਰ ‘ਚ ਪਹਿਲੇ ਸਲਾਨਾ ਕ੍ਰਿਕੇਟ ਟੂਰਨਾਮੈਂਟ ਦਾ ਸਾਬਕਾ ਸਰਪੰਚ ਮਹਿੰਦਰ ਸਿੰਘ ਨੇ ਕੀਤਾ ਉਦਘਾਟਨ
* ਉਦਘਾਟਨੀ ਮੈਚ ‘ਚ ਫਿਲੌਰ ਦੀ ਟੀਮ ਨੇ ਘੁੰਮਣਾ ਨੂੰ ਹਰਾਇਆ
ਫਗਵਾੜਾ (ਮੋਹਿਤ ਸ਼ਰਮਾ ) ਧੰਨ ਧੰਨ ਗੁਰੂ ਦਮੋਦਰ ਦਾਸ ਅਤੇ ਧੰਨ ਧੰਨ ਭਗਤ ਜਵਾਲਾ ਦਾਸ ਵੈਲਫੇਅਰ ਸਪੋਰਟਸ ਕਲੱਬ ਪਿੰਡ ਲੱਖਪੁਰ ਵੱਲੋਂ ਪ੍ਰਵਾਸੀ ਭਾਰਤੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੀ ਖੇਡ ਗਰਾਉਂਡ ਵਿਚ ਅੱਜ ਤੋਂ ਸ਼ੁਰੂ ਕਰਵਾਏ ਗਏ ਪਹਿਲੇ ਸਲਾਨਾ ਕ੍ਰਿਕੇਟ ਟੂਰਨਾਮੈਂਟ ਦਾ ਉਦਘਾਟਨ ਸਾਬਕਾ ਸਰਪੰਚ ਮਹਿੰਦਰ ਸਿੰਘ ਢੱਡਵਾਲ ਵੱਲੋਂ ਗੁਰੂ ਚਰਨਾਂ ਵਿੱਚ ਅਰਦਾਸ ਉਪਰੰਤ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਉਹਨਾਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਆ। ਉਹਨਾਂ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਵੀ ਸ਼ਲਾਘਾ ਕੀਤੀ ਤੇ ਕਿਹਾ ਕਿ ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹਨ ਜਿਹਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨਾ ਜਰੂਰੀ ਹੈ ਤਾਂ ਜੋ ਉਹ ਸਿਹਤਮੰਦ ਰਹਿੰਦੇ ਹੋਏ ਦੇਸ਼ ਅਤੇ ਸਮਾਜ ਦੀ ਤਰੱਕੀ ਵਿਚ ਯੋਗਦਾਨ ਪਾਉਣ ਦੇ ਯੋਗ ਬਣਨ। ਪ੍ਰਬੰਧਕਾਂ ਐਮ.ਜੀ. ਬਾਜਵਾ ਅਤੇ ਇੰਦਰ ਲੱਖਪੁਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਕੁੱਲ 48 ਟੀਮਾਂ ਭਾਗ ਲੈ ਰਹੀਆਂ ਹਨ। ਟੀਮਾਂ ਨੂੰ ਚਾਰ ਪੂਲ ਵਿਚ ਵੰਡਿਆ ਗਿਆ ਹੈ। ਹਰੇਕ ਮੈਚ ਪੰਜ/ਪੰਜ ਓਵਰ ਦਾ ਕਰਵਾਇਆ ਜਾਵੇਗਾ। ਅੱਜ ਖੇਡੇ ਗਏ ਪਹਿਲੇ ਮੁਕਾਬਲੇ ਵਿੱਚ ਵਾਰਡ ਨੰਬਰ 4 ਫਿਲੌਰ ਦੀ ਟੀਮ ਨੇ ਘੁੰਮਣਾ ਨੁੰ ਹਰਾ ਕੇ ਜਿੱਤ ਮੁਹਿਮ ਸ਼ੁਰੂ ਕੀਤੀ ਹੈ। ਉਹਨਾਂ ਦੱਸਿਆ ਕਿ ਟੂਰਨਾਮੈਂਟ ਦੀ ਜੇਤੂ ਟੀਮ ਨੂੰ ਪੈਂਤੀ ਹਜਾਰ ਰੁਪਏ ਨਗਦ ਅਤੇ ਟਰਾਫੀ ਨਾਲ ਨਵਾਜਿਆ ਜਾਵੇਗਾ ਜਦਕਿ ਉਪ ਜੇਤੂ ਟੀਮ ਨੂੰ 21 ਹਜਾਰ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬੈਸਟ ਬੱਲੇਬਾਜ, ਬੈਸਟ ਬਾਲਰ, ਲਗਾਤਾਰ ਚਾਰ ਛੱਕੇ ਤੇ ਹੈਟ੍ਰਿਕ ਮਾਰਨ ਵਾਲੇ ਖਿਡਾਰੀਆਂ ਨੂੰ ਵੀ ਨਗਦ ਇਨਾਮ ਨਾਲ ਨਵਾਜਿਆ ਜਾਵੇਗਾ। ਇਸ ਮੌਕੇ ਹਰਜਿੰਦਰ ਸਿੰਘ ਲੱਖਪੁਰ, ਬਲਜੀਤ ਸਿੰਘ ਲੱਖਪੁਰ, ਰਾਮ ਲੁਭਾਇਆ ਸਿੰਘ, ਪਰਮਿੰਦਰ ਸਿੰਘ ਲੱਖਪੁਰ, ਹਰਜਾਪ ਸਿੰਘ, ਮਨਦੀਪ ਸਿੰਘ ਲੱਖਪੁਰ, ਜਸਕਰਨ ਸਿੰਘ ਲਖਪੁਰ, ਗੁਰਸੇਵਕ ਸਿੰਘ, ਲਹਿੰਬਰ ਸਿੰਘ, ਸੰਤੋਖ ਸਿੰਘ, ਜਸਕਰਨ ਸਿੰਘ ਢੱਡਵਾਲ, ਆਸ਼ੀ ਲੱਖਪੁਰ, ਮਨੀਸ਼ ਬੇਗਮਪੁਰ, ਅਮਨ ਲੱਖਪੁਰ, ਜੱਸਾ ਲੱਖਪੁਰ, ਮੀਰਾਂ ਲੱਖਪੁਰ, ਰਵੀ ਬੇਗਮਪੁਰ, ਮਨੀ ਮੱਲ ਬੇਗਮਪੁਰ, ਹਰਜਾਪ ਸਿੰਘ ਨੇਵੀ, ਗੋਪੀ ਨਾਥ, ਪਿੰਦਾ ਸੈਣੀ, ਬਿੱਲੂ ਸੈਣੀ, ਹਰਜਿੰਦਰ ਸਿੰਘ ਆਦਿ ਹਾਜਰ ਸਨ।

Happy
Happy
0 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %

ਸਕਾਲਰਸ਼ਿਪ ਦੇ ਮਾਮਲੇ ਵਿਚ ਅਕਾਲੀ ਕਰ ਰਹੇ ਸਿਆਸਤ,ਫਗਵਾੜਾ ਦਾ ਧਰਨਾ ਸਿਰਫ਼ ਰਾਜਸੀ ਸਾਖ ਬਚਾਉਣ ਦੀ ਕੋਸ਼ਿਸ਼-ਫਗਵਾੜਾ ਕਾਂਗਰਸ

0 0
Read Time:6 Minute, 27 Second

ਸਕਾਲਰਸ਼ਿਪ ਦੇ ਮਾਮਲੇ ਵਿਚ ਅਕਾਲੀ ਕਰ ਰਹੇ ਸਿਆਸਤ,ਫਗਵਾੜਾ ਦਾ ਧਰਨਾ ਸਿਰਫ਼ ਰਾਜਸੀ ਸਾਖ ਬਚਾਉਣ ਦੀ ਕੋਸ਼ਿਸ਼-ਫਗਵਾੜਾ ਕਾਂਗਰਸ
-ਕੇਂਦਰ ਨੇ ਪੈਸਾ ਆਨਲਾਈਨ ਭੇਜਿਆ,ਪੰਜਾਬ ਸਰਕਾਰ ਨੇ ਆਨਲਾਈਨ ਜਾਰੀ ਕੀਤਾ,ਕੈਸ਼ ਦਾ ਕੋਈ ਲੈਣ ਦੇਣ ਨਹੀਂ,ਫਿਰ ਘਪਲਾ ਕਿਥੇ-ਨਰੇਸ਼ ਭਾਰਦਵਾਜ
– ਅਕਾਲੀ ਅਗਰ ਇੰਨੇ ਹੀ ਦਲਿਤਾਂ ਦੇ ਹਮਦਰਦ, ਕਾਂਗਰਸ ਦਿੰਦੀ ਹੈ ਵਿਧਾਇਕ ਧਾਲੀਵਾਲ ਨਾਲ ਖੁਲੀ ਬਹਿਸ ਦੀ ਚੁਨੌਤੀ-ਸੰਜੀਵ ਬੁੱਗਾ
ਫਗਵਾੜਾ (ਮੋਹਿਤ ਸ਼ਰਮਾ ) ਕੇਂਦਰ ਵਿਚ ਰਹਿ ਕੇ ਕਿਸਾਨੀ ਖ਼ਿਲਾਫ਼ ਬਿਲ ਪਾਸ ਕਰਵਾਉਣ ਵਾਲਾ ਅਤੇ ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਆਪਣੇ ਭਾਈਵਾਲ ਦੇ ਨਾਲ ਤੋੜ ਵਿਛੋੜਾ ਕਰਨ ਵਾਲਾ ਅਕਾਲੀ ਦਲ ਨੂੰ ਅਸਲ ਵਿਚ ਪੰਜਾਬ ਵਿਚ ਅਪਣਾ ਭਵਿੱਖ ਖ਼ਤਰੇ ਵਿਚ ਅਤੇ ਸਿਆਸਤ ਖੂਹ ਵਿੱਚ ਪੈਂਦੀ ਨਜ਼ਰ ਆ ਰਹੀ ਹੈ ਜਿਸ ਨੂੰ ਬਚਾਉਣ ਲਈ ਤਰਲੇ ਮੱਛੀ ਹੋ ਰਹੇ ਸੁਖਬੀਰ ਸਿੰਘ ਬਾਦਲ ਅਤੇ ਉਨਾਂ ਦਾ ਟੋਲਾ ਸਕਾਲਰਸ਼ਿਪ ਮਾਮਲੇ ਵਿਚ ਸਿਆਸੀ ਡਰਾਮਾ ਕਰ ਆਪਣੀ ਸਿਆਸੀ ਸਾਖ ਰੂਪੀ ਡੁੱਬਦੀ ਕਿਸ਼ਤੀ ਨੂੰ ਪਾਰ ਲਾਉਣ ਦੀ ਕੋਸ਼ਿਸ਼ ਵਿਚ ਹਨ ਉਕਤ ਵਿਚਾਰਾ ਦਾ ਖ਼ੁਲਾਸਾ ਅੱਜ ਫਗਵਾੜਾ ਵਿਚ ਫਗਵਾੜਾ ਕਾਂਗਰਸ ਦੇ ਸੀਨੀਅਰ ਨੇਤਾਵਾਂ ਵੱਲੋਂ ਕੀਤੀ ਪੱਤਰਕਾਰ ਮਿਲਣੀ ਦੌਰਾਨ ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ ਅਤੇ ਬਲਾਕ ਕਾਂਗਰਸ ਦੇ ਪ੍ਰਧਾਨ ਸੰਜੀਵ ਬੁੱਗਾ ਨੇ ਕੀਤਾ
ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਵਿਨੋਦ ਵਰਮਾਨੀ, ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਜਗਜੀਵਨ ਖਲਵਾੜਾ, ਸੁਸ਼ੀਲ ਮੈਣੀ,ਕੁਲਦੀਪ ਸਿੰਘ, ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਖਮਿੰਦਰ ਸਿੰਘ ਰਾਣੀਪੁਰ,ਗੁਰਜੀਤ ਪਾਲ ਵਾਲੀਆਂ ਦੀ ਹਾਜਰੀ ਵਿਚ ਨਰੇਸ਼ ਭਾਰਦਵਾਜ ਨੇ ਕਿਹਾ ਕਿ ਕੇਂਦਰ ਨੇ ਆਨਲਾਈਨ ਪੈਸਾ ਭੇਜਿਆ,ਪੰਜਾਬ ਸਰਕਾਰ ਨੇ ਸਕੂਲਾਂ/ਕਾਲਜਾ ਦੇ ਪ੍ਰਿੰਸੀਪਲਾਂ ਵੱਲੋਂ ਵੈਰੀਫਾਈਡ ਡਿਮਾਂਡ ਨੂੰ ਡਾਇਰੈਕਟਰ ਸਮਾਜ ਭਲਾਈ ਦੀ ਵੈਰੀਫਿਕੇਸ਼ਨ ਤੋਂ ਬਾਅਦ ਸਕੱਤਰ ਸਮਾਜ ਭਲਾਈ ਦੀ ਮਾਰਫ਼ਤ ਮੰਤਰੀ ਜੀ ਪਾਸ ਭੇਜਿਆ ਜਿਸ ਦੇ ਬਾਅਦ ਵਿਚ ਪਾਸ ਕੀਤੀ ਡਿਮਾਂਡ ਦਾ ਪੈਸਾ ਸਿੱਧੇ ਸਕੂਲ/ਕਾਲਜਾਂ ਦੇ ਖਾਤੇ ਵਿਚ ਭੇਜ ਦਿੱਤਾ ਗਿਆ ਜਦ ਸਾਰੇ ਮਾਮਲੇ ਵਿਚ ਇੱਕ ਵੀ ਪੈਸੇ ਦਾ ਕੈਸ਼ ਲੈਣ ਦੇਣ ਹੀ ਨਹੀਂ ਹੋਇਆ ਤਾਂ ਘਪਲਾ ਕਿਥੋਂ ਹੋ ਗਿਆ ਨਰੇਸ਼ ਭਾਰਦਵਾਜ ਨੇ ਕਿਹਾ ਕਿ ਅਕਾਲੀ ਦਲ ਦੀ ਭਾਈਵਾਲ ਅਤੇ ਨੌਂ-ਮਾਸ ਦੇ ਰਿਸ਼ਤੇ ਵਾਲੀ ਪਾਰਟੀ ਜੋ ਕੇਂਦਰ ਵਿਚ ਕਾਬਜ਼ ਹੈ ਨੇ ਤਿੰਨ ਸਾਲ ਦਾ ਇਸ ਪੋਸਟ ਮੈਟ੍ਰਿਕ ਸਕੀਮ ਦਾ ਬਕਾਇਆ ਹੀ ਨਹੀਂ ਦਿੱਤਾ ਅਤੇ ਸਕੀਮ ਬੰਦ ਕਰ ਦਿੱਤੀ ਤਦ ਕੇਂਦਰ ਵਿਚ ਸੱਤਾ ਤੇ ਕਾਬਜ਼ ਅਤੇ ਫਗਵਾੜਾ ਦੇ ਸ਼੍ਰੀ ਸੋਮ ਪਰਕਾਸ਼ ਕੈਂਥ ਜੋ ਕੇਂਦਰ ਵਿਚ ਮੰਤਰੀ ਹਨ ਅਤੇ ਕੇਂਦਰ ਵਿਚ ਤਦ ਭਾਈਵਾਲ ਰਹੀ ਅਕਾਲੀ ਮੰਤਰੀ ਬੀਬਾ ਹਰਸਿਮਰਤ ਬਾਦਲ ਜੋ ਹੁਣ ਹਾਏ ਤੌਬਾ ਮਚਾ ਰਹੇ ਹਨ,ਉਹ ਦੱਸਣ ਕਿ ਉਨਾਂ ਤਿੰਨ ਸਾਲ ਦਾ ਬਕਾਇਆਂ ਕਿਉਂ ਨਹੀਂ ਲਿਆ ਕੇ ਦਿੱਤਾ ਅਸਲ ਗੱਲ ਤਾਂ ਇਹ ਹੈ ਕਿ ਅਕਾਲੀ ਭਾਜਪਾ ਜੋ ਪਹਿਲਾ ਘੀ ਖਿਚੜੀ ਸਨ ਨੇ ਰਲ ਮਿਲ ਕੇ ਦਲਿਤਾਂ ਦੇ ਹਿਤਾਂ ਦਾ ਘਾਣ ਕੀਤਾ ਅਤੇ ਪੈਰਾ ਹੇਠ ਜ਼ਮੀਨ ਖੁੱਸਦੀ ਦੇਖ ਕੇ ਦੋਵੇਂ ਅਲੱਗ ਅਲੱਗ ਹੋ ਕਿ ਹਾਏ ਤੌਬਾ ਮਚਾ ਕੇ ਦਲਿਤਾਂ ਦੇ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਦੀ ਦੋੜ ਵਿਚ ਭਾਗ ਦੋੜ ਕਰ ਰਹੇ ਹਨ ਨਰੇਸ਼ ਭਾਰਦਵਾਜ ਅਤੇ ਸੰਜੀਵ ਬੁੱਗਾ ਨੇ ਮੀਡੀਆ ਸਾਹਮਣੇ ਆਂਕੜੇ ਰੱਖਦਿਆਂ ਕਿਹਾ ਜਿਸ ਰਿਪੋਰਟ ਨੂੰ ਮੁੱਦਾ ਬਣਾ ਕੇ ਸਿਆਸਤ ਕੀਤੀ ਜਾ ਰਹੀ ਹੈ ਇਸ ਨੂੰ ਬਣਾਉਣ ਵਾਲਿਆਂ ਦਾ ਪਿਛੋਕੜ ਘੋਖਿਆ ਜਾਣਾ ਚਾਹੀਦਾ ਹੈ ਉਨਾਂ ਕਿਹਾ ਕਿ ਧਰਨਾ ਲਾਉਣ ਤੋਂ ਪਹਿਲਾਂ ਜੇ ਅਕਾਲੀ ਦਲ ਚਾਹੇ ਤਾਂ ਫਗਵਾੜਾ ਦੀ ਸਮੂਹ ਕਾਂਗਰਸ ਲੀਡਰਸ਼ਿਪ ਖੁੱਲੇ ਰੂਪ ਵਿਚ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਤਰਫੋਂ ਚੈਲੰਜ ਦਿੰਦੇ ਹਨ ਕਿ ਕੋਈ ਵੀ ਆਕੇ ਖੁੱਲੇ ਮੰਚ ਤੇ ਆਕੇ ਉਨਾਂ ਨਾਲ ਆਂਕੜਿਆ ਤੇ ਬਹਿਸ ਕਰ ਸਕਦਾ ਹੈ ਜੇ ਕਰ ਕੋਈ ਘਪਲਾ ਸਾਬਤ ਕਰ ਦੇਵੇ ਤਾਂ ਸਾਰੀ ਕਾਂਗਰਸ ਜੋ ਸਜ਼ਾ ਦਿਉਂਗੇਂ ਉਸ ਨੂੰ ਪਰਵਾਨ ਕਰੇਗੀ ਨਹੀਂ ਤਾਂ ਸੁਖਬੀਰ ਸਿੰਘ ਬਾਦਲ ਆਪਣੇ ਟੋਲੇ ਨੂੰ ਲੈ ਕੇ ਸੰਨਿਆਸ ਲੈ ਲੈਣ ਤੇ ਆਰਾਮ ਕਰਨ
ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਅਸਲ ਵਿਚ ਤਾਂ ਅਕਾਲੀਆਂ ਨੂੰ ਪਹਿਲਾ ਹੀ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਵਲ ਕਲਾਂ ਗੋਲੀ ਕਾਂਡ ਹੀ ਸਾਹ ਨਹੀਂ ਲੈਣ ਦਿੰਦੇ,ਉੱਪਰੋਂ ਹੁਣ 328 ਪਾਵਨ ਸਰੂਪਾ ਦੇ ਗ਼ਾਇਬ ਹੋਣ ਦਾ ਮਾਮਲਾ ਇੱਕ ਫਨੀਅਰ ਨਾਗ ਵਾਂਗ ਉਨਾਂ ਅੱਗੇ ਫਨ ਖੋਲੇ ਡੱਸ ਲੈਣ ਲਈ ਤਿਆਰ ਖੜਾਂ ਹੈ ਇਸ ਲਈ ਅਕਾਲੀ ਹੁਣ ਦਲਿਤਾਂ ਨੂੰ ਭਰਮਾਉਣ ਲਈ ਡਰਾਮੇਬਾਜ਼ੀ ਕਰ ਰਹੇ ਹਨ ਤਾਕੀ ਉਹ ਮੁੱਦਾ ਕਿਸੇ ਢੰਗ ਨਾਲ ਠੰਢਾ ਪੈ ਜਾਵੇ ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰੇਂਦਰ ਸਿੰਘ ਨੇ ਜਦੋਂ ਦੇਖਿਆ ਕਿ ਕੇਂਦਰ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਬੰਦ ਕਰ ਦਿੱਤੀ ਹੈ ਅਤੇ ਤਮਾਮ ਆਰਥਿਕ ਤੰਗੀਆਂ ਅਤੇ ਕੇਂਦਰ ਵੱਲੋਂ ਬਦਲਾਖੋਰੀ ਅਧੀਨ ਗਰਾਂਟ ਰੋਕਣ ਦੇ ਬਾਵਜੂਦ ਵੀ ਦਲਿਤਾਂ ਵਿਦਿਆਰਥੀਆਂ ਦਾ ਹਮਦਰਦੀ ਦਿਖਾਉਂਦੇ ਹੋਏ 550 ਕਰੋੜ ਰੁਪਏ ਨਾਲ ਰਾਜ ਪੱਧਰੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ 3 ਲੱਖ ਦਲਿਤ ਵਿਦਿਆਰਥੀਆਂ ਨੂੰ ਲਾਭ ਮਿਲੇਗਾ ਇਸ ਮੌਕੇ ਮਦਨ ਮੋਹਨ ਬਜਾਜ,ਸਾਬਕਾ ਕੌਂਸਲਰ ਪਦਮ ਦੇਵ ਸੁਧੀਰ, ਮਨੀਸ਼ ਪ੍ਰਭਾਕਰ, ਜਤਿੰਦਰ ਵਰਮਾਨੀ,ਵਿਕੀ ਸੂਦ, ਦਰਸ਼ਨ ਧਰਮਸੋਤ, ਬੰਟੀ ਵਾਲੀਆ, ਰਵਿੰਦਰ ਸੰਧੂ, ਅਮਰਜੀਤ ਸਿੰਘ,ਗੁਰਦੀਪ ਦੀਪਾ, ਜਿੱਲਾ ਯੂਥ ਕਾਂਗਰਸ ਪ੍ਰਧਾਨ ਸੌਰਭ ਖੁੱਲਰ, ਜਗਜੀਤ ਬਿੱਟੂ,ਰਿੰਕੂ ਵਾਲੀਆ, ਰਾਜਨ ਸ਼ਰਮਾ, ਸੋਨੂੰ ਪਸਰੀਚਾ ਆਦਿ ਮੌਜੂਦ ਸਨ

Happy
Happy
0 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %

ਭਗਵਾਨ ਵਾਲਮੀਕੀ ਜੀ ਨੇ ਅਗਿਆਨਤਾ ਦੇ ਹਨੇਰੇ ਵਿਚ ਭਟਕ ਰਹੀ ਕੌਮ ਨੂੰ ਗਿਆਨ ਦਾ ਰਸਤਾ ਦਿਖਾਇਆ-ਧਾਲੀਵਾਲ -ਦਰਵੇਸ਼ ਪਿੰਡ ਵਿਚ ਭਗਵਾਨ ਵਾਲਮੀਕੀ ਮੰਦਿਰ ਵਿਚ ਨਤਮਸਤਕ ਹੋਣ ਪਹੁੰਚੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ

0 0
Read Time:2 Minute, 49 Second

ਭਗਵਾਨ ਵਾਲਮੀਕੀ ਜੀ ਨੇ ਅਗਿਆਨਤਾ ਦੇ ਹਨੇਰੇ ਵਿਚ ਭਟਕ ਰਹੀ ਕੌਮ ਨੂੰ ਗਿਆਨ ਦਾ ਰਸਤਾ ਦਿਖਾਇਆ-ਧਾਲੀਵਾਲ
-ਦਰਵੇਸ਼ ਪਿੰਡ ਵਿਚ ਭਗਵਾਨ ਵਾਲਮੀਕੀ ਮੰਦਿਰ ਵਿਚ ਨਤਮਸਤਕ ਹੋਣ ਪਹੁੰਚੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ
ਫਗਵਾੜਾ (ਮੋਹਿਤ ਸ਼ਰਮਾ ) ਭਗਵਾਨ ਵਾਲਮੀਕੀ ਜੀ ਦੇ ਪਰਕਾਸ਼ ਪੁਰਬ ਦੇ ਸੰਬੰਧ ਵਿਚ ਆਯੋਜਿਤ ਇੱਕ ਸਮਾਗਮ ਫਗਵਾੜਾ ਦੇ ਦਰਵੇਸ਼ ਪਿੰਡ ਵਿਚ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਨੇ ਸ਼ਿਰਕਤ ਕੀਤੀ ਅਤੇ ਪ੍ਰਭੂ ਚਰਨਾਂ ਵਿਚ ਸੀਸ ਨਿਵਾ ਕੇ ਅਸ਼ੀਰਵਾਦ ਲਿਆ। ਉਨ੍ਹਾਂ ਨੇ ਆਪਣੇ ਕਰ ਕਮਲਾ ਨਾਲ ਝੰਡਾ ਚੜ੍ਹਾਉਣ ਦੀ ਰਸਮ ਕੀਤੀ। ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਸ.ਧਾਲੀਵਾਲ ਨੇ ਭਗਵਾਨ ਵਾਲਮੀਕੀ ਪਰਕਾਸ਼ ਪੁਰਬ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਦੀਆਂ ਤੋ ਲਤਾੜੀ ਜਾ ਰਹੀ ਕੌਮ ਜੋ ਅਗਿਆਨਤਾ ਦੇ ਹਨੇਰੇ ਵਿਚ ਭਟਕ ਰਹੀ ਸੀ ਨੂੰ ਗਿਆਨ ਦਾ ਰਸਤਾ ਦਿਖਾਇਆ। ਭਗਵਾਨ ਵਾਲਮੀਕੀ ਇਸ ਬ੍ਰਹਮਾਂਡ ਦੀ ਇੱਕ ਮਹਾਨ ਵਿਭੂਤੀ ਹੋਈ ਹੈ ਜਿੰਨਾ ਨੇ ਸ਼੍ਰੀ ਰਾਮ ਦੇ ਜਨਮ ਤੋ ਪਹਿਲਾਂ ਹੀ ਸ਼੍ਰੀ ਰਾਮਾਇਣ ਦੀ ਰਚਨਾ ਕਰ ਆਪਣੇ ਅਦਭੁਤ ਗਿਆਨ ਅਤੇ ਵਿੱਦਿਆ ਦਾ ਲੋਹਾ ਮਨਵਾਇਆ। ਸ਼੍ਰੱੀ ਰਾਮਾਇਣ ਵਿਚ ਲਿਖਿਆ ਇੱਕ ਇੱਕ ਅੱਖਰ ਇਨਸਾਨ ਨੂੰ ਮਰਿਆਦਾ ਵਿਚ ਰਹਿਣ ਅਤੇ ਰਿਸ਼ਤਿਆਂ ਦੀ ਕਦਰਾਂ ਕੀਮਤਾਂ ਦੀ ਰਾਖੀ ਕਰਨ ਦਾ ਸੰਦੇਸ਼ ਦਿੰਦਾ ਹੈ। ਇਸ ਮੌਕੇ ਪਿੰਡ ਦੀ ਪੰਚਾਇਤ,ਮੋਹਤਬਰਾ ਸਜਣਾ ਅਤੇ ਸਮਾਗਮ ਪ੍ਰਬੰਧਕਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਨਰੇਸ਼ ਭਾਰਦਵਾਜ,ਉਪ ਚੇਅਰਮੈਨ ਜਗਜੀਵਨ ਖਲਵਾੜਾ,ਵਿਨੋਦ ਵਰਮਾਨੀ, ਵਿੰਕੀ ਵਾਲੀਆ, ਜਗਜੀਤ ਬਿੱਟੂ, ਆਈ.ਬੀ ਦੇ ਸਾਬਕਾ ਅਧਿਕਾਰੀ ਡੀ.ਆਰ.ਮੱਟੂ, ਚਰਨਜੀਤ ਮੱਟੂ, ਖ਼ੁਸ਼ੀ ਰਾਮ, ਗਿਆਨ ਚੰਦ, ਰਮੇਸ਼ ਲਾਲ, ਦੇਵ ਰਾਜ, ਸਰਵਨ ਰਾਮ, ਦਰਸ਼ਨ ਲਾਲ, ਚਮਨ ਲਾਲ ਬਾਬਾ ਜੀ, ਪ੍ਰੇਮ ਘਾਰੂ, ਕਮਲ ਪੰਚ, ਗੁਰਨਾਮ ਰਾਮ, ਰੂਪ ਲਾਲ ਝੱਲੀ, ਪੰਚ ਗੁਰਤੇਜ ਸਿੰਘ, ਸੰਨੀ ਕੁਮਾਰ, ਪੰਚ ਮਨਜੀਤ ਕੌਰ, ਸਾਬਕਾ ਸਰਪੰਚ ਜਸਵਿੰਦਰ ਕੌਰ, ਸਾਬਕਾ ਸਰਪੰਚ ਰੇਸ਼ਮ ਸਿੰਘ, ਰਾਜ ਕੁਮਾਰ, ਗੁਰਮੀਤ ਸਿੰਘ, ਕਸ਼ਮੀਰ ਸਿੰਘ, ਸੁਰਿੰਦਰ ਸਿੰਘ,ਮੋਹਨ ਲਾਲ, ਕੁਲਦੀਪ ਮੱਟੂ,ਅਮਰੀਕ ਮੱਟੂ,ਸਾਬਕਾ ਸਰਪੰਚ ਕਰਨੈਲ ਸਿੰਘ, ਗੁਰਨਾਮ ਮੱਟੂ,ਰਾਜ ਪਾਲ,ਸੋਮ ਨਾਥ ਸਮੇਤ ਭਾਰੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।

Happy
Happy
0 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %

ਪਰਿਆਸ ਸਿਟੀਜਨ ਵੈਲਫੇਅਰ ਕੌਂਸਲ ਨੇ ਬਿਰਧ ਆਸ਼ਰਮ ਦੇ ਆਸ੍ਰਿਤਾਂ ਅਤੇ ਸਟਾਫ ਨੂੰ ਲਗਵਾਈਆਂ ਐਨਕਾਂ * ਲੋੜਵੰਦਾਂ ਦੀਆਂ ਅੱਖਾਂ ਦੇ ਕਰਵਾਏ ਫਰੀ ਓਪਰੇਸ਼ਨ

0 0
Read Time:1 Minute, 26 Second

ਪਰਿਆਸ ਸਿਟੀਜਨ ਵੈਲਫੇਅਰ ਕੌਂਸਲ ਨੇ ਬਿਰਧ ਆਸ਼ਰਮ ਦੇ ਆਸ੍ਰਿਤਾਂ ਅਤੇ ਸਟਾਫ ਨੂੰ ਲਗਵਾਈਆਂ ਐਨਕਾਂ
* ਲੋੜਵੰਦਾਂ ਦੀਆਂ ਅੱਖਾਂ ਦੇ ਕਰਵਾਏ ਫਰੀ ਓਪਰੇਸ਼ਨ
ਫਗਵਾੜਾ(ਮੋਹਿਤ ਸ਼ਰਮਾ ) ਸਮਾਜ ਸੇਵੀ ਜੱਥੇਬੰਦੀ ਪਰਿਆਸ ਸਿਟੀਜਨ ਵੈਲਫੇਅਰ ਕੌਂਸਲ ਵਲੋਂ ਵਿਰਦੀ ਆਈ ਹਸਪਤਾਲ ਚਾਹਲ ਨਗਰ ਫਗਵਾੜਾ ਦੇ ਸਹਿਯੋਗ ਨਾਲ ਗੁਰੂ ਨਾਨਕ ਮਿਸ਼ਨ ਬਿਰਧ ਆਸ਼ਰਮ ਵਿਰਕਾਂ ਦੇ ਆਸ਼੍ਰਿਤਾਂ ਅਤੇ ਸਟਾਫ ਮੈਂਬਰਾਂ ਨੂੰ ਲੋੜ ਅਨੁਸਾਰ ਅੱਖਾਂ ਦਾ ਚੈੱਕਅਪ ਕਰਵਾ ਕੇ ਐਨਕਾਂ ਦੀ ਸੇਵਾ ਕੀਤੀ ਗਈ। ਜਿਹਨਾਂ ਮਰੀਜਾਂ ਦੀਆਂ ਅੱਖਾਂ ਦੇ ਓਪਰੇਸ਼ਨ ਦੀ ਜਰੂਰਤ ਸੀ ਉਹਨਾਂ ਦਾ ਓਪਰੇਸ਼ਨ ਬਿਲਕੁਲ ਫਰੀ ਕਰਵਾਇਆ ਗਿਆ। ਇਹ ਉਪਰਾਲਾ ਪਰਿਆਸ ਦੇ ਕੋਆਰਡੀਨੇਟਰ ਅਤੇ ਉੱਘੇ ਸਮਾਜ ਸੇਵੀ ਹਰਦੀਪ ਸਿੰਘ ਭੋਗਲ ਦੇ ਯਤਨਾਂ ਨਾਲ ਸਭੰਵ ਹੋਇਆ। ਇਸ ਨੇਕ ਕਾਰਜ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਪਰਿਆਸ ਸੰਸਥਾ ਦੇ ਕਨਵੀਨਰ ਸ਼ਕਤੀ ਮਹਿਦੰਰੂ ਨੇ ਹਰਦੀਪ ਸਿੰਘ ਭੋਗਲ ਅਤੇ ਡਾ. ਵਿਰਦੀ ਦਾ ਤਹਿ ਦਿਲੋਂ ਧੰਨਵਾਦ ਕੀਤਾ । ਉਹਨਾਂ ਆਸ਼ਰਮ ਦੇ ਸੰਚਾਲਕਾਂ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿਚ ਵੀ ਆਸ਼ਰਮ ਦੀ ਭਲਾਈ ਲਈ ਲਗਾਤਾਰ ਯਤਨ ਜਾਰੀ ਰੱਖੇ ਜਾਣਗੇ। ਇਸ ਮੌਕੇ ਹੋਰਨਾ ਤੋਂ ਇਲਾਵਾ ਮਧੂ, ਦਰਸ਼ਨ ਕੌਰ, ਬਲਜੀਤ ਕੌਰ, ਸੰਦੀਪ ਰਾਣੀ, ਗੀਤਾ ਅਤੇ ਜਸਵੀਰ ਕੌਰ ਆਦਿ ਹਾਜ਼ਰ ਸਨ।

Happy
Happy
0 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %

ਲੋੜਵੰਦਾਂ ਨੂੰ ਹਰ ਜਰੂਰੀ ਸਹੂਲਤ ਯਕੀਨੀ ਬਣਾ ਰਹੀ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ – ਜੋਗਿੰਦਰ ਸਿੰਘ ਮਾਨ * ਮੁਹੱਲਾ ਪੀਪਾਰੰਗੀ ਵਿਖੇ ਲਗਾਇਆ ਲੋਕ ਸੁਵਿਧਾ ਕੈਂਪ

0 0
Read Time:2 Minute, 17 Second

ਲੋੜਵੰਦਾਂ ਨੂੰ ਹਰ ਜਰੂਰੀ ਸਹੂਲਤ ਯਕੀਨੀ ਬਣਾ ਰਹੀ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ – ਜੋਗਿੰਦਰ ਸਿੰਘ ਮਾਨ
* ਮੁਹੱਲਾ ਪੀਪਾਰੰਗੀ ਵਿਖੇ ਲਗਾਇਆ ਲੋਕ ਸੁਵਿਧਾ ਕੈਂਪ
ਫਗਵਾੜਾ (ਮੋਹਿਤ ਸ਼ਰਮਾ) ਸ਼ਹਿਰ ਦੇ ਮੁਹੱਲਾ ਪੀਪਾਰੰਗੀ ਵਿਖੇ ਕਾਂਗਰਸੀ ਆਗੂ ਇੰਦਰਜੀਤ ਪੀਪਾਰੰਗੀ ਦੀ ਅਗਵਾਈ ਹੇਠ ਲੋਕ ਸੁਵਿਧਾ ਕੈਂਪ ਲਗਾਇਆ ਗਿਆ। ਜਿਸ ਵਿਚ ਸਰਬੱਤ ਸਿਹਤ ਬੀਮਾ ਯੋਜਨਾ, ਬੁਢਾਪਾ, ਅੰਗਹੀਣ, ਵਿਧਵਾ ਪੈਨਸ਼ਨ ਅਤੇ ਆਟਾ-ਦਾਲ ਸਕੀਮ ਲਈ ਸਮਾਰਟ ਕਾਰਡ ਬਨਾਉਣ ਦੇ ਫਾਰਮ ਭਰੇ ਗਏ। ਕੈਂਪ ਦਾ ਸ਼ੁੱਭ ਆਰੰਭ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਕੀਤਾ। ਇਸ ਦੌਰਾਨ ਉਹਨਾਂ ਤਿਆਰ ਹੋਏ ਸਰਬੱਤ ਸਿਹਤ ਬੀਮਾ ਯੋਜਨਾ ਦੇ ਤਿਆਰ ਹੋਏ ਕਾਰਡ ਲੋੜਵੰਦਾਂ ਨੂੰ ਤਸਕੀਮ ਕੀਤੇ। ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਹਰ ਵਰਗ ਦੇ ਲੋੜਵੰਦ ਪਰਿਵਾਰਾਂ ਨੂੰ ਵੱਖ ਵੱਖ ਲੋਕ ਭਲਾਈ ਯੋਜਨਾਵਾਂ ਤਹਿਤ ਸੁਵਿਧਾਵਾਂ ਦੇਣ ਲਈ ਵਚਨਬੱਧ ਹੈ। ਪੈਨਸ਼ਨ ਦੀ ਰਾਸ਼ੀ ਨਾ ਸਿਰਫ ਵਧਾ ਕੇ 750 ਰੁਪਏ ਪ੍ਰਤੀ ਮਹੀਨਾ ਕੀਤੀ ਗਈ ਹੈ ਬਲਕਿ ਹਰ ਮਹੀਨੇ ਦੇ ਸ਼ੁਰੂ ਵਿਚ ਬੈਂਕ ਖਾਤੇ ਵਿਚ ਟਰਾਂਸਫਰ ਵੀ ਕਰ ਦਿੱਤੀ ਜਾਂਦੀ ਹੈ। ਹਰ ਲੋੜਵੰਦ ਨੂੰ ਸਿਰਫ ਦੋ ਰੁਪਏ ਪ੍ਰਤੀ ਕਿੱਲੋ ਦੀ ਕੀਮਤ ‘ਤੇ ਕਣਕ ਅਤੇ ਦਾਲ ਦੀ ਸਪਲਾਈ ਨੂੰ ਯਕੀਨੀ ਬਣਾਇਆ ਗਿਆ ਹੈ। ਇਸੇ ਤਰ•ਾਂ ਸਰਬੱਤ ਸਿਹਤ ਬੀਮਾ ਯੋਜਨਾ ਨਾਲ ਗਰੀਬ ਲੋਕਾਂ ਨੂੰ ਫਰੀ ਸਿਹਤ ਸੁਵਿਧਾ ਦਾ ਲਾਭ ਪ੍ਰਾਪਤ ਹੋ ਰਿਹਾ ਹੈ। ਇਸ ਮੋਕੇ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਸਾਧੂ ਰਾਮ ਪੀਪਾਰੰਗੀ, ਸੁਰਿੰਦਰ ਪਾਲ, ਮਨੋਜ ਕੁਮਾਰ ਸੌਂਧੀ, ਕਾਲਾ, ਹਰਬੰਸ ਲਾਲ, ਅਸ਼ੋਕ ਕੁਮਾਰ ਸੌਂਧੀ, ਦੀਪਕ ਠਾਕੁਰ, ਤਰਸੇਮ ਲਾਲ, ਕਮਲ ਸ਼ਿਵਪੁਰੀ, ਹਰਬਲਾਸ ਰਾਮ, ਰਾਣਾ ਸਮੇਤ ਹੋਰ ਪਤਵੰਤੇ ਹਾਜਰ ਸਨ।

Happy
Happy
0 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %

ਲਾਲ ਝੰਡਾ ਪੇਂਡੂ ਚੌਂਕੀਦਾਰਾ ਯੂਨੀਅਨ ਨੇ ਮੀਟਿੰਗ ‘ਚ ਕੀਤੀਆਂ ਹੱਕੀ ਮੰਗਾਂ ਲਈ ਸੰਘਰਸ਼ ਸਬੰਧੀ ਵਿਚਾਰਾਂ

0 0
Read Time:2 Minute, 39 Second

ਲਾਲ ਝੰਡਾ ਪੇਂਡੂ ਚੌਂਕੀਦਾਰਾ ਯੂਨੀਅਨ ਨੇ ਮੀਟਿੰਗ ‘ਚ ਕੀਤੀਆਂ ਹੱਕੀ ਮੰਗਾਂ ਲਈ ਸੰਘਰਸ਼ ਸਬੰਧੀ ਵਿਚਾਰਾਂ
* ਮੰਗਾਂ ਪੂਰੀਆਂ ਹੋਣ ਤੱਕ ਚੌਕੀਦਾਰੀ ਪਹਿਰੇ ਤੋਂ ਕੀਤਾ ਇੰਨਕਾਰ
ਫਗਵਾੜਾ (ਮੋਹਿਤ ਸ਼ਰਮਾ) ਲਾਲ ਝੰਡਾ ਪੇਂਡੂ ਚੌਂਕੀਦਾਰਾ ਯੂਨੀਅਨ ਪੰਜਾਬ (ਸੀਟੂ) ਦੇ ਤਹਿਸੀਲ ਪ੍ਰਧਾਨ ਮਦਨ ਲਾਲ ਚੌਂਕੀਦਾਰ ਉੱਚਾ ਪਿੰਡ ਦੀ ਅਗਵਾਈ ਹੇਠ ਯੂਨੀਅਨ ਦੀ ਮੀਟਿੰਗ ਨਗਰ ਨਿਗਮ ਪਾਰਕ ਵਿਖੇ ਹੋਈ। ਜਿਸ ਵਿਚ ਯੂਨੀਅਨ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋ, ਮੀਤ ਪ੍ਰਧਾਨ ਜੋਗਿੰਦਰ ਸਿੰਘ, ਹਰਭਜਨ ਸਿੰਘ, ਬਲਦੇਵ ਸਿੰਘ, ਬਿੰਦਰ ਸਿੰਘ, ਗੁਰਨਾਮ ਸਿੰਘ ਸਕੱਤਰ, ਪ੍ਰੇਮ ਸਿੰਘ ਸਕੱਤਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਕਤ ਆਗੂਆਂ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਕਿ ਮਾਸਿਕ ਭੱਤਾ 1250 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ ਗੁਜਾਰੇ ਲਾਇਕ ਕਰਨ ਸਮੇਤ ਹੋਰ ਮੰਗਾਂ ਜਦੋਂ ਤੱਕ ਪੰਜਾਬ ਸਰਕਾਰ ਪ੍ਰਵਾਣ ਨਹੀਂ ਕਰੇਗੀ ਉਸ ਸਮੇਂ ਤੱਕ ਚੌਕੀਦਾਰੀ ਪਹਿਰਾ ਨਹੀਂ ਦਿੱਤਾ ਜਾਵੇਗਾ। ਜੇਕਰ ਨੌਕਰਸ਼ਾਹੀ ਵਲੋਂ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਖ਼ਤ ਵਿਰੋਧ ਕੀਤਾ ਜਾਵੇਗਾ। ਮੀਟਿੰਗ ਦੌਰਾਨ ਪੰਜਾਬ ਸਰਕਾਰ ਦੀ ਪਿੰਡਾਂ ਦੇ ਲੋੜਵੰਦ ਚੌਂਕੀਦਾਰਾ ਨੂੰ ਮਕਾਨ ਦੀ ਉਸਾਰੀ ਲਈ ਪਲਾਟ ਦੇਣ ਸਬੰਧੀ ਯੋਜਨਾ ਤਹਿਤ ਲੋੜਵੰਦ ਚੌਂਕੀਦਾਰਾਂ ਦੀ ਲਿਸਟ ਬਣਾਈ ਗਈ ਪਰ ਬੀ.ਡੀ.ਪੀ.ਓ. ਫਗਵਾੜਾ ਦੇ ਰੁਝੇਵਿਆਂ ਵਿਚ ਵਿਅਸਤ ਹੋਣ ਕਰਕੇ ਇਹ ਲਿਸਟ ਸੌਂਪੀ ਨਹੀਂ ਜਾ ਸਕੀ। ਤਹਿਸੀਲ ਪ੍ਰਧਾਨ ਮਦਨ ਲਾਲ ਨੇ ਦੱਸਿਆ ਕਿ ਬਾਅਦ ਵਿਚ ਸਮਾਂ ਲੈ ਕੇ ਬੀ.ਡੀ.ਪੀ.ਓ. ਨੂੰ ਲਿਸਟ ਦੇ ਦਿੱਤੀ ਜਾਵੇਗੀ। ਇਸ ਮੌਕੇ ਅਜੀਤ ਸਿੰਘ ਜਨਰਲ ਸਕੱਤਰ, ਕੁਲਦੀਪ ਕੁਮਾਰ ਸਕੱਤਰ, ਹਰਕੀਰਤ ਸਿੰਘ ਅਜਨੋਹਾ, ਗੁਰਮੀਤ ਰਾਮ, ਪ੍ਰਕਾਸ਼ ਸਿੰਘ, ਸੁਰਿੰਦਰ ਕੁਮਾਰ ਚਹੇੜੂ, ਸਵਰਨਾ ਰਾਮ ਲੱਖਪੁਰ, ਮੱਖਣ ਨਰੂੜ, ਹਰਬੰਸ ਲਾਲ, ਮੋਹਨ ਲਾਲ, ਭਜਨਾ ਰਾਮ, ਪਾਲ ਸਿੰਘ, ਕੁਲਵਿੰਦਰ ਪਾਂਸ਼ਟਾ, ਪਿਆਰਾ ਲਾਲ ਗੜਾ, ਲਸ਼ਕਰੀ ਰਾਮ ਸਾਹਨੀ, ਅਮਰਨਾਥ ਦੋਸਾਂਝ, ਚੰਨਣ ਸਿੰਘ ਠੱਕਰਕੀ, ਰਾਮ ਲੁਭਾਇਆ, ਬੀਬੀ ਤਰਨਜੀਤ ਕੌਰ ਚੱਕ ਪ੍ਰੇਮਾ, ਬਲਵੀਰ ਕੁਮਾਰ ਚੱਕ ਹਕੀਮ, ਨਿਰਮਲ ਚੰਦ ਸਪਰੋੜ, ਹਰਬੰਸ ਲਾਲ ਰਿਹਾਣਾ ਜੱਟਾਂ ਆਦਿ ਹਾਜਰ ਸਨ।

Happy
Happy
0 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %

ਪ੍ਰਵਾਸੀ ਭਾਰਤੀ ਨਛੱਤਰ ਸਿੰਘ ਨੇ ਲੱਖਪੁਰ ਸਕੂਲ ਦੇ ਵਿਕਾਸ ਲਈ ਭੇਜੀ ਆਰਥਕ ਮੱਦਦ

0 0
Read Time:1 Minute, 51 Second

ਪ੍ਰਵਾਸੀ ਭਾਰਤੀ ਨਛੱਤਰ ਸਿੰਘ ਨੇ ਲੱਖਪੁਰ ਸਕੂਲ ਦੇ ਵਿਕਾਸ ਲਈ ਭੇਜੀ ਆਰਥਕ ਮੱਦਦ
* ਸਕੂਲ ਪ੍ਰਿੰਸੀਪਲ ਜਸਵਿੰਦਰ ਸਿੰਘ ਨੇ ਕੀਤੀ ਉਪਰਾਲੇ ਦੀ ਸ਼ਲਾਘਾ
ਫਗਵਾੜਾ (ਮੋਹਿਤ ਸ਼ਰਮਾ ) ਭਗਤ ਜਵਾਲਾ ਦਾਸ ਸਕੂਲ ਡਿਵੈਲਪਮੈਂਟ ਕਮੇਟੀ ਪਿੰਡ ਲੱਖਪੁਰ ਵਿਖੇ ਚਲ ਰਹੇ ਵਿਕਾਸ ਕਾਰਜਾਂ ਲਈ ਪ੍ਰਵਾਸੀ ਭਾਰਤੀ ਨਛੱਤਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਨੇ 2.16 ਲੱਖ ਰੁਪਏ ਦੀ ਆਰਥਕ ਮੱਦਦ ਭੇਜੀ ਹੈ। ਇਹ ਰਕਮ ਨਛੱਤਰ ਸਿੰਘ ਦੇ ਭਰਾ ਬਲਦੇਵ ਸਿੰਘ ਅਤੇ ਬਲਵੀਰ ਸਿੰਘ ਨੇ ਸਕੂਲ ਪਿੰ੍ਰਸੀਪਲ ਜਸਵਿੰਦਰ ਸਿੰਘ ਨੂੰ ਭੇਂਟ ਕੀਤੀ। ਇਸ ਮੌਕੇ ਪ੍ਰਿੰਸੀਪਲ ਜਸਵਿੰਦਰ ਸਿੰਘ ਨੇ ਪ੍ਰਵਾਸੀ ਭਾਰਤੀ ਨਛੱਤਰ ਸਿੰਘ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਪਹਿਲਾਂ ਵੀ ਸਕੂਲ ਦੇ ਕਮਰਿਆਂ ਦੀ ਉਸਾਰੀ ਲਈ ਨਛੱਤਰ ਸਿੰਘ ਦੇ ਪਰਿਵਾਰ ਵਲੋਂ ਤਿੰਨ ਲੱਖ ਰੁਪਏ ਭੇਜੇ ਗਏ ਸੀ ਜਿਸ ਲਈ ਉਹ ਧੰਨਵਾਦੀ ਹਨ। ਉਹਨਾਂ ਦੱਸਿਆ ਕਿ ਪ੍ਰਵਾਸੀ ਭਾਰਤੀਆਂ ਦਾ ਸਕੂਲ ਦੀ ਦਿੱਖ ਸੁਧਾਰਨ ਵਿਚ ਵਢਮੁੱਲਾ ਯੋਗਦਾਨ ਰਿਹਾ ਹੈ। ਸਕੂਲ ਵਿਚ ਜਿੱਥੇ ਨਵੇਂ ਕਮਰਿਆਂ ਦੀ ਉਸਾਰੀ ਕੀਤੀ ਜਾ ਰਹੀ ਹੈ ਉੱਥੇ ਹੀ ਲੜਕਿਆਂ ਅਤੇ ਲੜਕੀਆਂ ਲਈ ਵੱਖ-ਵੱਖ ਬਾਥਰੂਮ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਵਿਕਾਸ ਦੇ ਕੰਮ ਕੀਤੇ ਜਾ ਰਹੇ ਹਨ ਤਾਂ ਜੋ ਇਸ ਸਕੂਲ ਨੂੰ ਪ੍ਰਾਈਵੇਟ ਸਕੂਲਾਂ ਵਰਗੀ ਸੁੰਦਰ ਦਿੱਖ ਪ੍ਰਦਾਨ ਕੀਤੀ ਜਾ ਸਕੇ। ਇਸ ਮੌਕੇ ਕਮੇਟੀ ਸਕੱਤਰ ਸਰਬਜੀਤ ਸਿੰਘ, ਬਲਦੇਵ ਸਿੰਘ, ਸਤਨਾਮ ਸਿੰਘ, ਹਰਬੰਸ ਲਾਲ, ਬਲਵਿੰਦਰ ਚੰਦ ਤੋਂ ਇਲਾਵਾ ਸਮੂਹ ਸਕੂਲੀ ਸਟਾਫ ਅਤੇ ਪਤਵੰਤੇ ਹਾਜਰ ਸਨ।

Happy
Happy
0 %
Sad
Sad
0 %
Excited
Excited
0 %
Sleppy
Sleppy
0 %
Angry
Angry
0 %
Surprise
Surprise
0 %